ਖੁਸ਼ਖਬਰੀ : ਕੇਜਰੀਵਾਲ ਸਰਕਾਰ ਨੇ ਕੀਤੇ ਇਹ ਵੱਡੇ ਐਲਾਨ

ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਵੱਡੇ ਐਲਾਨ ਕੀਤੇ ਹਨ। ਦੱਸ ਦੱਈਏ ਕਿ ...

ਨਵੀਂ ਦਿੱਲੀ — ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਵੱਡੇ ਐਲਾਨ ਕੀਤੇ ਹਨ। ਦੱਸ ਦੱਈਏ ਕਿ ਸਰਕਾਰ ਨੇ ਫਰੀ ਪਾਣੀ, ਮਹਿਲਾਵਾਂ ਲਈ ਫਰੀ ਬਸ ਸੇਵਾ, 200 ਯੂਨਿਟ ਤਕ ਫਰੀ ਬਿਜਲੀ, ਸੈਪਟਿਕ ਟੈਂਕ ਦੀ ਫਰੀ ਸਫਾਈ ਤੋਂ ਬਾਅਦ ਹੁਣ ਫਰੀ ਸੀਵਰੇਜ ਕਨੈਕਸ਼ਨ ਯੋਜਨਾ ਦਾ ਵੀ ਐਲਾਨ ਕਰ ਦਿੱਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਫਰੀ ਸੀਵਰੇਜ ਯੋਜਨਾ ਮੁਤਾਬਕ 31 ਮਾਰਚ ਤਕ ਜੋ ਨਵੇਂ ਸੀਵਰ ਕਨੈਕਸ਼ਨ ਲਈ ਅਪਲਾਈ ਕਰੇਗਾ, ਉਨ੍ਹਾਂ ਤੋਂ ਕੋਈ ਚਾਰਜ ਨਹੀਂ ਲਿਆ ਜਾਵੇਗਾ।

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਕਈ ਇਲਾਕਿਆਂ 'ਚ ਸੀਵਰ ਪਾਈਪਲਾਈਨ ਪਾਈ ਗਈ ਹੈ ਪਰ ਕਈ ਲੋਕ ਸੀਵਰ ਕਨੈਕਸ਼ਨ ਨਹੀਂ ਲੈ ਰਹੇ। ਸੀਵਰ ਨਾਲੀਆਂ 'ਚ ਵਹਿ ਰਿਹਾ ਹੈ ਜਿਸ ਨਾਲ ਯਮੁਨਾ ਗੰਦੀ ਹੋ ਰਹੀ ਹੈ। ਹੁਣ ਐਲਾਨ ਮੁਤਾਬਕ ਕੋਈ ਵੀ ਡੈਵਲਪਮੈਂਟ ਜਾਂ ਰੋਡ ਕਟਿੰਗ ਚਾਰਜ ਨਹੀਂ ਲੱਗੇਗਾ। ਕੇਜਰੀਵਾਲ ਨੇ ਕਿਹਾ ਕਿ ਕਿੰਨੇ ਲੋਕ ਸਾਹਮਣੇ ਆਉਂਦੇ ਹਨ, ਇਹ ਉਨ੍ਹਾਂ 'ਤੇ ਹੈ। ਮੇਰੇ ਵੱਲੋਂ ਇੱਕ ਪਰਸਨਲ ਲੈਟਰ ਉਨ੍ਹਾਂ ਲੋਕਾਂ ਨੂੰ ਜਾਵੇਗਾ ਜਿਨ੍ਹਾਂ ਨੇ ਕਨੈਕਸ਼ਨ ਨਹੀਂ ਲਿਆ ਹੋਵੇਗਾ। ਇੱਕ ਡਾਟਾ ਮੁਤਾਬਕ 2 ਲੱਖ 34 ਹਜ਼ਾਰ ਲੋਕਾਂ ਨੇ ਕਨੈਕਸ਼ਨ ਨਹੀਂ ਲਿਆ। ਪਾਣੀ 'ਤੇ ਗੱਲ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ 11 ਥਾਂਵਾਂ ਦੇ ਸੈਂਪਲਾਂ ਦੇ ਆਧਾਰ 'ਤੇ ਕਿਸੇ ਸੂਬੇ ਦਾ ਪਾਣੀ ਦੇ ਚੰਗੇ ਜਾਂ ਬੁਰੇ ਹੋਣ ਦਾ ਫੈਸਲਾ ਨਹੀਂ ਕੀਤਾ ਜਾ ਸਕਦਾ। ਪਾਣੀ ਨੂੰ ਲੈ ਕੇ ਰਾਜਨੀਤੀ ਹੋ ਰਹੀ ਹੈ ਜੋ ਚੰਗੀ ਗੱਲ ਨਹੀਂ।

ਕਾਂਗਰਸ ਦੇ 2 ਵਿਧਾਇਕ ਬੱਝਣ ਜਾ ਰਹੇ ਨੇ ਵਿਆਹ ਦੇ ਬੰਧਨ 'ਚ, ਹਾਈਪ੍ਰੋਫਾਈਲ ਮੈਰਿਜ 'ਚ ਕਈ ਸਿਆਸੀ ਆਗੂ ਕਰਨਗੇ ਸ਼ਿਰਕਤ

Get the latest update about News In Punjabi, check out more about True Scoop News, National News, Free Sewage Connection Scheme & Delhi Kejriwal Government

Like us on Facebook or follow us on Twitter for more updates.