ਚੋਣ ਪ੍ਰਚਾਰ ਲਈ ਹਿਮਾਚਲ ਪਹੁੰਚੇ ਕੇਜਰੀਵਾਲ, ਰਮਨ ਬਹਿਲ ਨੇ ਕਿਹਾ ਹੁਣ ਬਣੇਗੀ ਆਮ ਆਦਮੀ ਪਾਰਟੀ ਦੀ ਸਰਕਾਰ

ਹਿਮਾਚਲ 'ਚ ਚੋਣ ਪ੍ਰਚਾਰ ਇਸ ਸਮੇ ਜੋਰਾ ਤੇ ਹੈ ਤੇ ਆਪ ਪਾਰਟੀ ਦੇ ਪੰਜਾਬ 'ਚ ਸਰਕਾਰ ਬਣਨ ਦੇ ਨਾਲ ਹੀ ਹਿਮਾਚਲ ਤੋਂ ਵੀ ਉਮੀਦ ਵੱਧ ਗਈਆਂ ਹਨ। ਹਿਮਾਚਲ ਪ੍ਰਦੇਸ਼ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਨ ਲਈ ਪਹੁੰਚੇ ਸਨ....

ਗੁਰਦਾਸਪੁਰ- ਹਿਮਾਚਲ 'ਚ ਚੋਣ ਪ੍ਰਚਾਰ ਇਸ ਸਮੇ ਜੋਰਾ ਤੇ ਹੈ ਤੇ ਆਪ ਪਾਰਟੀ ਦੇ ਪੰਜਾਬ 'ਚ ਸਰਕਾਰ ਬਣਨ ਦੇ ਨਾਲ ਹੀ ਹਿਮਾਚਲ ਤੋਂ ਵੀ ਉਮੀਦ ਵੱਧ ਗਈਆਂ ਹਨ। ਹਿਮਾਚਲ ਪ੍ਰਦੇਸ਼ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਨ ਲਈ ਪਹੁੰਚੇ ਸਨ ਅਤੇ ਰਮਨ ਬਹਿਲ ਨੂੰ ਵੀ ਪਾਰਟੀ ਵੱਲੋਂ ਇੱਕ ਜੋਨ ਵਿਚ ਚੋਣ ਪ੍ਰਚਾਰ ਲਈ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਤੇ ਗੁਰਦਾਸਪੁਰ ਨਾਲ ਸਬੰਧਤ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਮਨ ਬਹਿਲ ਨੇ ਹਿਮਾਚਲ ਪਰਦੇਸ ਵਿੱਚ ਚਲ ਰਹੇ ਚੋਣ ਪ੍ਰਚਾਰ ਦੌਰਾਨ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ।


ਇਸ ਸੰਬੰਧ ਵਿਚ ਬਹਿਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਇਤਿਹਾਸ ਸਿਰਜਿਆ ਹੈ ਉਸੇ ਤਰ੍ਹਾਂ ਹੁਣ ਹਿਮਾਚਲ ਪ੍ਰਦੇਸ਼ ਦੇ ਲੋਕ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ। ਉਨ੍ਹਾਂ ਕਿਹਾ ਕਿ ਦਿੱਲੀ ਵਾਸੀਆਂ ਨੇ ਅਰਵਿੰਦ ਕੇਜਰੀਵਾਲ ਤੇ ਭਰੋਸਾ ਕੀਤਾ ਸੀ ਅਤੇ ਉਨ੍ਹਾਂ ਦੇ ਹੱਥ ਦਿੱਲੀ ਦੀ ਵਾਗਡੋਰ ਸੌਂਪੀ ਸੀ ਜਿਸ ਦੇ ਬਾਅਦ  ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਸਰਕਾਰ ਨੇ ਦਿੱਲੀ ਵਿੱਚ ਆਪਣੇ ਵਾਅਦਿਆਂ ਨੂੰ ਸੱਚਾ ਕਰਕੇ ਦਿਖਾਇਆ ਅਤੇ  ਉੱਥੇ ਦੇ ਲੋਕਾਂ ਨੂੰ ਵਧੀਆ ਸਰਕਾਰ  ਚਲਾ ਕੇ ਦਿਖਾਇਆ ਹੈ।ਇਸੇ ਕਾਰਨ ਪੰਜਾਬ ਦੇ ਲੋਕਾਂ ਨੇ ਵੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਇਕਤਰਫ਼ਾ ਫਤਵਾ ਦੇ ਕੇ ਪੰਜਾਬ ਦਾ ਇਤਿਹਾਸ ਹੀ ਬਦਲ ਦਿੱਤਾ ਹੈ।  
ਬਹਿਲ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਅੰਦਰ ਅਰਵਿੰਦ ਕੇਜਰੀਵਾਲ ਦੀ ਆਮਦ ਮੌਕੇ ਹੋਈ ਵਿਸ਼ਾਲ ਜਨ ਸਭਾ ਵਿੱਚ ਲੋਕਾਂ ਦੇ ਇਕੱਠ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਪੂਰੇ ਦੇਸ਼ ਅੰਦਰ ਬਦਲਾਅ ਦਾ ਦੌਰ ਸ਼ੁਰੂ ਹੋ ਗਿਆ ਹੈ ਅਤੇ  ਜਿਹੜੇ ਸੂਬਿਆਂ ਵਿਚ ਚੋਣਾਂ ਹੋਣਗੀਆਂ ਉੱਥੇ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਹੁੰਦਾ ਜਾਏਗਾ ।

Get the latest update about KEJRIWAL IN HIMACHAL, check out more about HIMACHAL ASSEMBLY ELECTION

Like us on Facebook or follow us on Twitter for more updates.