ਕਸ਼ਮੀਰ ਤੇ JNU ਦੇ ਮੁੱਦੇ 'ਤੇ ਰਾਜ ਸਭਾ 'ਚ ਹੰਗਾਮਾ

ਰਾਜ ਸਭਾ ਦਾ 250ਵਾਂ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਇਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ...

ਨਵੀਂ ਦਿੱਲੀ — ਰਾਜ ਸਭਾ ਦਾ 250ਵਾਂ ਸੈਸ਼ਨ ਸੋਮਵਾਰ ਨੂੰ ਸ਼ੁਰੂ ਹੋਇਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਕਿਹਾ ਕਿ ਇਹ ਇਸ ਸਾਲ ਦਾ ਆਖਰੀ ਅਤੇ ਅਹਿਮ ਸੈਸ਼ਨ ਰਹਿਣ ਵਾਲਾ ਹੈ। ਉਨ੍ਹਾਂ ਨੇ ਇਸ ਦੌਰਾਨ ਕਿਹਾ ਕਿ ਅਸੀਂ ਸਾਰੇ ਮੁੱਦਿਆਂ 'ਤੇ ਵਿਰੋਧੀ ਧਿਰਾਂ ਨਾਲ ਇਕ ਸਾਰਥਕ ਚਰਚਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸੰਸਦ ਵਿਚ ਮੁੱਦਿਆਂ 'ਤੇ ਵਾਦ ਵਿਵਾਦ ਹੋਵੇ, ਅਸੀਂ ਹਰ ਚਰਚਾ ਲਈ ਤਿਆਰ ਹਾਂ ਪਰ ਉਸ ਦੌਰਾਨ ਸੰਵਾਦ ਕਾਇਮ ਰਹੇ।

ਜਾਣਕਾਰੀ ਅਨੁਸਾਰ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਅਤੇ ਸੰਸਦ ਵੱਲ ਮਾਰਚ ਕਰ ਰਹੇ ਵਿਦਿਆਰਥੀਆਂ ਦਾ ਪੁਲਿਸ ਨਾਲ ਭਾਰੀ ਵਿਵਾਦ ਦੇਖਣ ਨੂੰ ਮਿਲਿਆ। ਸਰਦ ਰੁੱਤ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਬਿਹਤਰ ਹੋਣ ਦੇ ਆਸਾਰ ਹਨ। ਮੰਗਲਵਾਰ ਨੂੰ ਕਈ ਅਹਿਮ ਬਿੱਲ ਪੇਸ਼ ਹੋਣ ਵਾਲੇ ਹਨ। ਸੰਸਦ ਦੇ ਇਸ ਸਰਦ ਰੁੱਤ ਸੈਸ਼ਨ ਵਿਚ 18 ਨਵੰਬਰ ਤੋਂ 13 ਦਸੰਬਰ ਦੇ ਵਿਚਕਾਰ 20 ਵਾਰ ਸਿਟਿੰਗ ਹੋਣੀ ਹੈ।

ਕਸ਼ਮੀਰ ਅਤੇ ਜੇਐਨਯੂ ਦੇ ਮੁੱਦੇ 'ਤੇ ਰਾਜ ਸਭਾ ਵਿਚ ਹੰਗਾਮਾ ਹੋਇਆ ਅਤੇ ਰਾਜ ਸਭਾ ਦੁਪਹਿਰ 2 ਵਜੇ ਤਕ ਮੁਲਤਵੀ ਕਰ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਦੇ ਰਾਜ ਸਭਾ ਮੈਂਬਰਾਂ, ਆਰਕੇ ਸਿਨਹਾ, ਵਿਜੈ ਗੋਇਲ, ਕੇਟੀਐਸ ਤੁਲਸੀ, ਜੀਵੀਐਲ ਨਰਸਿਮਹਾ ਰਾਓ ਅਤੇ ਨਰਿੰਦਰ ਜਾਧਵ ਨੇ ਦੇਸ਼ ਵਿਚ ਹਵਾ ਪ੍ਰਦੂਸ਼ਣ ਦੇ ਮੁੱਦੇ 'ਤੇ ਸਿਫਰ ਕਾਲ ਵਿਚ ਨੋਟਿਸ ਦਿੱਤਾ ਹੈ। ਕਾਂਗਰਸ ਪਾਰਟੀ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੇ ਵਿਸ਼ੇਸ਼ ਸੁਰੱਖਿਆ ਸਮੂਹ ਨੂੰ ਵਾਪਸ ਲੈਣ ਨੂੰ ਲੈ ਕੇ ਲੋਕ ਸਭਾ ਵਿਚ ਮੁਲਤਵੀ ਪ੍ਰਸਤਾਵ ਨੋਟਿਸ ਦਿੱਤਾ ਹੈ। ਸੋਸ਼ਲਿਸਟ ਪਾਰਟੀ, ਇੰਡੀਅਨ ਯੂਨੀਅਨ ਮੁਸਲਿਮ ਲੀਗ ਅਤੇ ਤ੍ਰਿਣਮੂਲ ਕਾਂਗਰਸ ਨੇ ਜੇਐਨਯੁ ਦੇ ਮੁੱਦੇ 'ਤੇ ਲੋਕ ਸਭਾ ਵਿਚ ਮੁਲਤਵੀ ਪ੍ਰਸਤਾਵ ਰੱਖਿਆ।

ਕਦੇ ਰਾਹੁਲ ਗਾਂਧੀ ਨਾਲ ਜੁੜਿਆ ਸੀ ਨਾਮ, ਹੁਣ ਕਾਂਗਰਸ ਐੱਮ. ਐੱਲ. ਏ. ਅਦਿਤੀ ਸਿੰਘ ਬਣੇਗੀ ਇਨ੍ਹਾਂ ਦੀ ਦੁਲਹਨ

Get the latest update about News In Punjabi, check out more about Rajya Sabha, Rajya Sabha News, Kashmir JNU Issue & True Scoop News

Like us on Facebook or follow us on Twitter for more updates.