ਖਾਨ ਪਰਿਵਾਰ ਵਿਚ ਨੰਨ੍ਹੇ ਪਰਿਵਾਰ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਕਿਸੇ ਵੀ ਸਮੇਂ ਦੂਜੇ ਬੱਚੇ ਨੂੰ ਜਨਮ ਦੇ ਸਕਦੀ ਹੈ। ਉਨ੍ਹਾਂ ਦੇ ਘਰ ਉਨ੍ਹਾਂ ਦੇ ਕਰੀਬੀ ਲੋਕ ਲਗਾਤਾਰ ਉਨ੍ਹਾਂ ਨੂੰ ਮਿਲਣ ਪਹੁੰਚ ਰਹੇ ਹਨ। ਅੱਜ ਕਰੀਨਾ ਕਪੂਰ ਦੀ ਮਾਂ ਬਬਿਤਾ ਕਪੂਰ ਤੇ ਭੈਣ ਕ੍ਰਿਸ਼ਮਾ ਕਪੂਰ ਸਵੇਰੇ ਸਵੇਰੇ ਉਨ੍ਹਾਂ ਦੇ ਘਰ ਪਹੁੰਚੀਆਂ ਤੇ ਹਾਲ-ਚਾਲ ਜਾਣਿਆ।
ਪੈਪੈਰਾਜੀ ਵਾਇਰਲ ਭਿਆਨੀ ਨੇ ਇਕ ਵੀਡੀਓ ਪੋਸਟ ਕੀਤੀ ਜਿਸ ਚ ਦਿਖਾਈ ਦੇ ਰਿਹਾ ਹੈ ਕਿ ਕਰੀਨਾ ਦੀ ਮਾਂ ਬਬਿਤਾ ਕਪੂਰ ਵੀ ਉਨ੍ਹਾਂ ਦੇ ਘਰ ਪਹੁੰਚੀ। ਬਬਿਤਾ ਹੁਣ ਠੀਕ ਤਰ੍ਹਾਂ ਨਾਲ ਚੱਲ ਵੀ ਨਹੀਂ ਪਾ ਰਹੀ। ਉਨ੍ਹਾਂ ਨੂੰ ਇਕ ਨਰਸ ਤੇ ਕ੍ਰਿਸ਼ਮਾ ਨੇ ਚੱਲਣ 'ਚ ਮਦਦ ਕੀਤੀ। ਸੈਫ ਅਲੀ ਖਾਨ ਦੇ ਵੱਡੇ ਭਰਾ ਇਬਰਾਹਿਮ ਅਲੀ ਖਾਨ ਵੀ ਅੱਜ ਕਰੀਨਾ ਦਾ ਹਾਲ ਜਾਣਨ ਘਰ ਪਹੁੰਚੇ। ਇਸ ਵੀਡੀਓ 'ਚ ਤੁਸੀਂ ਇਬਰਾਹਿਮ ਨੂੰ ਵੀ ਦੇਖ ਸਕਦੇ ਹੋ।
ਕੱਲ੍ਹ ਕਰੀਨਾ ਦੀ ਨਣਦ ਸੋਹਾ ਅਲੀ ਖਾਨ ਵੀ ਉਨ੍ਹਾਂ ਨੂੰ ਮਿਲਣ ਘਰ ਪਹੁੰਚੀ ਸੀ। ਕਰੀਨਾ ਕਪੂਰ ਦੀ ਡਿਲੀਵਰੀ ਡੇਟ 15 ਫਰਵਰੀ ਸੀ। ਅਜਿਹੇ 'ਚ ਤਿੰਨ ਦਿਨ ਜ਼ਿਆਦਾ ਹੋ ਚੁੱਕੇ ਹਨ ਤੇ ਉਨ੍ਹਾਂ ਦੀ ਡਿਲੀਵਰੀ ਕਦੇ ਵੀ ਹੋ ਸਕਦੀ ਹੈ।