ਦੁਬਈ 'ਚ ਕਪਿਲ ਸ਼ਰਮਾ ਨੂੰ ਕੁੜੀ ਨਾਲ ਫਲਰਟ ਕਰਨ ਤੇ ਪਿਆ ਥੱਪੜ, ਵੀਡੀਓ ਹੋਈ ਵਾਇਰਲ

ਕਪਿਲ ਸ਼ਰਮਾ ਹਮੇਸ਼ਾ ਹੀ ਆਪਣੇ ਫਲਰਟ ਵਾਲੇ ਵਿਵਹਾਰ ਲਈ ਚਰਚਾ 'ਚ ਰਹਿੰਦੇ ਹਨ। ਆਪਣੇ ਇਸ ਮਜ਼ਾਕੀਆ ਸੁਭਾਵ ਕਰਕੇ ਕਈ ਵਾਰ ਕਪਿਲ ਸ਼ਰਮਾ ਨੂੰ ਇਸ ਦਾ ਖਮਿਆਜ਼ਾ ਵੀ ਭੁਗਤਣਾ ਪੈਂਦਾ ਹੈ। ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਤੇ ਇਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਉਸ ਨੂੰ ਇਕ ਕੁੜੀ ਨੇ ਦੁਬਈ 'ਚ ਫਲਰਟ ਕਰਨ ਤੇ ਥੱਪੜ ਜੜ੍ਹ ਦਿੱਤਾ...

ਕਾਮੇਡੀਅਨ-ਅਦਾਕਾਰ ਕਪਿਲ ਸ਼ਰਮਾ ਹਮੇਸ਼ਾ ਹੀ ਆਪਣੇ ਫਲਰਟ ਵਾਲੇ ਵਿਵਹਾਰ ਲਈ ਚਰਚਾ 'ਚ ਰਹਿੰਦੇ ਹਨ। ਆਪਣੇ ਇਸ ਮਜ਼ਾਕੀਆ ਸੁਭਾਵ ਕਰਕੇ ਕਈ ਵਾਰ ਕਪਿਲ ਸ਼ਰਮਾ ਨੂੰ ਇਸ ਦਾ ਖਮਿਆਜ਼ਾ ਵੀ ਭੁਗਤਣਾ ਪੈਂਦਾ ਹੈ। ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਤੇ ਇਕ ਵੀਡੀਓ ਸਾਂਝਾ ਕੀਤਾ ਹੈ ਜਿਸ 'ਚ ਉਸ ਨੂੰ ਇਕ ਕੁੜੀ ਨੇ ਦੁਬਈ 'ਚ ਫਲਰਟ ਕਰਨ ਤੇ ਥੱਪੜ ਜੜ੍ਹ ਦਿੱਤਾ। ਹਾਲਾਂਕਿ ਇਹ ਇਕ ਸਕ੍ਰਿਪਟਡ ਵੀਡੀਓ ਸੀ ਜੋ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਕਪਿਲ ਦੁਬਈ ਵਿੱਚ ਇੱਕ ਕੁੜੀ ਨਾਲ ਫਲਰਟ ਕਰਦੇ ਨਜ਼ਰ ਆ ਰਹੇ ਹਨ। ਜਿਸ ਤੋਂ ਬਾਅਦ ਉਸਦੀ ਪਤਨੀ ਦੇ ਸਾਹਮਣੇ ਹੀ ਕੁੜੀ ਨੇ ਥੱਪੜ ਮਾਰਿਆ।

ਇਹ ਵੀਡੀਓ ਕਪਿਲ ਨੇ ਹਾਲ ਹੀ 'ਚ ਇਸ ਥ੍ਰੋਬੈਕ ਵੀਡੀਓ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤਾ ਹੈ। ਮਜ਼ਾਕੀਆ ਵੀਡੀਓ 'ਚ ਕਪਿਲ ਨੇ ਲੜਕੀ ਨੂੰ ਇਹ ਕਹਿ ਕੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਬੁਰਜ ਖਲੀਫਾ ਉਸ ਦਾ ਹੈ, ਇਸ ਤੋਂ ਬਾਅਦ ਉਹ ਉਸ ਨੂੰ ਇਹ ਵੀ ਦੱਸਦਾ ਹੈ ਕਿ ਨੇੜੇ ਖੜ੍ਹੀ ਫਰਾਰੀ ਵੀ ਉਸ ਦੀ ਸੀ। ਇਸ ਮੌਕੇ ਤੇ ਕਪਿਲ ਸ਼ਰਮਾ ਦੀ ਪਤਨੀ ਦਾ ਰੋਲ ਅਦਾ ਕਰਨ ਵਾਲੀ ਸੁਮੋਨਾ ਆ ਜਾਂਦੀ ਹੈ। ਸੁਮੋਨਾ ਕੁੜੀ ਨੂੰ ਦੱਸਦੀ ਹੈ ਕਿ ਕਪਿਲ ਇੱਕ ਸ਼ਾਦੀਸ਼ੁਦਾ ਆਦਮੀ ਹੈ ਅਤੇ ਇਹ ਕਾਰ ਵੀ ਉਸਦੀ ਨਹੀਂ ਹੈ। ਕੁੜੀ ਗੁੱਸੇ ਵਿੱਚ ਆ ਜਾਂਦੀ ਹੈ ਅਤੇ ਕਪਿਲ ਨੂੰ ਥੱਪੜ ਮਾਰ ਕੇ ਉੱਥੋਂ ਚਲੀ ਜਾਂਦੀ ਹੈ।

ਕਪਿਲ ਨੇ ਵੀਡੀਓ ਦੇ ਕੈਪਸ਼ਨ 'ਚ ਲਿਖਿਆ, 'ਜਦੋਂ ਤੁਸੀਂ ਦੁਬਈ 'ਚ ਧੋਖਾ ਦਿੰਦੇ ਹੋ।' ਕੈਪਸ਼ਨ ਦੇ ਨਾਲ, ਉਸਨੇ ਤਿੰਨ ਮਜ਼ਾਕੀਆ ਇਮੋਜੀਸ ਵੀ ਸ਼ੇਅਰ ਕੀਤੇ ਹਨ। ਸੋਸ਼ਲ ਮੀਡੀਆ ਉਪਭੋਗਤਾਵਾਂ ਦੇ ਨਾਲ, ਕੁਝ ਮਸ਼ਹੂਰ ਹਸਤੀਆਂ ਨੇ ਵੀ ਵੀਡੀਓ 'ਤੇ ਟਿੱਪਣੀਆਂ ਕੀਤੀਆਂ ਹਨ ਅਤੇ ਹਾਸੇ ਦੇ ਇਮੋਜੀ ਦੇ ਨਾਲ ਕਪਿਲ ਦੀ ਤਾਰੀਫ ਕੀਤੀ ਹੈ। 

Get the latest update about KAPIL SHARMA IN DUBAI, check out more about KAPIL SHARMA VIRAL VIDEO, KAPIL SHARMA SLAPPED BY GIRL, & VIRAL VIDEO

Like us on Facebook or follow us on Twitter for more updates.