ਸ਼੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਲਈ ਜਾਣੋ ਅਹਿਮ ਜਾਣਕਾਰੀ

ਕਰਤਾਰਪੁਰ ਲਾਂਘੇ ਲਈ ਅੱਜ ਭਾਰਤ ਦੇ ਪਾਕਿਸਤਾਨ ਵਿਚਾਲੇ ਸਮਝੋਤੇ ਦੇ ਦਸਤਾਖ਼ਤ ਹੋ ਗਏ ਹਨ। ਉੱਥੇ ਹੀ ਸ਼੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸੰਗਤਾ ਲਈ ਵੀ ਖ਼ਾਸ ਜਾਣਕਾਰੀ ਸਾਹਮਣੇ...

ਨਵੀਂ ਦਿੱਲੀ— ਕਰਤਾਰਪੁਰ ਲਾਂਘੇ ਲਈ ਅੱਜ ਭਾਰਤ ਦੇ ਪਾਕਿਸਤਾਨ ਵਿਚਾਲੇ ਸਮਝੋਤੇ ਦੇ ਦਸਤਾਖ਼ਤ ਹੋ ਗਏ ਹਨ। ਉੱਥੇ ਹੀ ਸ਼੍ਰੀ ਕਰਤਾਰਪੁਰ ਸਾਹਿਬ ਜਾਣ ਵਾਲੀਆਂ ਸੰਗਤਾ ਲਈ ਵੀ ਖ਼ਾਸ ਜਾਣਕਾਰੀ ਸਾਹਮਣੇ ਆਈ ਹੈ।

 • ਸੰਗਤਾ ਦੇ ਰਜਿਸਟਰੇਸ਼ਨ ਲਈ ਆਨਲਾਇਨ ਪੌਰਟਲ prakashpurb550.mha.gov.in ਹੈ, ਜੋ ਕਿ ਅੱਜ ਲਾਇਵ ਹੋ ਜਾਵੇਗਾ।
 •  ਕੌਰੀਡੋਰ ਸਵੇਰੇ ਤੋਂ ਸ਼ਾਮ ਤੱਕ ਖੁੱਲਾ ਰਹੇਗਾ।
 •  ਸਵੇਰੇ ਸ਼੍ਰੀ ਗੁਰਦੁਆਰਾ ਸਾਹਿਬ ਜਾਣ ਵਾਲੀਆਂ ਸੰਗਤਾ ਨੂੰ ਸ਼ਾਮ ਤੱਕ ਵਾਪਸ ਆਉਣਾ ਪਵੇਗਾ।
 •  ਕੁੱਝ ਖ਼ਾਸ ਦਿਨਾਂ ਨੂੰ ਛੱਡ ਕੇ ਕੌਰੀਡੋਰ ਪੂਰਾ ਸਾਲ ਖੁੱਲਾ ਰਹੇਗਾ।
 •  ਇਹ ਯਾਤਰਾ ਵੀਜ਼ਾ ਮੁਫ਼ਤ ਹੋਵੇਗੀ।
 •  ਸੰਗਤਾਂ ਨੂੰ ਅਪਣੇ ਨਾਲ ਪਾਸਪੋਰਟ ਲੈ ਕੇ ਜਾਣ ਦੀ ਲੋੜ ਹੈ।

  ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਸਮਝੌਤੇ 'ਤੇ ਹੋਏ ਦਸਤਖ਼ਤ

  ਜ਼ਿਕਰਯੋਗ ਹੈ ਕਿ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਨੇ ਅੱਜ ਕਰਤਾਰਪੁਰ ਸਾਹਿਬ ਲਾਂਘੇ ਦੀ ਸ਼ੁਰੂਆਤ ਕਰਨ ਲਈ ਬਾਕਾਇਦਾ ਇਕ ਸਮਝੌਤੇ 'ਤੇ ਦਸਤਖ਼ਤ ਕਰ ਦਿੱਤੇ ਹਨ। ਇਸ ਸਮਝੌਤੇ ਦੇ ਤੁਰੰਤ ਬਾਅਦ ਸ਼ਰਧਾਲੂਆਂ ਦੀ ਰਜਿਸਟ੍ਰੇਸ਼ਨ ਵੀ ਸ਼ੁਰੂ ਹੋ ਗਈ ਹੈ। ਭਾਰਤੀ ਅਧਿਕਾਰੀ ਐੱਸ. ਸੀ. ਐੱਲ ਦਾਸ ਦੀ ਅਗਵਾਈ ਹੇਠ ਦਸਤਖ਼ਤ ਕੀਤੇ ਗਏ। ਇਹ ਮੀਟਿੰਗ ਡੇਰਾ ਬਾਬਾ ਨਾਨਕ ਵਿਖੇ ਹੋਈ। ਨਵੇਂ ਬਣੇ ਲਾਂਘੇ ਰਾਹੀਂ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ੁਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਆਨਲਾਈਨ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਹੋ ਗਈ ਹੈ। ਰਜਿਸਟ੍ਰੇਸ਼ਨ ਲਈ ਸ਼ੁਰੂ ਕੀਤੀ ਗਈ ਨਵੀਂ ਵੈੱਬਸਾਈਟ ਪੰਜਾਬੀ ਤੇ ਅੰਗਰੇਜ਼ੀ ਦੋਵੇਂ ਭਾਸ਼ਾਵਾਂ 'ਚ ਹੈ। ਪਿੱਛੇ ਜਿਹੇ ਲਾਂਚ ਕੀਤੀ ਗਈ ਵੈੱਬਸਾਈਟ ਰਾਹੀਂ ਸ਼ਰਧਾਲੂ ਆਨਲਾਈਨ ਫ਼ਾਰਮ ਭਰ ਸਕਣਗੇ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਲਈ ਸ਼ਰਧਾਲੂਆਂ ਦਾ ਪਹਿਲਾ ਜੱਥਾ 5 ਨਵੰਬਰ ਤੇ ਦੂਜਾ ਜੱਥਾ 6 ਨਵੰਬਰ ਨੂੰ ਰਵਾਨਾ ਹੋਵੇਗਾ। ਕਰਤਾਰਪੁਰ ਸਾਹਿਬ ਦਾ ਲਾਂਘਾ ਉੱਥੇ ਬਣੇ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤੀ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਡੇਰਾ ਬਾਬਾ ਨਾਨਕ ਨਾਲ ਜੋੜਦਾ ਹੈ। ਉਸ ਗੁਰ ੂਘਰ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਕੋਲ ਪਾਸਪੋਰਟ ਜ਼ਰੂਰ ਚਾਹੀਦਾ ਹੈ ਪਰ ਉਸ ਲਈ ਵੀਜ਼ਾ ਲਗਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ।

  ਕਾਂਗਰਸ ਦੇ ਸੰਦੀਪ ਸੰਧੂ ਦੀ ਹਾਰ, ਕੈਪਟਨ ਨੂੰ ਲੱਗਾ ਵੱਡਾ ਝਟਕਾ

   

ਇਸ ਲਾਂਘੇ ਦੀ ਉਡੀਕ ਸਿੱਖ ਕੌਮ ਵੱਲੋਂ ਦੇਸ਼ ਦੀ ਵੰਡ ਭਾਵ 1947 ਤੋਂ ਹੀ ਕੀਤੀ ਜਾ ਰਹੀ ਸੀ। ਹੁਣ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਲਾਂਘੇ ਦਾ ਉਦਘਾਟਨ ਕੀਤਾ ਜਾਵੇਗਾ। ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਮਹਿਮੂਦ ਕੁਰੈਸ਼ੀ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਦੇਸ਼ 'ਚ ਮੌਜੂਦ ਕਰਤਾਰਪੁਰ ਸਾਹਿਬ ਲਾਂਘੇ ਦੇ ਹਿੱਸੇ ਦਾ ਉਦਘਾਟਨ 9 ਨਵੰਬਰ ਨੂੰ ਕੀਤਾ ਜਾਵੇਗਾ। ਭਾਰਤ 'ਚ ਇਹ ਉਦਘਾਟਨ 8 ਨਵੰਬਰ ਨੂੰ ਹੋ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪਾਕਿਸਤਾਨ ਸਰਕਾਰ ਦੀ ਬੇਨਤੀ ਉੱਤੇ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਹਾਮੀ ਭਰ ਦਿੱਤੀ ਹੈ। ਕੁਰੈਸ਼ੀ ਨੇ ਇਹ ਵੀ ਕਿਹਾ ਕਿ ਡਾ. ਮਨਮੋਹਨ ਸਿੰਘ ਕਿਸੇ ਖ਼ਾਸ ਮਹਿਮਾਨ ਵਜੋਂ ਨਹੀਂ, ਸਗੋਂ ਇਕ ਆਮ ਯਾਤਰੀ ਵਜੋਂ ਉਸ ਰਸਮ ਵਿੱਚ ਸ਼ਾਮਲ ਹੋਣਗੇ। ਪਾਕਿਸਤਾਨ ਨੇ ਇਕ ਦਿਨ ਵਿੱਚ ਸਿਰਫ਼ 5,000 ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਜਾਣ ਦੀ ਇਜਾਜ਼ਤ ਦੇਣ ਦਾ ਐਲਾਨ ਬਹੁਤ ਪਹਿਲਾਂ ਤੋਂ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਹਰੇਕ ਸ਼ਰਧਾਲੂ ਤੋਂ 20 ਅਮਰੀਕੀ ਡਾਲਰ ਭਾਵ 1,400 ਭਾਰਤੀ ਰੁਪਏ ਦੇ ਬਰਾਬਰ ਫ਼ੀਸ ਵੀ ਵਸੂਲੀ ਜਾਵੇਗੀ।

Get the latest update about Kartarpur Corridor Agreement, check out more about News In Punjabi, Imran Khan, Pakistan News & Kartarpur Corridor

Like us on Facebook or follow us on Twitter for more updates.