'ਕਸ਼ਮੀਰ ਬਣੇਗਾ ਪਾਕਿਸਤਾਨ' ਦੇ ਨਾਅਰੇ ਲਗਾ ਕੇ ਭੁੱਬਾਂ ਮਾਰ ਰੋਂਦੇ ਸਨ 'Kashmir Files' ਦੇ ਅਦਾਕਾਰ

ਇਸ ਸਮੇਂ 'ਦਿ ਕਸ਼ਮੀਰ ਫਾਈਲਜ਼' ਫਿਲਮ ਸੁਰਖੀਆਂ 'ਚ ਹੈ। ਇਸ ਨੂੰ ਲੈ ਕੇ ਦੇਸ਼ ਭਰ 'ਚ ਚਰਚਾ ਛਿੜੀ ਹੋਈ ਹੈ। ਇਸ ਉੱਤੇ ਸਿਆਸਤ ਵੀ ਰੁਕਣ ਦਾ ਨਾਂ ਨਹੀਂ ਲੈ ਰਹੀ। ਦੇਸ਼ ਵਿਚ ਇਹ ਫਿਲਮ ਹੁਣ ਤੱਕ 210 ਕਰੋੜ ਤੋਂ ਵਧੇਰੇ ਦੀ ਕਮਾਈ ਕਰ ਚੁੱਕੀ ਹੈ। ਇਹ ਫਿਲਮ ਵਿਵੇ...

ਨਵੀਂ ਦਿੱਲੀ- ਇਸ ਸਮੇਂ 'ਦਿ ਕਸ਼ਮੀਰ ਫਾਈਲਜ਼' ਫਿਲਮ ਸੁਰਖੀਆਂ 'ਚ ਹੈ। ਇਸ ਨੂੰ ਲੈ ਕੇ ਦੇਸ਼ ਭਰ 'ਚ ਚਰਚਾ ਛਿੜੀ ਹੋਈ ਹੈ। ਇਸ ਉੱਤੇ ਸਿਆਸਤ ਵੀ ਰੁਕਣ ਦਾ ਨਾਂ ਨਹੀਂ ਲੈ ਰਹੀ। ਦੇਸ਼ ਵਿਚ ਇਹ ਫਿਲਮ ਹੁਣ ਤੱਕ 210 ਕਰੋੜ ਤੋਂ ਵਧੇਰੇ ਦੀ ਕਮਾਈ ਕਰ ਚੁੱਕੀ ਹੈ। ਇਹ ਫਿਲਮ ਵਿਵੇਕ ਰੰਜਨ ਅਗਨੀਹੋਤਰੀ ਦੀ ਬਣਾਈ ਹੈ।

ਚਰਚਾਵਾਂ ਦੇ ਨਾਲ ਹੀ ਵਿਵੇਕ ਨੇ ਇਸ ਫਿਲਮ ਨਾਲ ਜੁੜੇ ਕੁਝ ਕਿੱਸੇ ਬਿਆਨ ਕੀਤੇ ਹਨ, ਜਿਨ੍ਹਾਂ ਵਿਚ ਉਨ੍ਹਾਂ ਦੱਸਿਆ ਕਿ ਕਿਵੇਂ ਸ਼ੂਟਿੰਗ ਦੌਰਾਨ ਅਦਾਕਾਰ ਪਾਕਿਸਤਾਨ ਪੱਖੀ ਨਾਅਰੇ ਲਾ ਫੁੱਟ-ਫੁੱਟ ਕੇ ਰੋਂਦੇ ਸਨ। ਵਿਵੇਕ ਨੇ ਦੱਸਿਆ ਕਿ ਅਦਾਕਾਰ ਸ਼ੂਟਿੰਗ ਦੌਰਾਨ ਹਰ ਸੀਨ ਤੋਂ ਬਾਅਦ ਫੁੱਟ-ਫੁੱਟ ਕੇ ਰੋ ਪੈਂਦੇ ਸਨ। ਮੈਂ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਨਹੀਂ ਰੋਇਆ ਸੀ, ਪਰ ਜਦੋਂ ਫਿਲਮ ਵਿੱਚ ਅਨੁਪਮ ਖੇਰ ਦੀ ਮੌਤ ਹੋਈ ਤਾਂ ਮੈਂ ਉਨ੍ਹਾਂ ਨੂੰ ਲਿਪਟ ਕੇ ਰੋਇਆ। ਮੈਨੂੰ ਮੇਰੇ ਪਿਤਾ ਦੀ ਯਾਦ ਆਉਂਦੀ ਹੈ। ਇਸ ਫਿਲਮ 'ਚ ਹਰ ਕੋਈ ਕਿਤੇ ਨਾ ਕਿਤੇ ਰੋਂਦਾ ਰਿਹਾ। ਭਾਵੁਕ ਹੁੰਦੇ ਰਿਹਾ। 

ਫਿਲਮ 'ਚ ਕਲਾਕਾਰ 'ਕਸ਼ਮੀਰ ਬਣੇਗਾ ਪਾਕਿਸਤਾਨ' ਦਾ ਨਾਅਰਾ ਲਾਉਣ ਲਈ ਤਿਆਰ ਨਹੀਂ ਸਨ। ਅਸੀਂ ਉਨ੍ਹਾਂ ਨੂੰ ਬਹੁਤ ਸਮਝਾਉਂਦੇ ਸੀ। ਉਹ ਅਜਿਹੇ ਨਾਅਰਿਆਂ ਦੇ ਸੀਨ ਸ਼ੂਟ ਕਰਨ ਤੋਂ ਬਾਅਦ ਬਹੁਤ ਰੋਇਆ ਕਰਦੇ ਸਨ, ਫਿਰ ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ਦੇ ਨਾਅਰੇ ਲਗਾਉਂਦੇ ਸਨ। ਫਿਲਮ ਦੀ ਸ਼ੂਟਿੰਗ ਦੌਰਾਨ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਈਆਂ। ਜਦੋਂ ਅਸੀਂ ਕਸ਼ਮੀਰ 'ਚ ਸ਼ੂਟਿੰਗ ਕਰ ਰਹੇ ਸੀ ਤਾਂ ਮੇਰੇ ਨਾਂ 'ਤੇ ਫਤਵਾ ਜਾਰੀ ਕੀਤਾ ਗਿਆ ਸੀ। ਅਸੀਂ ਆਪਣੇ ਬੈਗ ਚੁੱਕ ਕੇ ਉੱਤਰਾਖੰਡ ਵਿੱਚ ਸ਼ੂਟਿੰਗ ਕਰਨ ਲਈ ਮਜਬੂਰ ਹੋ ਗਏ। ਕਸ਼ਮੀਰ ਵਰਗਾ ਪੂਰਾ ਸੈੱਟ ਉੱਥੇ ਲਗਾਉਣਾ ਪਿਆ।

Get the latest update about Kashmir Banega Pakistan, check out more about Kashmir files, cry, Truescoopnews & Bollywood

Like us on Facebook or follow us on Twitter for more updates.