ਗੋਲਡੀ ਬਰਾੜ ਦੀ ਇੰਟਰਵਿਊ 'ਚ ਕਰਨ ਔਜਲਾ ਦਾ ਜ਼ਿਕਰ ਹੋਣ 'ਤੇ ਧਮਕੀ ਵਾਲੀ ਪੋਸਟ ਹੋਈ ਵਾਇਰਲ

ਜਲੰਧਰ- ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ

ਜਲੰਧਰ- ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਮੁੱਖ ਮੁਲਜ਼ਮ ਵਜੋਂ ਨਾਮਜ਼ਦ ਕੀਤੇ ਗਏ ਕੈਨੇਡਾ ਦੇ ਗੈਂਗਸਟਰ ਗੋਲਡੀ ਬਰਾੜ ਦੀ ਪਹਿਲੀ ਕਥਿਤ ਇੰਟਰਵਿਊ ਸਾਹਮਣੇ ਆਈ ਹੈ। ਇਹ ਕਥਿਤ ਇੰਟਰਵਿਊ ਇਕ ਨਿੱਜੀ ਸੋਸ਼ਲ ਮੀਡੀਆ ਚੈੱਨਲ ਨੂੰ ਦਿੱਤੀ ਗਈ ਹੈ। ਵਟਸਐਪ ਕਾਲ ਰਾਹੀਂ ਦਿੱਤੀ ਗਈ ਇਸ ਇੰਟਰਵਿਊ ਵਿਚ ਗੋਲਡੀ ਬਰਾੜ ਨੇ ਕਈ ਵੱਡੇ ਅਤੇ ਹੈਰਾਨੀਜਨਕ ਖ਼ੁਲਾਸੇ ਕੀਤੇ ਹਨ। ਇਸ ਕਥਿਤ ਵੀਡੀਓ ਵਿਚ ਗੋਲਡੀ ਬਰਾੜ ਨੇ ਸਾਫ ਆਖਿਆ ਹੈ ਕਿ ਉਨ੍ਹਾਂ ਦੀ ਸਿੱਧੂ ਮੂਸੇਵਾਲਾ ਨਾਲ ਕੋਈ ਵੱਡੀ ਜਾਂ ਨਿੱਜੀ ਦੁਸ਼ਮਣੀ ਨਹੀਂ ਸੀ ਅਤੇ ਨਾ ਹੀ ਸਿੱਧੂ ਨੂੰ ਪੈਸਿਆਂ ਲਈ ਮਾਰਿਆ ਗਿਆ ਹੈ। ਸਿੱਧੂ ਨੇ ਕੁੱਝ ਗ਼ਲਤੀਆਂ ਹੀ ਅਜਿਹੀਆਂ ਕੀਤੀਆਂ ਸਨ ਜਿਸ ਕਾਰਣ ਉਨ੍ਹਾਂ ਨੂੰ ਇਹ ਕਦਮ ਚੁੱਕਣਾ ਪਿਆ ਹੈ।

ਉਥੇ ਹੀ ਹੀ ਗੋਲਡੀ ਬਰਾੜ ਨੇ ਕਰਨ ਔਜਲਾ ਦਾ ਨਾਂ ਵੀ ਲਿਆ ਅਤੇ ਕਿਹਾ ਕਿ ਕੈਨੇਡਾ ਸਥਿਤ ਕਰਨ ਔਜਲਾ ਦੇ ਘਰ ’ਤੇ ਜਿਸ ਨੇ ਗੋਲੀਆਂ ਚਲਵਾਈਆਂ ਸਨ, ਇਸ ਦਾ ਵੀ ਸਭ ਨੂੰ ਪਤਾ ਹੈ ਕਿ ਇਹ ਕਿਸ ਨੇ ਚਲਵਾਈਆਂ ਸਨ। ਇਸ ਤੋਂ ਬਾਅਦ ਕਰਨ ਔਜਲਾ ਨੂੰ ਮਿਲੀ ਧਮਕੀ ਦੀ ਇਹ ਪੋਸਟ ਵਾਇਰਲ ਹੋ ਰਹੀ ਹੈ। 
ਜ਼ਿਕਰਯੋਗ ਹੈ ਕਿ ਕਰਨ ਔਜਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਭ ਤੋਂ ਮਸ਼ਹੂਰ ਕਲਾਕਾਰਾਂ ਵਿੱਚੋਂ ਇੱਕ ਹੈ। ਬ੍ਰਿਟਿਸ਼ ਕੋਲੰਬੀਆ ਦੇ ਸਰੀ 'ਚ ਗਾਇਕ 'ਤੇ ਗੈਂਗਸਟਰਾਂ ਨੇ ਹਮਲਾ ਕੀਤਾ ਗਿਆ ਸੀ। ਹਮਲੇ ਦੀ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਰਹੀ ਸੀ।  ਗੈਂਗਸਟਰਾਂ ਨੇ ਕਰਨ ਔਜਲਾ ਦੇ ਦੋਸਤ ਦੇ ਘਰ 'ਤੇ ਵੀ ਸ਼ਰੇਆਮ ਗੋਲੀਆਂ ਚਲਾ ਦਿੱਤੀਆਂ। 

Get the latest update about national news, check out more about latest news & truescoop news

Like us on Facebook or follow us on Twitter for more updates.