ਕਰਤਾਰਪੁਰ ਲਾਂਘਾ : ਸ਼ਰਧਾਲੂਆਂ ਦੀ ਗਿਣਤੀ ਹੋ ਰਹੀ ਹੈ ਘੱਟ, ਜਾਣੋ ਕਿਉਂ

ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਦੀ ਮੰਗ ਤੋਂ ਬਾਅਦ ਬੇਸ਼ਕ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਨੇ ਲਾਂਘਾ ਖੋਲ੍ਹ ਦਿੱਤਾ ਹੈ ਪਰ ਉੱਥੇ ਜਾਣ ਲਈ ਹਾਲੇ ਵੀ ਸ਼ਰਧਾਲੂਆਂ ਨੇ ਮਨ 'ਚ ਕਈ ਸ਼ੱਕ ਹਨ, ਜਿਸ ਦੀ ਵਜ੍ਹਾ...

ਚੰਡੀਗੜ੍ਹ— ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਦੀ ਮੰਗ ਤੋਂ ਬਾਅਦ ਬੇਸ਼ਕ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਨੇ ਲਾਂਘਾ ਖੋਲ੍ਹ ਦਿੱਤਾ ਹੈ ਪਰ ਉੱਥੇ ਜਾਣ ਲਈ ਹਾਲੇ ਵੀ ਸ਼ਰਧਾਲੂਆਂ ਨੇ ਮਨ 'ਚ ਕਈ ਸ਼ੱਕ ਹਨ, ਜਿਸ ਦੀ ਵਜ੍ਹਾ ਕਰਕੇ ਬਹੁਤ ਸਾਰੇ ਸ਼ਰਧਾਲੂ ਦਰਸ਼ਨ ਲਈ ਪਾਕਿ ਨਹੀਂ ਜਾ ਰਹੇ ਹਨ। ਦੋਹਾਂ ਦੇਸ਼ਾਂ ਦੀ ਸਹਿਮਤੀ ਮੁਤਾਬਕ ਰੋਜ਼ਾਨਾ 5 ਹਜ਼ਾਰ ਸ਼ਰਧਾਲੂ ਜਾ ਸਕਦੇ ਹਨ। ਪਿਛਲੇ 2 ਮਹੀਨੇ 'ਚ ਹਰ ਦਿਨ ਲਗਭਗ 660 ਸ਼ਰਧਾਲੂ ਜਾਣ ਨੂੰ ਅਪਲਾਈ ਤਾਂ ਕਰ ਰਹੇ ਹਨ ਪਰ ਫੀਸ, ਵੀਜ਼ਾ ਅਤੇ ਸਾਰੀਆਂ ਰਸਮਾਂ ਪੂਰੀ ਹੋਣ 'ਚ ਦੇਰੀ ਹੋਣ ਕਾਰਨ 500 ਤੋਂ 550 ਤੱਕ ਸ਼ਰਧਾਲੂ ਹੀ ਜਾ ਰਹੇ ਹਨ। ਆਂਕੜਿਆਂ ਮੁਤਾਬਕ ਸਭ ਤੋਂ ਘੱਟ ਸ਼ਰਧਾਲੂ (122) 11 ਨਵੰਬਰ ਨੂੰ ਗਏ ਸਨ। ਪਿਛਲੇ 2 ਮਹੀਨਿਆਂ ਦੀ ਗੱਲ ਕਰੀਏ ਤਾਂ 7 ਜਨਵਰੀ ਤੱਕ 34259 ਸ਼ਰਧਾਲੂਆਂ ਨੇ ਹੀ ਪਾਕਿ ਜਾ ਕੇ ਦਰਸ਼ਨ ਕੀਤੇ ਹਨ। ਨਵੰਬਰ 'ਚ 11049, ਦਸੰਬਰ 'ਚ 19425 ਅਤੇ ਨਵੇਂ ਸਾਲ 'ਚ 7 ਜਨਵਰੀ ਤੱਕ 3505 ਸ਼ਰਧਾਲੂਆਂ ਨੇ ਦਰਸ਼ਨ ਕੀਤੇ ਹਨ। ਉੱਥੇ ਤੀਰਥ ਯਾਤਰੀਆਂ ਤੋਂ ਪਾਕਿ ਸਰਕਾਰ ਨੂੰ 663,140 ਡਾਲਰ ਮਿਲੇ ਹਨ। ਕਈ ਸ਼ਰਧਾਲੂ ਦੂਰਬੀਨ ਤੋਂ ਵੀ ਦਰਸ਼ਨ ਕਰ ਰਹੇ ਹਨ।

ਕੁੜੀ ਵਲੋਂ ਹਰਿਮੰਦਰ ਸਾਹਿਬ 'ਚ ਬਣਾਈ Tik-Tok ਵੀਡੀਓ 'ਤੇ ਮਚਿਆ ਬਵਾਲ, ਹੋਵੇਗੀ ਸਖ਼ਤ ਕਾਰਵਾਈ

ਇਹ 4 ਕਾਰਨਾਂ ਦਾ ਨੌਜਵਾਨਾਂ 'ਚ ਡਰ—

ਪਾਕਿ ਵੀਜ਼ਾ ਸਟੈਂਪ— ਬਹੁਤ ਸਾਰੇ ਸ਼ਰਧਾਲੂ ਖਾਸ ਕਰਕੇ ਨੌਜਵਾਨਾਂ ਨੂੰ ਲੱਗ ਰਿਹਾ ਹੈ ਕਿ ਜੇਕਰ ਉਹ ਦਰਸ਼ਨ ਲਈ ਪਾਕਿ ਜਾਂਦੇ ਹਨ ਤਾਂ ਪਾਸਪੋਰਟ 'ਤੇ ਪਾਕਿ ਦੀ ਵੀਜ਼ਾ ਸਟੈਂਪ ਲੱਗ ਜਾਵੇਗੀ। ਇਸ ਨਾਲ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਆਦਿ ਦੇਸ਼ਾਂ ਲਈ ਵੀਜ਼ਾ ਆਸਾਨੀ ਨਾਲ ਨਹੀਂ ਮਿਲੇਗਾ ਜਦਕਿ ਹਕੀਕਤ 'ਚ ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਦੇ ਪਾਸਪੋਰਟ 'ਤੇ ਕੋਈ ਸਟੈਂਪ ਨਹੀਂ ਲੱਗਦੀ। ਪਾਸਪੋਰਟ ਸਿਰਫ ਇਸ ਲਈ ਜ਼ਰੂਰੀ ਹੈ ਕਿਉਂਕਿ ਇਸ ਤੋਂ ਪਤਾ ਚੱਲਦਾ ਹੈ ਕਿ ਉਹ ਕਿਸੇ ਅਪਰਾਧਿਕ ਗਤੀਵਿਧੀ 'ਚ ਸ਼ਾਮਲ ਤਾਂ ਨਹੀਂ ਹੈ।

ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ਲਈ ਨਿਯੁਕਤ ਕਰਮਚਾਰੀ ਦੀ ਨਹਿਰ 'ਚੋਂ ਮਿਲੀ ਲਾਸ਼, ਫੈਲੀ ਸਨਸਨੀ

ਫੀਸ— ਗੁਰਦੁਆਰਾ ਸਾਹਿਬ ਜਾਣ ਲਈ ਸ਼ਰਧਾਲੂ ਅਪਲਾਈ ਤਾਂ ਕਰ ਰਹੇ ਹਨ ਪਰ ਫੀਸ ਜ਼ਿਆਦਾ ਹੋਣ ਕਾਰਨ ਉਹ ਨਹੀਂ ਜਾ ਰਹੇ। ਸਹਿਮਤੀ ਮੁਤਾਬਕ ਸ਼੍ਰੀ ਕਰਤਾਰਪੁਰ ਸਾਹਿਬ ਜਾਣ ਲਈ ਪ੍ਰਤੀ ਵਿਅਕਤੀ 1420 ਰੁਪਏ ਫੀਸ ਰੱਖੀ ਗਈ ਹੈ, ਜੋ ਕਿ ਗਰੀਬ ਸ਼ਰਧਾਲੂਆਂ 'ਤੇ ਭਾਰੀ ਪੈ ਰਹੀ ਹੈ।

ਪਰਮਿਸ਼ਨ 'ਚ ਦੇਰੀ— ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਫਾਰਮ ਭਰਨ ਤੋਂ ਬਾਅਦ ਪਰਮਿਸ਼ਨ ਮਿਲਣ 'ਚ ਕਾਫੀ ਸਮਾਂ ਲੱਗ ਰਿਹਾ ਹੈ। ਪੁਲਸ ਵੈਰੀਫਿਕੇਸ਼ਨ ਤੋਂ ਲੈ ਕੇ ਸਾਰੀਆਂ ਰਸਮਾਂ ਪੂਰੀ ਕਰਨ ਲਈ 15 ਤੋਂ 20 ਦਿਨ ਲੱਗ ਰਹੇ ਹਨ। ਇਸ ਵਜ੍ਹਾ ਕਰਕੇ ਵੀ ਸ਼ਰਧਾਲੂ ਨਹੀਂ ਜਾ ਪਾ ਰਹੇ ਹਨ।

ਅੰਮ੍ਰਿਤਸਰ 'ਚੋਂ ਮਿਲੀਆਂ ਖੂਨ ਨਾਲ ਲੱਥਪਥ ਪਤੀ-ਪਤਨੀ ਦੀਆਂ ਲਾਸ਼ਾਂ, ਫੈਲੀ ਸਨਸਨੀ

ਜਾਣਕਾਰੀ ਦੀ ਘਾਟ— ਜਾਣਕਾਰੀ ਦੀ ਘਾਟ ਕਾਰਨ ਬਹੁਤ ਸਾਰੇ ਲੋਕ ਹਾਲੇ ਵੀ ਬਿਨਾਂ ਫਾਰਮ ਭਰੇ ਸ਼੍ਰੀ ਕਰਤਾਰਪੁਰ ਸਾਹਿਬ ਜਾਣ ਲਈ ਆਧਾਰ ਅਤੇ ਵੋਟਰ ਕਾਰਡ ਲੈ ਕੇ ਪਹੁੰਚ ਰਹੇ ਹਨ ਜਦਕਿ ਦੋਹਾਂ ਦੇਸ਼ਾਂ ਦੀ ਸਹਿਮਤੀ ਮੁਤਾਬਕ ਜਾਣ ਲਈ ਫੀਸ ਅਤੇ ਪਾਸਪੋਰਟ ਜ਼ਰੂਰੀ ਹੈ।

ਜਲੰਧਰ ਦੇ ਮਾਡਲ ਟਾਊਨ ’ਚ ‘ਸਾਂਬਰ’ ਨੇ ਮਚਾਇਆ ਹੜਕੰਪ, 3 ਘੰਟੇ ਦੀ ਸਖ਼ਤ ਮਸ਼ੱਕਤ ਤੋਂ ਬਾਅਦ ਵੀ...

ਕੀ ਅੱਗੇ-ਸ਼ਰਧਾਲੂਆਂ ਦੀ ਸੰਖਿਆ ਵਧਾਉਣ ਲਈ ਸਰਕਾਰ ਨੇ 27 ਅਫਸਰ ਕੀਤੇ ਤਾਇਨਾਤ
ਕਰਤਾਰਪੁਰ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਸੰਖਿਆ ਵਧਾਉਣ ਲਈ ਸਰਕਾਰ ਨੇ ਵੱਖ-ਵੱਖ ਜ਼ਿਲ੍ਹਿਆ 'ਚ ਪੁਲਸ ਦੇ 27 ਅਫਸਰ ਤਾਇਨਾਤ ਕੀਤੇ ਹਨ। ਇਹ ਅਫ਼ਸਰ ਕਰਤਾਰਪੁਰ ਜਾਣ ਲਈ ਅਪਲਾਈ ਕਰਨ ਵਾਲੇ ਸ਼ਰਧਾਲੂਆਂ ਦੀ ਇੰਟੈਲੀਜੈਂਸ ਕਲੀਅਰੈਂਸ ਲਈ ਕੰਮ ਕਰਨਗੇ। ਇਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਇਛੁੱਕ ਸ਼ਰਧਾਲੂਆਂ ਨੂੰ ਜਲਦ ਤੋਂ ਜਲਦ ਇੰਟੈਲੀਜੈਂਸ ਕਲੀਅਰੈਂਸ ਮਿਲ ਸਕੇ ਤਾਂ ਕਿ ਉਹ ਜਲਦ ਤੋਂ ਜਲਦ ਦਰਸ਼ਨਾਂ ਲਈ ਜਾ ਸਕੇ।

Get the latest update about Pakistan News, check out more about Punjab News, News In Punjabi, Kartarpur Corridor Pilgrims & True Scoop News

Like us on Facebook or follow us on Twitter for more updates.