ਕਰਨਾਟਕਾ: 2nd PUC supplementary ਪ੍ਰੀਖਿਆ ਦੇ ਨਤੀਜੇ ਦੀ ਘੋਸ਼ਣਾ ਅੱਜ

ਵਿਦਿਆਰਥੀ ਇਹ ਨਤੀਜੇ ਕਰਨਾਟਕ ਪ੍ਰੀ-ਯੂਨੀਵਰਸਿਟੀ ਐਗਜ਼ਾਮੀਨੇਸ਼ਨ ਬੋਰਡ ਦੀ ਅਧਿਕਾਰਿਕ ਵੈਬਸਾਈਟ karresults.nic.in ਤੋਂ ਸਵੇਰ 11 ਵਜੇ ਤੋਂ ਚੈੱਕ ਕਰ ਸਕਦੇ ਹਨ...

ਕਰਨਾਟਕ ਪ੍ਰੀ-ਯੂਨੀਵਰਸਿਟੀ ਐਗਜ਼ਾਮੀਨੇਸ਼ਨ ਬੋਰਡ ਵਲੋਂ 12 ਤੋਂ 25 ਅਗਸਤ ਵਿਚਕਾਰ ਕਰਵਾਈ ਗਈ ਕਰਨਾਟਕ 2nd PUC supplementary ਪ੍ਰੀਖਿਆ ਦੇ ਨਤੀਜੇ ਦੀ ਘੋਸ਼ਣਾ ਅੱਜ ਹੋ ਗਈ ਹੈ। ਇਸ ਪ੍ਰੀਖਿਆ 'ਚ ਇਸ ਵਾਰ ਕੁੜੀਆਂ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ। ਕਰਨਾਟਕ ਪ੍ਰੀ-ਯੂਨੀਵਰਸਿਟੀ ਐਗਜ਼ਾਮੀਨੇਸ਼ਨ ਬੋਰਡ ਵਲੋਂ ਦਸੇ ਗਏ ਸਮੇਂ ਮੁਤਾਬਿਕ ਨਤੀਜੇ ਦੀ ਘੋਸ਼ਣਾ ਹੋਈ ਹੈ। ਕਰਨਾਟਕਾ ਦੇ ਸਿੱਖਿਆ ਮੰਤਰੀ, ਬੀ ਸੀ ਨਾਗੇਸ਼ ਨੇ 9 ਸਤੰਬਰ ਨੂੰ ਇਨ੍ਹਾਂ ਨਤੀਜਿਆਂ ਦੇ ਘੋਸ਼ਣਾ ਬਾਰੇ ਜਾਣਕਾਰੀ ਦਿੱਤੀ ਸੀ। ਵਿਦਿਆਰਥੀ ਇਹ ਨਤੀਜੇ ਕਰਨਾਟਕ ਪ੍ਰੀ-ਯੂਨੀਵਰਸਿਟੀ ਐਗਜ਼ਾਮੀਨੇਸ਼ਨ ਬੋਰਡ ਦੀ ਅਧਿਕਾਰਿਕ ਵੈਬਸਾਈਟ karresults.nic.in ਤੋਂ ਸਵੇਰ 11 ਵਜੇ ਤੋਂ ਚੈੱਕ ਕਰ ਸਕਦੇ ਹਨ।   

ਨਤੀਜਾ ਚੈੱਕ ਕਰਨ ਲਈ ਇਸ ਲਿੰਕ karresults.nic.in 'ਤੇ ਕਲਿੱਕ ਕਰੋ। 

ਵਿਦਿਆਰਥੀ ਆਪਣੇ ਰਜਿਸਟ੍ਰੇਸ਼ਨ ਨੰਬਰ, ਜਨਮ ਮਿਤੀ ਨਾਲ ਕਰਨਾਟਕਾ 2nd PUC supplementary ਨਤੀਜਾ 2022  ਚੈੱਕ ਕਰ ਸਕਦੇ ਹਨ |

ਨਤੀਜਾ ਚੈੱਕ ਕਰਨ ਦਾ ਤਰੀਕਾ :
karresults.nic.in ਵੈੱਬਸਾਈਟ 'ਤੇ ਜਾਓ।
➤ 'ਕਰਨਾਟਕਾ PUC II ਸਪਲੀਮੈਂਟਰੀ ਪ੍ਰੀਖਿਆ ਦਾ ਨਤੀਜਾ' ਲਿੰਕ 'ਤੇ ਕਲਿੱਕ ਕਰੋ।
➤ ਆਪਣਾ ਰੋਲ ਨੰਬਰ ਅਤੇ ਹੋਰ ਲੋੜੀਂਦੀ ਜਾਣਕਾਰੀ ਐਂਟਰ ਕਰੋ।
➤ ਨਤੀਜਾ ਤੁਹਾਡੀ ਸਕਰੀਨ ਤੇ ਦਿਖਾਈ ਦੇਵੇਗਾ।
➤ ਤੁਸੀਂ ਇਸ ਨਤੀਜੇ ਨੂੰ ਪ੍ਰਿੰਟ ਵੀ ਕਢਵਾ ਸਕਦੇ ਹੋ।  

ਦਸ ਦਈਏ ਕਿ ਕਰਨਾਟਕਾ 2nd PUC supplementary ਪ੍ਰੀਖਿਆ ਪਾਸ ਕਰਨ ਲਈ ਵਿਦਿਆਰਥੀਆਂ ਨੂੰ ਯੋਗਤਾ ਪੂਰੀ ਕਰਨ ਲਈ ਹਰੇਕ ਵਿਸ਼ੇ ਵਿੱਚ ਘੱਟੋ-ਘੱਟ 35 ਪ੍ਰਤੀਸ਼ਤ ਅੰਕਾਂ ਦੀ ਲੋੜ ਸੀ। ਇਸ ਵਾਰ ਪ੍ਰੀਖਿਆ 'ਚ ਹਿੱਸਾ ਲੈਣ ਵਾਲਿਆਂ 'ਚ 1,04,947 ਲੜਕੇ ਅਤੇ 70,958 ਲੜਕੀਆਂ ਸਨ। ਇਸ ਪ੍ਰੀਖਿਆ ਨੂੰ ਪਾਸ ਕਰਨ ਵਾਲੇ ਉਮੀਦਵਾਰਾਂ 'ਚੋ 36,637 ਲੜਕੇ (34.91%) ਅਤੇ 28,596 ਲੜਕੀਆਂ (40.30%) ਹਨ। 

Get the latest update about karnataka puc supplementary, check out more about karresults, karnataka puc result, result 2022 & karnataka puc supplementary result 2022

Like us on Facebook or follow us on Twitter for more updates.