ਕਰਵਾਚੌਥ 2022: ਮਿਨਿਮਲ ਤੋਂ ਲੈ ਕੇ ਬੋਲਡ ਤੱਕ, ਅਪਣਾਓ ਇਹ ਖਾਸ ਮੇਕਅੱਪ

ਕੱਪੜਿਆਂ ਤੋਂ ਲੈ ਕੇ ਗਹਿਣਿਆਂ ਤੱਕ, ਔਰਤਾਂ ਅਕਸਰ ਪਹਿਲਾਂ ਹੀ ਤੈਅ ਕਰਦੀਆਂ ਹਨ ਕਿ ਕੀ ਪਹਿਨਣਾ ਹੈ ਪਰ ਕੀ ਮੇਕਅਪ ਕਰਨਾ ਹੈ ਇਹ ਜਾਣਨਾ ਵੀ ਜ਼ਰੂਰੀ ਹੈ....

ਕਰਵਾਚੌਥ ਵਿਆਹੁਤਾ ਔਰਤਾਂ ਦੁਆਰਾ ਮਨਾਏ ਜਾਣ ਵਾਲੇ ਸਭ ਤੋਂ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਹੈ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਲੰਬੀ ਉਮਰ ਲਈ ਪੂਰਾ ਦਿਨ ਵਰਤ ਰੱਖਦੀਆਂ ਹਨ ਅਤੇ ਚੰਦਰਮਾ ਨੂੰ ਦੇਖਣ ਤੋਂ ਬਾਅਦ ਵਰਤ ਪੂਰਾ ਕਰਦੀਆਂ ਹਨ। ਕਰਵਾਚੌਥ ਦਾ ਦਿਨ ਹਰ ਇੱਕ ਔਰਤ ਦੇ ਲਈ ਬਹੁਤ ਖਾਸ ਹੁੰਦਾ ਹੈ। ਇਸ ਸਾਲ ਕਰਵਾਚੌਥ ਦਾ ਵਰਤ 13 ਅਕਤੂਬਰ ਨੂੰ ਹੈ।


ਵਿਆਹੀਆਂ ਔਰਤਾਂ ਨੇ ਲਗਭਗ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹੋਣਗੀਆਂ। ਕੱਪੜਿਆਂ ਤੋਂ ਲੈ ਕੇ ਗਹਿਣਿਆਂ ਤੱਕ, ਔਰਤਾਂ ਅਕਸਰ ਪਹਿਲਾਂ ਹੀ ਤੈਅ ਕਰਦੀਆਂ ਹਨ ਕਿ ਕੀ ਪਹਿਨਣਾ ਹੈ ਪਰ ਕੀ ਮੇਕਅਪ ਕਰਨਾ ਹੈ ਇਹ ਜਾਣਨਾ ਵੀ ਜ਼ਰੂਰੀ ਹੈ। ਤਾਂ ਅੱਜ ਤੁਹਾਨੂੰ ਦਸਦੇ ਹਾਂ ਕੁਝ ਖਾਸ ਮੇਕਅਪ ਲੁਕਸ ਬਾਰੇ, ਜੋ ਤੁਹਾਡੀ ਖੂਬਸੁਰਤੀ ਨੂੰ ਚਾਰ-ਚੰਦ ਲਗਾ ਦੇਣਗੇ।   


1. Sutle Smokey Eyes
ਜੇਕਰ ਤੁਸੀਂ ਇਸ ਵਰਤ 'ਤੇ ਲਹਿੰਗਾ ਪਹਿਨਣ ਬਾਰੇ ਸੋਚ ਰਹੇ ਹੋ, ਤਾਂ ਤੁਸੀਂ ਇੱਕ ਗਲੈਮਰਸ ਮੇਕਅੱਪ ਲੁੱਕ ਲੈ ਸਕਦੇ ਹੋ। ਆਪਣੇ ਵਾਲਾਂ ਲਈ ਤੁਸੀ ਇੱਕ ਸਲੀਕ ਬਨ ਸਟਾਈਲ ਅਪਣਾਓ ਜਿਸ ਵਿੱਚ ਤੁਸੀਂ ਗਜਰਾ ਜਾਂ ਫੁੱਲਾਂ ਦੀ ਵਰਤੋਂ ਕਰ ਸਕਦੇ ਹੋ। ਆਈ ਮੇਕਅਪ ਲਈ ਆਪਣੇ ਆਈਲਿਡ 'ਤੇ ਕਾਜਲ ਲਗਾਓ, ਇਸ ਨੂੰ ਚੰਗੀ ਤਰ੍ਹਾਂ ਬਲੈਂਡ ਕਰੋ ਅਤੇ ਇਸ 'ਤੇ ਬਲੈਕ ਆਈਸ਼ੈਡੋ ਲਗਾਕੇ ਕਾਜਲ ਅਤੇ ਆਈਸ਼ੇਡੋ ਨੂੰ ਮਿਕ੍ਸ ਕਰੋ। ਇਸਦੇ ਨਾਲ ਤੁਸੀ ਹਲਕੇ ਗੁਲਾਬੀ ਰੰਗ ਦੀ ਲਿਪਸਟਿਕ ਲਗਾ ਸਕਦੇ ਹੋ। 


2. Nude Makeup
ਜੇਕਰ ਤੁਸੀਂ ਨੋ-ਮੇਕਅੱਪ, ਮੇਕਅਪ ਲੁੱਕ ਨੂੰ ਅਜ਼ਮਾਉਣਾ ਚਾਹੁੰਦੇ ਹੋ, ਤਾਂ ਬੇਸਿਕ ਮੇਕਅੱਪ ਲਈ ਸਭ ਤੋਂ ਪਹਿਲਾਂ ਲਾਈਟ ਕਵਰੇਟ ਫਾਊਂਡੇਸ਼ਨ ਅਤੇ ਕੰਸੀਲਰ ਲਗਾਓ। ਇਸ ਤੋਂ ਬਾਅਦ ਤੁਹਾਡੀ ਸਕਿਨ ਦੇ ਰੰਗ ਨਾਲ ਮਿਲਦੇ ਬਲਸ਼ ਦੀ ਵਰਤੋਂ ਕਰੋ। ਆਈਬ੍ਰੋ ਨੂੰ ਹਲਕਾ ਜਿਹਾ ਫਿੱਲ ਕਰੋ, ਪਲਕਾਂ 'ਤੇ ਮਸਕਾਰਾ ਲਗਾਓ। ਆਪਣੇ ਆਈਲਿਡ  'ਤੇ nude ਆਈਸ਼ੈਡੋ ਲਗਾਓ ਅਤੇ ਇਸ ਨੂੰ ਸ਼ਿਮਰੀ ਆਈਸ਼ੈਡੋ ਨਾਲ ਟੌਪ-ਅੱਪ ਕਰੋ। ਬੁੱਲ੍ਹਾਂ 'ਤੇ ਤੁਸੀ ਨਿਊਡ ਲਿਪਸਟਿਕ ਦੀ ਵਰਤੋਂ ਕਰ ਸਕਦੇ ਹੋ। 


3. Bold Red Lips
ਕਰਵਾ ਚੌਥ 'ਤੇ ਆਪਣੀ ਲੁਕ ਨੂੰ ਸ਼ਾਨਦਾਰ ਬਣਾਉਣ ਲਈ, ਬ੍ਰਾਇਟ ਰੈਡ ਲਿਪਸ ਲੁਕ ਚੁਣੋ। ਪਰ ਇਸ ਲੁਕ ਨੂੰ ਨਿਖਾਰਨ ਲਈ, ਆਪਣੇ ਬਾਕੀ ਮੇਕਅੱਪ ਨੂੰ ਸਿੰਪਲ ਰੱਖੋ ਤਾਂ ਕਿ ਤੁਹਾਡੇ ਲਿਪਸ ਇਸ ਲੁੱਕ ਦੀ ਖਾਸੀਅਤ ਬਣੇ ਰਹਿਣ। ਪਫੀ ਅੱਖਾਂ ਨੂੰ ਢੱਕਣ ਲਈ ਕੰਸੀਲਰ ਲਗਾਓ ਅਤੇ ਆਈਬ੍ਰੋ ਫਿੱਲ ਕਰੋ। ਚੀਕਬੋਨਸ 'ਤੇ ਹਾਈਲਾਈਟਰ ਲਗਾਓ ਅਤੇ ਇੱਕ ਛੋਟੀ ਬਿੰਦੀ ਨਾਲ ਆਪਣੀ ਗਲੈਮ ਲੁਕ ਨੂੰ ਪੂਰਾ ਕਰੋ। 


4. Wing It
ਵਿੰਗ ਲਾਈਨਰ ਅਜੇ ਵੀ ਟਰੈਂਡ ਆਫ ਟਾਉਨ ਬਣਿਆ ਹੋਇਆ ਹੈ ਅਤੇ ਸੈਲੇਬ੍ਰਿਟੀਜ਼ ਵੀ ਇਸ ਨੂੰ ਪਸੰਦ ਕਰ ਰਹੇ ਹਨ ਤਾਂ ਤੁਸੀ ਪਿੱਛੇ ਕਿਉ ਰਹੋਗੇ। ਆਪਣੇ ਕਰਵਾ ਚੌਥਲੁਕ ਲਈ ਵਿੰਗ ਲਾਈਨਰ ਲੁੱਕ ਅਪਣਾਓ। ਤੁਸੀਂ ਇਸਨੂੰ ਆਸਾਨੀ ਨਾਲ ਬਣਾ ਸਕਦੇ ਹੋ। ਸਿੰਪਲ ਲੁਕ ਲਈ ਇਸ ਨੂੰ ਹਲਕੇ ਬ੍ਰਾਉਨ ਲਿਪ ਕਲਰ ਨਾਲ ਪੇਅਰ ਕਰੋ ਅਤੇ ਜੇਕਰ ਤੁਸੀਂ ਗਲੈਮ ਲੁੱਕ ਚਾਹੁੰਦੇ ਹੋ ਤਾਂ ਬੋਲਡ ਚੈਰੀ ਰੈੱਡ ਜਾਂ ਕ੍ਰੀਮਸਨ ਰੈੱਡ ਲਿਪ ਕਲਰ ਦਾ ਇਸਤੇਮਾਲ ਕਰੋ।  
 

Get the latest update about KARWACHAUTH FASHION, check out more about MINIMAL TO BOLD MAKEUP LOOKS, KARWA CHAUTH MAKEUP LOOKS , KARWA CHAUTH SPECIAL MAKEUP & LIFESTYLE

Like us on Facebook or follow us on Twitter for more updates.