ਬੱਚਿਆਂ ਨੂੰ ਅੰਬ ਖੁਆਉਂਦੇ ਸਮੇਂ ਇਨ੍ਹਾਂ ਖ਼ਾਸ ਗੱਲਾਂ ਦਾ ਰੱਖੋਂ ਧਿਆਨ

ਅੰਬ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ। ਉਂਝ ਹਰ ਵਰਗ ਦੇ ਵਿਅਕਤੀ ਨੂੰ ਅੰਬ ਖਾਣਾ ਪਸੰਦ ਹੁੰਦਾ ਹੈ ਪਰ ਬੱਚਿਆਂ ਨੂੰ ਅੰਬ ਖੁਆਉਂਦੇ ਸਮੇਂ ਕੁਝ ਗੱਲਾਂ ਦਾ ਖਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਦਰਅਸਲ ਅੰਬ ਦੀ ਤਸੀਰ ਗਰਮ...

ਨਵੀਂ ਦਿੱਲੀ— ਅੰਬ ਨੂੰ ਫਲਾਂ ਦਾ ਰਾਜਾ ਕਿਹਾ ਜਾਂਦਾ ਹੈ। ਉਂਝ ਹਰ ਵਰਗ ਦੇ ਵਿਅਕਤੀ ਨੂੰ ਅੰਬ ਖਾਣਾ ਪਸੰਦ ਹੁੰਦਾ ਹੈ ਪਰ ਬੱਚਿਆਂ ਨੂੰ ਅੰਬ ਖੁਆਉਂਦੇ ਸਮੇਂ ਕੁਝ ਗੱਲਾਂ ਦਾ ਖਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਦਰਅਸਲ ਅੰਬ ਦੀ ਤਸੀਰ ਗਰਮ ਹੁੰਦੀ ਹੈ। ਅਜਿਹੇ ਵਿਚ ਇਸ ਦਾ ਜ਼ਿਆਦਾ ਸੇਵਨ ਢਿੱਡ ਦੀਆਂ ਪਰੇਸ਼ਾਨੀਆਂ ਦਾ ਕਾਰਨ ਬਣ ਸਕਦਾ ਹੈ। ਉਥੇ ਹੀ ਅੰਬ ਖਾਣ ਨਾਲ ਪਿੱਤ ਦੀ ਸਮੱਸਿਆ ਵੀ ਹੋ ਸਕਦੀ ਹੈ। ਚੱਲੋ ਤੁਹਾਨੂੰ ਦੱਸਦੇ ਹਾਂ ਕਿ ਬੱਚਿਆਂ ਨੂੰ ਅੰਬ ਖੁਆਉਂਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।

ਕੀ ਦੁੱਧ ਪੀਂਦੇ ਬੱਚਿਆਂ ਨੂੰ ਅੰਬ ਖੁਆਉਣਾ ਸਹੀ ਹੈ?
ਨਵਜੰਮੇ ਬੱਚੇ 6 ਮਹੀਨੇ ਤੱਕ ਮਾਂ ਦਾ ਦੁੱਧ ਹੀ ਪੀਂਦਾ ਹੈ। ਉਥੇ ਹੀ ਕੁੱਝ ਬੱਚੇ ਸਾਲਾਂ ਤੱਕ ਮਾਂ ਦਾ ਦੁੱਧ ਪੀਂਦੇ ਹਨ। ਅਜਿਹੇ ਵਿਚ ਔਰਤਾਂ ਦੇ ਮਨ ਵਿਚ ਸਵਾਲ ਹੁੰਦਾ ਹੈ ਕਿ ਕੀ ਮਾਂ ਦੇ ਦੁੱਧ ਦੇ ਨਾਲ ਬੱਚੇ ਨੂੰ ਅੰਬ ਦੇ ਸਕਦੇ ਹਾਂ? ਦੱਸ ਦੇਈਏ ਕਿ ਜੇਕਰ ਬੱਚਾ ਦੁੱਧ ਪੀਂਦਾ ਹੈ ਤਾਂ ਉਸ ਨੂੰ ਅੰਬ ਨਹੀਂ ਖੁਆਉਣਾ ਚਾਹੀਦਾ।

ਇੰਝ ਖੁਆਓ ਬੱਚਿਆਂ ਨੂੰ ਅੰਬ
ਛੋਟੇ ਬੱਚਿਆਂ ਨੂੰ 1 ਤੋਂ ਜ਼ਿਆਦਾ ਅੰਬ ਖਾਣ ਲਈ ਨਾ ਦਿਓ ਨਾਲ ਹੀ ਅੰਬ ਨੂੰ ਠੰਡਾ ਅਤੇ ਮੈਸ਼ ਕਰਕੇ ਹੀ ਦਿਓ। ਹੋ ਸਕੇ ਤਾਂ ਬੱਚੇ ਨੂੰ 8 ਮਹੀਨੇ ਦਾ ਹੋ ਜਾਣ ਦੇ ਬਾਅਦ ਹੀ ਅੰਬ ਖੁਆਓ, ਕਿਉਂਕਿ ਉਦੋਂ ਤੱਕ ਬੱਚੇ ਦਾ ਪਾਚਨ ਤੰਤਰ ਮਜਬੂਤ ਹੋ ਜਾਵੇਗਾ। ਉਥੇ ਹੀ ਨਵਜੰਮੇ ਬੱਚੇ ਨੂੰ 6 ਮਹੀਨੇ ਤੋਂ ਪਹਿਲਾਂ ਅੰਬ ਖਾਣ ਲਈ ਨਾ ਦਿਓ।

ਐਲਰਜੀ ਦੀ ਜਾਂਚ ਕਰੋ

ਜੇਕਰ ਅੰਬ ਖਾਣ ਤੋਂ ਬਾਅਦ ਬੱਚੇ ਨੂੰ ਪਿੱਤ, ਦਾਣੇ ਨਿਕਲ ਆਉਣ ਜਾਂ ਬਦਹਜ਼ਮੀ ਜਿਵੇਂ ਦਸਤ ਦੀ ਸਮੱਸਿਆ ਹੋਵੇ ਤਾਂ ਸਮਝ ਲਓ ਕਿ ਉਨ੍ਹਾਂ ਨੂੰ ਇਸ ਤੋਂ ਐਲਰਜੀ ਹੈ। ਅਜਿਹੇ ਵਿਚ ਬਿਹਤਰ ਹੋਵੇਗਾ ਕਿ ਤੁਸੀਂ ਉਨ੍ਹਾਂ ਨੂੰ ਅੰਬ ਖਾਣ ਲਈ ਨਾ ਦਿਓ।

ਅੰਬ ਤੋਂ ਐਲਰਜੀ ਦੇ ਹੋਰ ਲੱਛਣ
1. ਸਾਹ ਲੈਣ 'ਚ ਮੁਸ਼ਕਲ
2. ਖਾਰਿਸ਼ ਜਾਂ ਪਿੱਤ
3. ਚਿਹਰੇ ਤੇ ਸੋਜ
4. ਕੁਝ ਬੱਚਿਆਂ ਨੂੰ ਅੱਖਾਂ ਅਤੇ ਮੂੰਹ 'ਤੇ ਖਾਰਿਸ਼, ਪਲਕਾਂ 'ਚ ਸੋਜ, ਪਸੀਨਾ ਆਉਣਾ ਅਤੇ ਛਾਤੀ 'ਚ ਜਕੜਨ ਵੀ ਹੋ ਸਕਦੀ ਹੈ।
5. ਅੰਬ ਖੁਆਉਣ ਤੋਂ ਬਾਅਦ ਬੱਚੇ 'ਤੇ ਇਸ ਦੇ ਹੋਣ ਵਾਲੇ ਪ੍ਰਭਾਵਾਂ ਨੂੰ ਲੈ ਕੇ ਨਜ਼ਰ ਰੱਖੋ। ਜੇਕਰ ਕੁਝ ਵਿਖਾਈ ਦੇਵੇ ਤਾਂ ਡਾਕਟਰ ਨਾਲ ਸੰਪਰਕ ਕਰੋ।

Get the latest update about Lifestyle News, check out more about News In Punjabi, True Scoop News, Mango & Health News

Like us on Facebook or follow us on Twitter for more updates.