ਨਵੀਂ ਦਿੱਲੀ- ਕਾਮੇਡੀਅਨ ਕਪਿਲ ਸ਼ਰਮਾ ਦਾ 2 ਅਪ੍ਰੈਲ ਨੂੰ ਜਨਮਦਿਨ ਸੀ। ਇਸ ਖਾਸ ਮੌਕੇ 'ਤੇ ਕਪਿਲ ਨੇ ਇਕ ਪਾਰਟੀ ਦਾ ਆਯੋਜਨ ਕੀਤਾ ਸੀ, ਜਿਸ 'ਚ ਉਨ੍ਹਾਂ ਨੇ ਖੂਬ ਮਸਤੀ ਕੀਤੀ। ਹੁਣ ਇਸ ਸੈਲੀਬ੍ਰੇਸ਼ਨ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਗੀਤ ਗਾਉਂਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਕਪਿਲ ਗਾਇਕਾਂ ਨਾਲ 'ਮੇਰੇ ਰਸ਼ਕੇ ਕਮਰ' ਗਾਉਂਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਹ ਜ਼ਬਰਦਸਤ ਡਾਂਸ ਕਰਦੇ ਵੀ ਨਜ਼ਰ ਆ ਰਹੇ ਹਨ।
ਕਪਿਲ ਨੇ ਪਾਰਟੀ 'ਚ ਖੂਬ ਮਸਤੀ ਕੀਤੀ
ਕਪਿਲ ਦੀ ਪਾਰਟੀ 'ਚ ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਅਤੇ ਮਾਂ ਤੋਂ ਇਲਾਵਾ ਕਰੀਬੀ ਦੋਸਤ ਅਤੇ ਹੋਰ ਵੀ ਸ਼ਾਮਲ ਹੋਏ। ਪਾਰਟੀ 'ਚ ਕਪਿਲ ਲਈ ਖਾਸ ਸਫੇਦ ਕੇਕ ਲਿਆਂਦਾ ਗਿਆ ਸੀ, ਜਿਸ 'ਤੇ ਮਿਊਜ਼ੀਕਲ ਨੋਟਸ ਬਣਾਏ ਗਏ ਸਨ। ਇਸ ਦੌਰਾਨ ਕਪਿਲ ਬਲੈਕ ਸ਼ਰਟ, ਮੈਚਿੰਗ ਪੈਂਟ ਅਤੇ ਗ੍ਰੇ ਕਲਰ ਦੇ ਕੋਟ ਵਿੱਚ ਸਨ। ਇਸ ਦੇ ਨਾਲ ਹੀ ਉਨ੍ਹਾਂ ਦੀ ਪਤਨੀ ਗਿੰਨੀ ਅਤੇ ਬੇਟੀ ਅਨਾਇਰਾ ਨੇ ਵੀ ਬਲੈਕ ਆਊਟਫਿਟ ਪਾਇਆ ਸੀ।