ਕਠੂਆ ਰੇਪ-ਹੱਤਿਆ ਮਾਮਲੇ 'ਚ 3 ਨੂੰ ਉਮਰਕੈਦ ਤੇ 3 ਨੂੰ ਮਿਲੀ 5-5 ਸਾਲ ਦੀ ਸਜ਼ਾ

ਪਿਛਲੇ ਸਾਲ ਜੰਮੂ-ਕਸ਼ਮੀਰ ਦੇ ਕਠੂਆ 'ਚ 8 ਸਾਲ ਦੀ ਬੱਚੀ ਨਾਲ ਹੋਏ ਬਲਾਤਕਾਰ ਅਤੇ ਉਸ ਦੀ ਹੱਤਿਆ ਮਾਮਲੇ 'ਚ ਅੱਜ ਪਠਾਨਕੋਟ ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ 6...

ਪਠਾਨਕੋਟ— ਪਿਛਲੇ ਸਾਲ ਜੰਮੂ-ਕਸ਼ਮੀਰ ਦੇ ਕਠੂਆ 'ਚ 8 ਸਾਲ ਦੀ ਬੱਚੀ ਨਾਲ ਹੋਏ ਬਲਾਤਕਾਰ ਅਤੇ ਉਸ ਦੀ ਹੱਤਿਆ ਮਾਮਲੇ 'ਚ ਅੱਜ ਪਠਾਨਕੋਟ ਕੋਰਟ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ 6 ਦੋਸ਼ੀਆਂ ਨੂੰ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਗ੍ਰਾਮ ਪ੍ਰਧਾਨ ਸਾਂਜੀ ਰਾਮ, ਪਰਵੇਸ਼ ਕੁਮਾਰ, 2 ਵਿਸ਼ੇਸ਼ ਪੁਲਸ ਅਧਿਕਾਰੀ ਦੀਪਕ ਖਜੁਰੀਆ, ਸੁਰਿੰਦਰ ਵਰਮਾ, ਹੈੱਡ ਕਾਂਸਟੇਬਲ ਤਿਲਕ ਰਾਜ ਅਤੇ ਐੱਸ.ਆਈ ਆਨੰਦ ਦੱਤਾ ਨੂੰ ਦੋਸ਼ੀ ਠਹਿਰਾਇਆ ਹੈ। ਮੁੱਖ ਦੋਸ਼ੀ ਸਾਂਜੀ ਰਾਮ ਦੇ ਬੇਟਾ ਵਿਸ਼ਾਲ ਬਰੀ ਕਰ ਦਿੱਤਾ ਗਿਆ ਹੈ।

ਕਠੁਆ ਰੇਪ ਤੇ ਕਤਲ ਮਾਮਲਾ : ਪਠਾਨਕੋਟ ਅਦਾਲਤ ਨੇ 6 ਨੂੰ ਠਹਿਰਾਇਆ ਦੋਸ਼ੀ

3 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਦਕਿ 3 ਨੂੰ 5-5 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਾਂਜੀ ਰਾਮ, ਦੀਪਕ ਖਜੁਰੀਆ ਅਦਤੇ ਪਰਵੇਸ਼ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਪੀੜਤ ਪਰਿਵਾਰ ਦੇ ਵਕੀਲ ਐਡਵੋਕੇਟ ਮੁਬੀਨ ਫਾਰੁਕੀ ਨੇ ਕਿਹਾ, ''ਪਠਾਨਕੋਟ ਅਦਾਲਤ ਵਲੋਂ ਦੋਸ਼ੀ ਠਹਿਰਾਏ ਗਏ ਵਿਅਕਤੀਆਂ 'ਚ ਸਾਂਜੀ ਰਾਮ, ਆਨੰਦ ਦੱਤਾ, ਪਰਵੇਸ਼ ਕੁਮਾਰ, ਦੀਪਕ ਖਜੁਰੀਆ, ਸੁਰਿੰਦਰ ਵਰਮਾ ਅਤੇ ਤਿਲਕ ਰਾਜ ਹੈ।''

Get the latest update about National News, check out more about Pathankot Court, National Punjabi News, Online NationalNews In Punjabi & National Breaking News

Like us on Facebook or follow us on Twitter for more updates.