ਮੁੰਬਈ— ਟੀ.ਵੀ. ਦਾ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਜਿਸ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਆਪਣੇ ਦਰਸ਼ਕਾਂ ਨਾਲ ਖੂਬ ਮਸਤੀ ਕਰਦੇ ਨਜ਼ਰ ਆਉਂਦੇ ਹਨ| ਇਸ ਸ਼ੋਅ 'ਚ ਵੱਖ-ਵੱਖ ਫਿਲਮੀ ਸਿਤਾਰੇ ਆਪਣੀ ਆਉਣ ਵਾਲੀਆਂ ਫ਼ਿਲਮਾਂ ਦੀ ਪ੍ਰਮੋਸ਼ਨ ਕਰਨ ਲਈ ਪਹੁੰਚਦੇ ਹਨ |
ਦੱਸ ਦਈਏ ਕਿ ਹਾਲ ਹੀ 'ਚ ਇਸ ਕਾਮੇਡੀ ਸ਼ੋਅ 'ਚ ਫ਼ਿਲਮ 'ਗਹਿਰਾਈਆਂ' ਦੀ ਸਟਾਰਕਾਸਟ ਦੀਪਿਕਾ ਪਾਦੂਕੋਣ, ਅਨੰਨਿਆ ਪਾਂਡੇ, ਸਿਧਾਂਤ ਚਤੁਰਵੇਦੀ ਤੇ ਧੈਰੇਆ ਕਾਰਵਾ ਪਹੁੰਚੇ| ਸ਼ੋਅ ਦੇ ਸੈੱਟ 'ਤੇ ਫ਼ਿਲਮ ਦੀ ਟੀਮ ਨੇ ਖ਼ੂਬ ਮਸਤੀ ਕੀਤੀ, ਜਿਸ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ|
ਸ਼ੋਅ ਦੇ ਸੈੱਟ 'ਤੇ ਕਪਿਲ ਹੀਰੋਇਨ ਦੀਪਿਕਾ ਪਾਦੂਕੋਣ ਨਾਲ ਫਲਰਟ ਕਰਦੇ ਹੋਏ ਨਜ਼ਰ ਆ ਰਹੇ ਹਨ | ਜਦੋ ਦੀਪਿਕਾ ਸੈੱਟ ਤੇ ਆਉਂਦੀ ਹੈ ਤਾਂ ਕਪਿਲ ਨੇ ਉਸ ਲਈ 'ਹਮੇ ਤੁਮ ਸੇ ਪਿਆਰ ਕਿਤਨਾ' ਗਾਣਾ ਵੀ ਗਾਇਆ, ਜਿਸ 'ਚ ਦੀਪਿਕਾ ਵੀ ਕਪਿਲ ਦਾ ਸਾਥ ਦਿੰਦੀ ਨਜ਼ਰ ਆਉਂਦੀ ਹੈ | ਇਸ ਮਸਤੀ ਦੌਰਾਨ ਕਪਿਲ ਨੇ ਕਿਹਾ ਕਿ ਉਹ ਦੀਪਿਕਾ ਪਾਦੂਕੋਣ ਤੋਂ ਉਹ ਆਪਣੀ ਦੌਲਤ ਲੁਟਾ ਸਕਦੇ ਹਨ | ਜਿਸ ਦਾ ਪ੍ਰੋਮੋ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ |
ਫ਼ਿਲਮ 'ਗਹਿਰਾਈਆਂ' ਜਲਦ ਹੀ ਓਟੀਟੀ ਪਲੇਟਫਾਰਮ ਐਮਾਜ਼ੋਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਣ ਵਾਲੀ ਹੈ, ਜਿਸ ਦਾ ਕੀ ਦਰਸ਼ਕਾਂ ਨੂੰ ਵੀ ਇੰਤਜ਼ਾਰ ਹੈ|
Get the latest update about Kapil Sharma, check out more about Deepika Padukone, truescoop, truescoopnews & The Kapil Sharma Show
Like us on Facebook or follow us on Twitter for more updates.