ਕਰਵਾ ਚੌਥ 2022: ਜਾਣੋ ਰੀਤੀ ਰਿਵਾਜ, ਸ਼ੁਭ ਮੁਹੂਰਤ ਬਾਰੇ ਜਰੂਰੀ ਜਾਣਕਾਰੀ

ਕਰਵਾ ਚੌਥ ਹਿੰਦੂ ਵਿਆਹੀਆਂ ਔਰਤਾਂ ਲਈ ਸਭ ਤੋਂ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਹੈ। ਇਹ ਦਿਨ ਨੂੰ ਭਾਰਤ 'ਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਸੁਰੱਖਿਆ ਅਤੇ ਲੰਬੀ ਉਮਰ ਲਈ ਇੱਕ ਦਿਨ ਦਾ ਵਰਤ ਰੱਖਦੀਆਂ ਹਨ...

ਕਰਵਾ ਚੌਥ ਹਿੰਦੂ ਵਿਆਹੀਆਂ ਔਰਤਾਂ ਲਈ ਸਭ ਤੋਂ ਮਹੱਤਵਪੂਰਨ ਤਿਉਹਾਰਾਂ ਵਿੱਚੋਂ ਇੱਕ ਹੈ। ਇਹ ਦਿਨ ਨੂੰ ਭਾਰਤ 'ਚ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀ ਦੀ ਸੁਰੱਖਿਆ ਅਤੇ ਲੰਬੀ ਉਮਰ ਲਈ ਇੱਕ ਦਿਨ ਦਾ ਵਰਤ ਰੱਖਦੀਆਂ ਹਨ। ਇਸ ਦਿਨ ਨੂੰ ਜਿਥੇ ਇੱਕ ਤਿਉਹਾਰ ਦੀ ਤਰ੍ਹਾਂ ਮਨਾਇਆ ਜਾਂਦਾ ਹੈ ਓਥੇ ਹੀ ਇਸ ਦਿਨ ਨਾਲ ਜੁੜੇ ਕਈ ਰੀਤੀ ਰਿਵਾਜ਼ ਵੀ ਹਨ। ਇਸ ਸਾਲ ਕਰਵਾ ਚੌਥ ਦੇ ਵਰਤ ਨੂੰ ਲੈ ਕੇ ਦੁਵਿਧਾ ਵੀ ਬਣੀ ਹੋਈ ਹੈ ਕਿ ਇਹ 13 ਅਕਤੂਬਰ ਨੂੰ ਹੈ ਜਾਂ 14 ਨੂੰ ? ਤਾਂ ਆਓ ਜਾਣਦੇ ਹਾਂ ਇਸ ਦਿਨ ਨਾਲ ਜੁੜੀਆਂ ਖਾਸ ਗੱਲਾਂ ਬਾਰੇ:- 

ਸਥਾਪਿਤ ਰੀਤੀ ਰਿਵਾਜਾਂ ਦੇ ਅਨੁਸਾਰ, ਕਰਵਾ ਚੌਥ ਕਾਰਤਿਕ ਮਹੀਨੇ ਵਿੱਚ ਪੂਰਨਮਾਸ਼ੀ ਦੇ ਚੌਥੇ ਦਿਨ ਤੋਂ ਠੀਕ ਬਾਅਦ ਆਉਂਦਾ ਹੈ। ਕਈ ਹੋਰ ਹਿੰਦੂ ਤਿਉਹਾਰਾਂ ਦੀ ਤਰ੍ਹਾਂ ਕਰਵਾ ਚੌਥ ਵੀ ਚੰਦਰ ਕੈਲੰਡਰ 'ਤੇ ਅਧਾਰਤ ਹੈ ਅਤੇ ਤਰੀਕ ਦੇ ਨਾਲ-ਨਾਲ ਰਸਮਾਂ ਲਈ ਸ਼ੁਭ ਸਮਾਂ ਚੰਦਰਮਾ ਦੇ ਚੜ੍ਹਨ ਦੇ ਅਨੁਸਾਰ ਨਿਰਧਾਰਤ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦ੍ਰਿਕ ਪੰਚਨਾਗ ਅਨੁਸਾਰ 13 ਅਕਤੂਬਰ ਨੂੰ ਇਹ ਪਵਿੱਤਰ ਦਿਹਾੜਾ ਮਨਾਇਆ ਜਾਵੇਗਾ। ਚਤੁਰਥੀ ਤਿਥੀ ਵੀਰਵਾਰ ਦੀ ਰਾਤ ਨੂੰ 1.59 ਵਜੇ ਸ਼ੁਰੂ ਹੋਵੇਗੀ ਅਤੇ ਸ਼ੁੱਕਰਵਾਰ ਨੂੰ ਤੜਕੇ 3.08 ਵਜੇ ਯਾਨੀ 14 ਅਕਤੂਬਰ ਨੂੰ ਸਮਾਪਤ ਹੋਵੇਗੀ। 


ਇਸ ਕਰਵਾ ਚੌਥ ਦੇ ਵਰਤ ਮੌਕੇ ਵਿਆਹੁਤਾ ਔਰਤਾਂ ਸਵੇਰ ਨੂੰ ਆਪਣੇ ਘਰ ਦੀਆਂ ਵੱਡੀਆਂ ਔਰਤਾਂ ਤੋਂ ਸਰਗੀ ਖਾ ਕੇ ਇਸ ਵਰਤ ਦੀ ਸ਼ੁਰੂਆਤ ਕਰਦੀਆਂ ਹਨ। ਸਰਗੀ 'ਚ ਮਿਠਾਈ ਸੇਵੀਆਂ ਆਦਿ ਪਕਵਾਨ ਬਣਾਏ ਜਾਂਦੇ ਹਨ। ਸਰਗੀ ਖਾਨ ਤੋਂ ਬਾਅਦ ਔਰਤਾਂ ਪੂਰਾ ਦਿਨ ਨਿਰਜਲਾ ਵਰਤ ਰੱਖਦਿਆਂ ਹਨ। ਸ਼ਾਮ ਪੈਣ ਤੇ ਕੁਝ ਔਰਤਾਂ ਪਾਣੀ ਜਰੂਰ ਪੀ ਲੈਂਦੀਆਂ ਹਨ ਪਰ ਇਸ ਵਰਤ ਨੂੰ ਸੰਪਨ ਚੰਦਰਮਾਂ ਦੇ ਨਿਕਲਣ ਤੋਂ ਬਾਅਦ ਹੀ ਮੰਨਿਆ ਜਾਂਦਾ ਹੈ। ਸ਼ਾਮ ਦੇ ਵੇਲੇ ਔਰਤਾਂ ਮੰਦਿਰਾਂ 'ਚ ਜਾ ਕੇ ਕਰਵਾ ਮਾਤਾ ਦੀ ਪੂਜਾ ਕਰਦੀਆਂ ਹਨ ਅਤੇ ਆਪਣੇ ਪਤੀ ਦਾ ਚਿਹਰਾ ਦੇਖ ਕੇ ਵਰਤ ਤੋੜਦੀਆਂ ਹਨ।  

ਸ਼ੁਭ ਮੁਹੂਰਤ:
ਪੰਚਨਾਗ ਦੇ ਅਨੁਸਾਰ, ਧਾਰਮਿਕ ਵਿਦਵਾਨ ਦੁਆਰਾ ਸੁਝਾਏ ਅਨੁਸਾਰ ਢੁਕਵਾਂ ਸਮਾਂ ਸ਼ਾਮ 5.54 ਵਜੇ ਤੋਂ ਸ਼ਾਮ 7.09 ਵਜੇ ਤੱਕ ਸ਼ੁਰੂ ਹੋਵੇਗਾ, ਜਿਸਦਾ ਅਰਥ ਹੈ ਕਿ ਵਿਆਹੁਤਾ ਔਰਤਾਂ ਲਈ ਦਿਨ ਭਰ ਦਾ ਵਰਤ 13 ਅਕਤੂਬਰ ਦੀ ਸਵੇਰ 6.20 ਤੋਂ ਸ਼ਾਮ 8.09 ਵਜੇ ਤੱਕ ਸ਼ੁਰੂ ਹੋਵੇਗਾ। ਰਾਤ ਨੂੰ ਲਗਭਗ 8 ਵਜੇ ਚੰਦਰਮਾ ਦੇ ਚੜ੍ਹਨ ਦੀ ਸੰਭਾਵਨਾ ਹੈ, ਹਾਲਾਂਕਿ, ਮੌਸਮ ਦੇ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਇਹ ਵੱਖ-ਵੱਖ ਹੋ ਸਕਦਾ ਹੈ।

Get the latest update about KARWA CHAUTH 2022, check out more about KARWA CHAUTH FOR FIRST TIME, KARWA CHAUTH 2022, NEWLY WED & KARWA CHAUTH DATE

Like us on Facebook or follow us on Twitter for more updates.