ਕਪੂਰਥਲਾ 'ਚ ਗਲੀ ਦੇ ਝਗੜੇ ਤੋਂ ਬਾਅਦ ASI ਨੇ ਕੀਤਾ ਪੁਲਿਸ ਮੁਲਾਜ਼ਮ ਦੇ ਪਿਤਾ ਦਾ ਗੋਲੀ ਮਾਰ ਕੇ ਕਤਲ

ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਚੌਧਰੀਆਂ ਵਿੱਚ ਮੰਗਲਵਾਰ ਸ਼ਾਮ ਨੂੰ ਪੰਜਾਬ ਪੁਲਿਸ ਦੇ ਇੱਕ ਏਐਸਆਈ ਨੇ ਮਾਮੂਲੀ ਝਗੜੇ ਤੋਂ ਬਾਅਦ ਆਪਣੇ ਗੁਆਂਢੀ ਨੂੰ ਲਾਇਸੈਂਸੀ ਦੋਨਾਲੀ (ਰਾਈਫਲ) ਨਾ...

ਕਪੂਰਥਲਾ- ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਚੌਧਰੀਆਂ ਵਿੱਚ ਮੰਗਲਵਾਰ ਸ਼ਾਮ ਨੂੰ ਪੰਜਾਬ ਪੁਲਿਸ ਦੇ ਇੱਕ ਏਐਸਆਈ ਨੇ ਮਾਮੂਲੀ ਝਗੜੇ ਤੋਂ ਬਾਅਦ ਆਪਣੇ ਗੁਆਂਢੀ ਨੂੰ ਲਾਇਸੈਂਸੀ ਦੋਨਾਲੀ (ਰਾਈਫਲ) ਨਾਲ ਗੋਲੀ ਮਾਰ ਦਿੱਤੀ। ਇਸ ਘਟਨਾ 'ਚ ਉਕਤ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦਾ ਲੜਕਾ ਵੀ ਕਪੂਰਥਲਾ ਵਿੱਚ ਹੀ ਪੰਜਾਬ ਪੁਲਿਸ ਦੇ ਸੀਆਈਏ ਸਟਾਫ਼ ਵਿੱਚ ਤਾਇਨਾਤ ਹੈ। ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਜਾਂਦੇ ਸਮੇਂ ਉਹ ਆਪਣੇ ਘਰ ਵਿੱਚ ਲੱਗੇ ਸੀਸੀਟੀਵੀ ਦਾ ਡੀਵੀਆਰ ਆਪਣੇ ਨਾਲ ਲੈ ਗਿਆ।

ਮ੍ਰਿਤਕ ਦੀ ਪਛਾਣ ਜਸਬੀਰ ਸਿੰਘ ਵਾਸੀ ਤਲਵੰਡੀ ਚੌਧਰੀਆਂ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਡੀਐੱਸਪੀ ਰਾਜੇਸ਼ ਕੱਕੜ ਅਤੇ ਥਾਣਾ ਤਲਵੰਡੀ ਚੌਧਰੀਆਂ ਦੇ ਐਸਐਚਓ ਇੰਸਪੈਕਟਰ ਰਜਿੰਦਰ ਸਿੰਘ ਭਾਰੀ ਪੁਲਿਸ ਫੋਰਸ ਨਾਲ ਮੌਕੇ ’ਤੇ ਪੁੱਜੇ। ਪੁਲਿਸ ਨੇ ਮੌਕੇ ਤੋਂ ਗੋਲੀਆਂ ਅਤੇ ਗੋਲੀਆਂ ਦੇ ਖੋਲ ਬਰਾਮਦ ਕੀਤੇ ਹਨ। ਕਪੂਰਥਲਾ ਦੇ ਐਸਪੀ (ਡੀ) ਜਗਜੀਤ ਸਿੰਘ ਅਨੁਸਾਰ ਮ੍ਰਿਤਕ ਜਸਬੀਰ ਸਿੰਘ ਨੂੰ ਦੋ ਗੋਲੀਆਂ ਲੱਗੀਆਂ ਹਨ।

ਗਲੀ ਵਿੱਚ ਬਾਹਰ ਜਾਣ ਨੂੰ ਲੈ ਕੇ ਹੋਈ ਤਕਰਾਰ
ਐਸਪੀ ਜਗਜੀਤ ਸਿੰਘ ਨੇ ਦੱਸਿਆ ਕਿ ਪਿੰਡ ਤਲਵੰਡੀ ਚੌਧਰੀਆਂ ਦਾ ਗੁਰਚੇਤਨ ਸਿੰਘ ਸੀਆਈਏ ਸਟਾਫ਼ ਕਪੂਰਥਲਾ ਪੁਲਿਸ ਵਿੱਚ ਤਾਇਨਾਤ ਹੈ। ਪਿੰਡ ਵਿੱਚ ਗੁਰਚੇਤਨ ਦੇ ਘਰ ਕੰਮ ਚੱਲ ਰਿਹਾ ਹੈ। ਗੁਰਚੇਤਨ ਦਾ ਪਿਤਾ ਜਸਬੀਰ ਸਿੰਘ ਘਰੇ ਰਹਿ ਕੇ ਹੀ ਕੰਮ ਦੀ ਦੇਖਰੇਖ ਕਰਦਾ ਸੀ। ਦੋ ਦਿਨਾਂ ਤੋਂ ਮਜ਼ਦੂਰ ਪਿੰਡ ਦੀ ਗਲੀ ਵਿੱਚ ਲੱਕੜ ਦੇ ਪੈਡ ਬਣਾ ਕੇ ਕੰਧਾਂ ਨੂੰ ਪਲਸਤਰ ਕਰ ਰਹੇ ਸਨ। ਸੋਮਵਾਰ ਨੂੰ ਕਪੂਰਥਲਾ 'ਚ ਪੁਲਿਸ ਦੀ ਸਰਵਿਸ ਬ੍ਰਾਂਚ 'ਚ ਤਾਇਨਾਤ ਏ.ਐੱਸ.ਆਈ ਹਰਦੇਵ ਸਿੰਘ ਗੁਰਚੇਤਨ ਦੇ ਘਰ ਪਹੁੰਚਿਆ ਅਤੇ ਸੜਕ 'ਤੇ ਪਏ ਪੈਡ ਕਾਰਨ ਕਾਰ ਬਾਹਰ ਕੱਢਣ ਨੂੰ ਲੈ ਕੇ ਲੜਾਈ ਸ਼ੁਰੂ ਕਰ ਦਿੱਤੀ। ਇਸ ਗੱਲ ਨੂੰ ਲੈ ਕੇ ਹਰਦੇਵ ਸਿੰਘ ਦੀ ਗੁਰਚੇਤਨ ਦੇ ਪਿਤਾ ਜਸਬੀਰ ਸਿੰਘ ਨਾਲ ਬਹਿਸ ਹੋ ਗਈ। ਹਾਲਾਂਕਿ ਕੁਝ ਸਮੇਂ ਬਾਅਦ ਮਾਮਲਾ ਸ਼ਾਂਤ ਹੋ ਗਿਆ।

ਘਰੋਂ ਰਾਈਫਲ ਲਿਆ ਕੇ ਮਾਰੀ ਗੋਲੀ
ਮੰਗਲਵਾਰ ਸ਼ਾਮ ਕਰੀਬ 4.30 ਵਜੇ ਹਰਦੇਵ ਸਿੰਘ ਦੀ ਕਾਰ ਕੱਢਣ ਨੂੰ ਲੈ ਕੇ ਏਐਸਆਈ ਜਸਬੀਰ ਸਿੰਘ ਨਾਲ ਫਿਰ ਬਹਿਸ ਹੋ ਗਈ। ਦੋਵਾਂ ਵਿਚਾਲੇ ਤਣਾਅ ਇੰਨਾ ਵੱਧ ਗਿਆ ਕਿ ਏਐਸਆਈ ਹਰਦੇਵ ਸਿੰਘ ਨੇ ਘਰ ਜਾ ਕੇ ਆਪਣੀ ਰਾਈਫਲ ਚੁੱਕ ਲਈ ਅਤੇ ਆਉਂਦੇ ਸਾਰ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਦੀਆਂ ਦੋ ਗੋਲੀਆਂ ਜਸਬੀਰ ਸਿੰਘ ਨੂੰ ਲੱਗੀਆਂ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਇਕੱਠੇ ਹੋ ਗਏ। 

Get the latest update about Online Punjabi News, check out more about neighbor, punjab polices, Punjab News & Truescoop News

Like us on Facebook or follow us on Twitter for more updates.