ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਸਸਪੈਂਡ, ਮਮਤਾ ਬਨਰਜੀ 'ਤੇ ਟਿੱਪਣੀ ਤੋਂ ਬਾਅਦ ਹੋਇਆ ਐਕਸ਼ਨ

ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਮੰਗਲਵਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ...

ਮੁੰਬਈ: ਕੰਗਨਾ ਰਣੌਤ ਦਾ ਟਵਿੱਟਰ ਅਕਾਊਂਟ ਮੰਗਲਵਾਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਬੰਗਾਲ ਚੋਣਾਂ ਉੱਤੇ ਨਤੀਜਿਆਂ ਤੋਂ ਬਾਅਦ ਮਮਤਾ ਬਨਰਜੀ ਉੱਤੇ ਕੀਤੀ ਗਈ ਟਿੱਪਣੀ ਦੇ ਬਾਅਦ ਕੰਗਨਾ ਦੇ ਟਵਿੱਟਰ ਅਕਾਊਂਟ ਉੱਤੇ ਤਾਲਾ ਲਗਾ ਦਿੱਤਾ ਗਿਆ ਹੈ। ਕੰਗਨਾ ਨੇ ਮਮਤਾ ਬਨਰਜੀ ਨੂੰ ਟਵੀਟ ਕਰ ਕੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਸੀ। ਇਸ ਤੋਂ ਬਾਅਦ ਤੋਂ ਹੀ ਯੂਜ਼ਰਸ ਕੰਗਨਾ ਨੂੰ ਬੁਰਾ-ਭਲਾ ਕਹਿ ਰਹੇ ਸਨ। ਹੁਣ ਆਫੀਸ਼ੀਅਲ ਤੌਰ ਉੱਤੇ ਕੰਗਨਾ ਦਾ ਟਵਿੱਟਰ ਅਕਾਊਂਟ ਸਸਪੈਂਡ ਕਰ ਦਿੱਤਾ ਗਿਆ ਹੈ।

ਕੰਗਨਾ ਨੇ ਬੰਗਾਲ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਲੜੀਵਾਰ ਕਈ ਟਵੀਟ ਕੀਤੇ ਸਨ। ਉਨ੍ਹਾਂ ਨੂੰ ਤ੍ਰਿਣਮੂਲ ਕਾਂਗਰਸ ਪਾਰਟੀ ਦੇ ਖਿਲਾਫ ਬਿਆਨ ਦਿੱਤੇ ਤੇ ਮਮਤਾ ਬਨਰਜੀ ਉੱਤੇ ਟਿੱਪਣੀ ਕੀਤੀ ਸੀ। ਕੰਗਨਾ ਨੇ ਇਕ ਵੀਡੀਓ ਵੀ ਸ਼ੇਅਰ ਕੀਤਾ ਸੀ, ਜਿਸ ਦੇ ਮੁਤਾਬਕ ਟੀ.ਐੱਮ.ਸੀ. ਚੋਣਾਂ ਦੇ ਬਾਅਦ ਭਾਜਪਾ ਦੀਆਂ ਔਰਤਾਂ ਦੇ ਨਾਲ ਕੁੱਟ-ਮਾਰ ਕੀਤੀ ਗਈ। ਹਾਲਾਂਕਿ ਕੰਗਨਾ ਦੇ ਇਨ੍ਹਾਂ ਟਵੀਟਸ ਦੇ ਬਾਅਦ ਯੂਜ਼ਰਸ ਨੇ ਉਨ੍ਹਾਂ ਨੂੰ ਹਰ ਪਾਸਿਓਂ ਘੇਰਿਆ।

ਸਿਆਸਤ ਤੋਂ ਲੈ ਕੇ ਕੰਗਨਾ ਦੀ ਇਹ ਬਿਆਨਬਾਜ਼ੀ ਬਹੁਤ ਪਹਿਲਾਂ ਤੋਂ ਚੱਲੀ ਆ ਰਹੀ ਹੈ। ਟੀ.ਐੱਮ.ਸੀ. ਤੋਂ ਪਹਿਲਾਂ ਕੰਗਨਾ ਨੇ ਮਹਾਰਾਸ਼ਟਰ ਦੀ ਸ਼ਿਵਸੈਨਾ ਸਰਕਾਰ ਉੱਤੇ ਵੀ ਜੰਮ ਕੇ ਧਾਵਾ ਬੋਲਿਆ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਕੰਗਨਾ ਦੇ ਇਨ੍ਹਾਂ ਬਿਆਨਾਂ ਦੇ ਮੱਦੇਨਜ਼ਰ, ਉਨ੍ਹਾਂ ਦੇ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਐਕਸ਼ਨ ਲਿਆ ਗਿਆ ਹੈ।

Get the latest update about results, check out more about Twitter Account, Kangana Ranaut, Truescoop & Bengal Election

Like us on Facebook or follow us on Twitter for more updates.