ਜਾਣੋ ਪੰਜਾਬੀ ਗਾਇਕ ਕਰਨ ਔਜਲਾ 'ਤੇ ਹੋਏ ਕਾਤਿਲਾਨਾ ਹਮਲੇ ਦਾ ਅਸਲ ਸੱਚ!!

ਪੰਜਾਬੀ ਗਾਇਕ ਕਰਨ ਔਜਲਾ ਤੇ ਉਸ ਦੇ ਸਾਥੀ ਸੰਦੀਪ ਰੇਹਾਨ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਸ਼ਹਿਰ ਸਰੀ ਵਿੱਚ ਗੋਲ਼ੀ ਮਾਰਨ ਦੀ ਇਕ ਖ਼ਬਰ ਸਾਹਮਣੇ ਆਈ ਹੈ। ਇਸ ਕਾਤਿਲਾਨਾ...

ਸਰੀ— ਪੰਜਾਬੀ ਗਾਇਕ ਕਰਨ ਔਜਲਾ ਤੇ ਉਸ ਦੇ ਸਾਥੀ ਸੰਦੀਪ ਰੇਹਾਨ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਸ਼ਹਿਰ ਸਰੀ ਵਿੱਚ ਗੋਲ਼ੀ ਮਾਰਨ ਦੀ ਇਕ ਖ਼ਬਰ ਸਾਹਮਣੇ ਆਈ ਹੈ। ਇਸ ਕਾਤਿਲਾਨਾ ਹਮਲੇ 'ਚ ਔਜਲਾ ਤੇ ਉਸ ਦਾ ਸਾਥੀ ਵਾਲ-ਵਾਲ ਬੱਚ ਗਏ। ਘਟਨਾ ਸਮੇਂ ਕਰਨ ਔਜਲਾ ਦੇ ਨਾਲ ਰੇਹਾਨ ਰਿਕਾਰਡਜ਼ ਦੇ ਮਾਲਕ ਸੰਦੀਪ ਰੇਹਾਨ ਤੋਂ ਇਲਾਵਾ ਕਲਾਕਾਰ ਦੀਪ ਜੰਡੂ ਵੀ ਮੌਜੂਦ ਸਨ। ਦੱਸ ਦੇਈਏ ਕਿ ਇਸ ਖ਼ਬਰ ਨੂੰ ਕਰਨ ਔਜਲਾ ਨੇ ਅਫਵਾਹ ਦੱਸਿਆ ਹੈ।

ਕਰਨ ਨੇ ਇਸ ਖ਼ਬਰ ਦੀ ਪੁਸ਼ਟੀ ਖੁਦ ਇੰਸਟਾਗਰਾਮ 'ਤੇ ਲਾਈਵ ਹੋ ਕੇ ਕੀਤੀ ਹੈ। ਉਨ੍ਹਾਂ ਨੇ ਇਸ ਖ਼ਬਰ ਨੂੰ ਝੂਠੀ ਦੱਸਿਆ ਹੈ। ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਬੀਤੀ 16 ਮਾਰਚ ਨੂੰ ਜਦੋਂ ਕਰਨ ਔਜਲਾ ਤੇ ਸੰਦੀਪ ਰੇਹਾਨ ਭਾਰਤ ਆਇਆ ਸੀ, ਤਾਂ ਉਸ ਤੋਂ 20 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਹਾਲਾਂਕਿ, ਫੇਸਬੁੱਕ 'ਤੇ ਦਵਿੰਦਰ ਬੰਬੀਹਾ ਨਾਂ ਦੇ ਪ੍ਰੋਫਾਈਲ ਤੋਂ ਇਸ ਹਮਲੇ ਦੀ ਜ਼ਿੰਮੇਵਾਰੀ ਸੁਖਪ੍ਰੀਤ ਬੁੱਢਾ ਨੂੰ ਦਿੱਤੀ ਗਈ ਸੀ ਪਰ ਬਾਅਦ 'ਚ ਸੁਖਪ੍ਰੀਤ ਬੁੱਢਾ ਨਾਂਅ ਦੀ ਪ੍ਰੋਫਾਈਲ ਤੋਂ ਇਸ ਘਟਨਾ 'ਚ ਉਸ ਦਾ ਹੱਥ ਹੋਣ ਤੋਂ ਇਨਕਾਰ ਕੀਤਾ ਗਿਆ।

ਪੰਜਾਬੀ ਕਲਾਕਾਰਾਂ 'ਤੇ ਫਿਰੌਤੀ ਪਿੱਛੇ ਕਾਫੀ ਹਮਲੇ ਤੇ ਧਮਕੀਆਂ ਦੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਪਿਛਲੇ ਸਾਲ ਕਲਾਕਾਰ ਪਰਮੀਸ਼ ਵਰਮਾ 'ਤੇ ਵੀ ਕਾਤਿਲਾਨਾ ਹਮਲਾ ਕੀਤਾ ਗਿਆ ਸੀ ਅਤੇ ਗਿੱਪੀ ਗਰੇਵਾਲ ਨੂੰ ਵੀ ਧਮਕੀ ਮਿਲੀ ਸੀ।

Get the latest update about Punjabi Singers News, check out more about Punjabi Singer, Sandeep Rehan, Karan Aujla & True Scoop News

Like us on Facebook or follow us on Twitter for more updates.