ਕਰਨਾਟਕ: ਬੈਂਗਲੁਰੂ ਸਕੂਲ ਦੀਆਂ ਕੰਧਾਂ, ਨੇੜਲੀਆਂ ਗਲੀਆਂ 'ਤੇ ਲਾਲ ਮੋਟੇ ਅੱਖਰਾਂ ਨਾਲ ਪੇਂਟ ਕੀਤਾ ਗਿਆ 'SORRY'

ਇਹ ਅਜੀਬ ਘਟਨਾ ਦੇਖਣ ਨੂੰ ਮਿਲੀ ਹੈ ਬੈਂਗਲੁਰੂ 'ਚ ਜਿਥੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਇੱਕ ਨਿੱਜੀ ਸਕੂਲ ਵਿੱਚ, ਇਮਾਰਤ ਅਤੇ ਇਸਦੇ ਆਲੇ ਦੁਆਲੇ ਦੀਆਂ ਗਲੀਆਂ ਨੂੰ ਲਾਲ ਮੋਟੇ ਅੱਖਰਾਂ ਵਿੱਚ 'ਸੌਰੀ' ਲਿਖਿਆ ਹੋਇਆ ਸੀ...

ਇਹ ਅਜੀਬ ਘਟਨਾ ਦੇਖਣ ਨੂੰ ਮਿਲੀ ਹੈ ਬੈਂਗਲੁਰੂ 'ਚ ਜਿਥੇ ਕੁਝ ਸ਼ਰਾਰਤੀ ਅਨਸਰਾਂ ਵਲੋਂ ਇੱਕ ਨਿੱਜੀ ਸਕੂਲ ਵਿੱਚ, ਇਮਾਰਤ ਅਤੇ ਇਸਦੇ ਆਲੇ ਦੁਆਲੇ ਦੀਆਂ ਗਲੀਆਂ ਨੂੰ ਲਾਲ ਮੋਟੇ ਅੱਖਰਾਂ ਵਿੱਚ 'ਸੌਰੀ' ਲਿਖਿਆ ਹੋਇਆ ਸੀ। ਇਹ ਘਟਨਾ ਬੁੱਧਵਾਰ ਨੂੰ ਸੁਨਕਦਾਕੱਟੇ ਇਲਾਕੇ ਵਿੱਚ ਵਾਪਰੀ ਹੈ। ਇਸ ਘਟਨਾ ਦੇ ਬਾਅਦ ਪੁਲਿਸ ਸ਼ਰਾਰਤੀ ਅਨਸਰਾਂ ਨੂੰ ਫੜਨ ਲਈ ਨੇੜੇ ਦੇ ਇਲਾਕਿਆਂ 'ਚ ਲਗੇ ਸੀਸੀਟੀਵੀ ਦੇ ਅਧਾਰ ਤੇ ਛਾਣਬੀਣ ਕੀਤੀ ਜਾ ਰਹੀ ਹੈ।  
ਇਸ ਘਟਨਾ ਬਾਰੇ ਜਾਣਕਾਰੀ ਦੇਂਦਿਆਂ ਪੱਛਮੀ ਬੰਗਲੁਰੂ ਦੇ ਡੀਸੀਪੀ ਡਾਕਟਰ ਸੰਜੀਵ ਪਾਟਿਲ ਨੇ ਕਿਹਾ, "ਸੀਸੀਟੀਵੀ ਫੁਟੇਜ ਵਿੱਚ ਦੋ ਬਾਈਕ ਸਵਾਰ ਆਦਮੀ ਦੇਖੇ ਗਏ ਸਨ। ਉਨ੍ਹਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।"

ਪੁਲਿਸ ਦੇ ਅਨੁਸਾਰ, ਇਹ ਐਕਟ ਕਰਨਾਟਕ ਓਪਨ ਪਲੇਸ (ਵਿਗਾੜ ਦੀ ਰੋਕਥਾਮ) ਐਕਟ ਦੇ ਤਹਿਤ ਇੱਕ ਜੁਰਮ ਬਣਦਾ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਲਈ ਯੋਗ ਟੀਮ ਗਠਿਤ ਕਰ ਦਿੱਤੀ ਗਈ ਹੈ

Get the latest update about BENGALURU, check out more about KARNATAKA NEWS, SORRY PAINTING, KARNATAKA & VIRAL

Like us on Facebook or follow us on Twitter for more updates.