ਦਿੱਲੀ 'ਚ ਕੇਜਰੀਵਾਲ ਨੇ ਵੀਕੈਂਡ ਕਰਫਿਊ ਕੀਤਾ ਐਲਾਨ, ਇਨ੍ਹਾਂ ਸੇਵਾਵਾਂ ਨੂੰ ਮਿਲੇਗੀ ਛੋਟ

ਕੋਰੋਨਾ ਦੇ ਵਧਦੇ ਸੰਕਟ ਦੇ ਵਿਚਾਲੇ ਦਿੱਲੀ ਵਿਚ ਵੀਕੈਂਡ ਕਰਫਿਊ ਦਾ ਐਲਾਨ ਕਰ ਦਿੱ...

ਨਵੀਂ ਦਿੱਲੀ: ਕੋਰੋਨਾ ਦੇ ਵਧਦੇ ਸੰਕਟ ਦੇ ਵਿਚਾਲੇ ਦਿੱਲੀ ਵਿਚ ਵੀਕੈਂਡ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਲਾਕਡਾਊਨ ਸ਼ੁੱਕਰਵਾਰ ਰਾਤ 10 ਵਜੇ ਤੋਂ ਸੋਮਵਾਰ ਸਵੇਰੇ 6 ਵਜੇ ਤੱਕ ਜਾਰੀ ਰਹੇਗਾ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਦੁਪਹਿਰੇ ਇਕ ਪ੍ਰੈੱਸ ਕਾਨਫਰੰਸ ਵਿਚ ਇਨ੍ਹਾਂ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ।

ਵੀਕੈਂਡ ਕਰਫਿਊ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਹੈ ਕਿ ਜ਼ਰੂਰੀ ਸੇਵਾਵਾਂ ਨੂੰ ਖੁੱਲਾ ਰੱਖਿਆ ਜਾਵੇਗਾ, ਜਿਨ੍ਹਾਂ ਦੇ ਵਿਆਹ ਸਮਾਗਮ ਹਨ ਉਨ੍ਹਾਂ ਨੂੰ ਕੁਝ ਟਾਈਮ ਦਿੱਤਾ ਜਾਵੇਗਾ। ਮਾਲ, ਬਾਜ਼ਾਰ ਤੇ ਹੋਰ ਚੀਜ਼ਾਂ ਬੰਦ ਰਹਿਣਗੀਆਂ। ਵੀਕੈਂਡ ਵਿਚ ਸਿਰਫ ਇਲਾਕੇ ਦੇ ਹਿਸਾਬ ਨਾਲ ਇਕ ਬਾਜ਼ਾਰ ਨੂੰ ਖੋਲਿਆ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਪੰਜ ਦਿਨ ਲੋਕ ਕੰਮ ਕਰਨ ਪਰ ਵੀਕੈਂਡ ਵਿਚ ਘਰਾਂ ਵਿਚ ਰਹਿਣ ਦੀ ਕੋਸ਼ਿਸ਼ ਕਰਨ।

ਦਿੱਲੀ 'ਚ ਕੋਰੋਨਾ ਦਾ ਹਾਲ
ਬੀਤੇ 24 ਘੰਟਿਆਂ ਦੌਰਾਨ ਦਿੱਲੀ ਵਿਚ ਕੋਰੋਨਾ ਦੇ 17,282 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਸੇ ਸਮੇਂ ਦੌਰਾਨ 104 ਲੋਕਾਂ ਦੀਆਂ ਮੌਤਾਂ ਹੋਈਆਂ ਹਨ। ਨਵੇਂ ਮਾਮਲਿਆਂ ਤੋਂ ਬਾਅਦ ਦਿੱਲੀ ਵਿਚ ਕੁੱਲ ਕੇਸਾਂ ਦੀ ਗਿਣਤੀ 7,67,438 ਹੋ ਗਏ ਹਨ ਤੇ ਐਕਟਿਵ ਕੇਸਾਂ ਦੀ ਗਿਣਤੀ 50 ਹਜ਼ਾਰ ਤੋਂ ਵਧੇਰੇ ਹੈ। ਇਸ ਦੇ ਨਾਲ ਹੀ ਦਿੱਲੀ ਵਿਚ ਹੁਣ ਤੱਕ ਕੋਰੋਨਾ ਕਾਰਨ 11,540 ਮੌਤਾਂ ਹੋ ਚੁੱਕੀਆਂ ਹਨ। 

Get the latest update about announces, check out more about Truescoop News, Arwind Kejriwal, weekend curfew & Truescoop

Like us on Facebook or follow us on Twitter for more updates.