ਕੰਗਨਾ ਰਣੌਤ ਨੂੰ ਹੋਇਆ ਕੋਰੋਨਾ, ਕਿਹਾ-'ਅੰਦਾਜਾ ਨਹੀਂ ਸੀ ਕਿ ਵਾਇਰਸ ਮੇਰੇ ਸਰੀਰ 'ਚ ਪਾਰਟੀ ਕਰ ਰਿਹੈ'

ਕੋਰੋਨਾ ਵਾਇਰਸ ਦੀ ਵਧਦੀ ਲਹਿਰ ਨੇ ਬਾਲੀਵੁੱਡ ਦੇ ਕਈ ਸੈਲੇਬ੍ਰਿਟੀਜ਼ ਨੂੰ ਆਪਣੀ ਚਪੇਟ ਵਿ...

ਮੁੰਬਈ: ਕੋਰੋਨਾ ਵਾਇਰਸ ਦੀ ਵਧਦੀ ਲਹਿਰ ਨੇ ਬਾਲੀਵੁੱਡ ਦੇ ਕਈ ਸੈਲੇਬ੍ਰਿਟੀਜ਼ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਹੁਣ ਅਦਾਕਾਰਾ ਕੰਗਨਾ ਰਣੌਤ ਵੀ ਕੋਰੋਨਾ ਦੀ ਚਪੇਟ ਵਿਚ ਆ ਗਈ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਪੋਸਟ ਦੇ ਰਾਹੀਂ ਆਪਣੇ ਕੋਵਿਡ ਟੈਸਟ ਦੀ ਰਿਪੋਰਟ ਸਾਂਝੀ ਕੀਤੀ ਤੇ ਦੱਸਿਆ ਕਿ ਉਹ ਕੋਰੋਨਾ ਪਾਜ਼ੇਟਿਵ ਹਨ। ਇਸੇ ਦੇ ਨਾਲ ਕੰਗਨਾ ਨੇ ਆਪਮਾ ਹਾਲਚਾਲ ਵੀ ਸ਼ੇਅਰ ਕੀਤਾ ਹੈ।

ਕੰਗਨਾ ਰਣੌਤ ਨੇ ਧਿਆਨ ਵਿਚ ਲੀਨ ਆਪਣੀ ਫੋਟੋ ਸ਼ੇਅਰ ਕਰ ਕੇ ਕੋਰੋਨਾ ਪਾਜ਼ੇਟਿਵ ਹੋਣ ਦੀ ਖਬਰ ਦਿੱਤੀ ਹੈ। ਉਹ ਲਿਖਦੀ ਹੈ ਕਿ ਮੈਨੂੰ ਪਿਛਲੇ ਕੁਝ ਦਿਨਾਂ ਤੋਂ ਥਕਾਵਟ ਤੇ ਕਮਜ਼ੋਰੀ ਮਹਿਸੂਸ ਹੋ ਰਹੀ ਸੀ ਤੇ ਅੱਖਾਂ ਵਿਚ ਹਲਕੀ ਜਲਨ ਵੀ ਸੀ। ਹਿਮਾਚਲ ਜਾਣ ਦੀ ਸੋਚ ਰਹੀ ਸੀ ਇਸ ਲਈ ਅੱਜ ਮੈਂ ਟੈਸਟ ਕਰਵਾਇਆ। ਇਸ ਦੌਰਾਨ ਪਤਾ ਲੱਗਿਆ ਕਿ ਮੈਂ ਕੋਰੋਨਾ ਪਾਜ਼ੇਟਿਵ ਹਾਂ। ਮੈਂ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ। ਮੈਨੂੰ ਅੰਦਾਜ਼ਾ ਨਹੀਂ ਸੀ ਕਿ ਇਹ ਵਾਇਰਸ ਮੇਰੇ ਸਰੀਰ ਦੇ ਅੰਦਰ ਪਾਰਟੀ ਕਰ ਰਿਹਾ ਹੈ। ਹੁਣ ਜਦੋਂ ਮੈਨੂੰ ਪਤਾ ਲੱਗ ਗਿਆ ਹੈ ਤਾਂ ਮੈਂ ਇਸ ਨੂੰ ਖਤਮ ਕਰ ਦੇਵਾਂਗੀ। ਪਲੀਜ਼ ਕਿਸੇ ਨੂੰ ਖੁਦ ਤੋਂ ਜਿੱਤਣ ਦੀ ਤਾਕਤ ਨਾ ਦੇਵੋ। ਜੇਕਰ ਤੁਸੀਂ ਡਰੇ ਹੋਏ ਹੋ ਤਾਂ ਇਹ ਤੁਹਾਨੂੰ ਹੋਰ ਵੀ ਡਰਾਏਗਾ। ਆਓ ਇਸ ਕੋਵਿਡ19 ਦਾ ਖਾਤਮਾ ਕਰੀਏ। ਇਹ ਕੁਝ ਨਹੀਂ ਬੱਸ ਇਕ ਛੋਟੇ ਸਮੇਂ ਦਾ ਫਲੂ ਹੈ, ਜਿਸ ਨੂੰ ਬਹੁਤ ਅਟੈਂਸ਼ਨ ਮਿਲੀ ਤੇ ਹੁਣ ਇਹ ਲੋਕਾਂ ਨੂੰ ਡਰਾ ਰਿਹਾ ਹੈ। ਹਰ ਹਰ ਮਹਾਦੇਵ। ਕੋਰੋਨਾ ਤੋਂ ਇਨਫੈਕਟਿਡ ਹੋਣ ਦੀ ਖਬਰ ਦੇ ਬਾਅਦ ਕੰਗਨਾ ਦੇ ਫੈਨਸ ਨੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ।

Get the latest update about weak, check out more about Corona Positive, Truescoop, Truescoopnes & feeling tired

Like us on Facebook or follow us on Twitter for more updates.