ਕੇਰਲ 'ਚ ਤੀਜਾ ਵਿਅਕਤੀ ਹੋਇਆ ਕੋਰੋਨਾ ਵਾਇਰਸ ਦਾ ਸ਼ਿਕਾਰ, ਹੋਈ ਪੁਸ਼ਟੀ

ਦੁਨੀਆਂ 'ਚ ਦਹਿਸ਼ਤ ਦੀ ਵਜ੍ਹਾ ਬਣਿਆ ਕੋਰੋਨਾ ਵਾਇਰਸ ਨਾਲ ਭਾਰਤ 'ਚ ਪੀੜਤ ...

ਤਿਰੂਵਨੰਤਪੁਰਮ — ਦੁਨੀਆਂ 'ਚ ਦਹਿਸ਼ਤ ਦੀ ਵਜ੍ਹਾ ਬਣਿਆ ਕੋਰੋਨਾ ਵਾਇਰਸ ਨਾਲ ਭਾਰਤ 'ਚ ਪੀੜਤ ਤੀਜੇ ਵਿਅਕਤੀ ਦੀ ਪੁਸ਼ਟੀ ਹੋਈ ਹੈ। ਇਹ ਮਰੀਜ਼ ਕੇਰਲ ਦਾ ਹੈ ਅਤੇ ਹਾਲ ਹੀ 'ਚ ਚੀਨ ਦੇ ਵੁਹਾਨ ਸ਼ਹਿਰ ਤੋਂ ਵਾਪਸ ਆਇਆ ਸੀ। ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਡਾਕਟਰ ਉਸ ਦੀ ਲਗਾਤਾਰ ਨਿਗਰਾਨੀ ਕਰ ਰਹੇ ਹਨ। ਇਹ ਮਰੀਜ਼ ਕੇਰਲ ਕੇ ਕਰਾਰਗੋਡ ਦਾ ਰਹਿਣ ਵਾਲਾ ਹੈ। ਇਸ ਵਿਚਕਾਰ ਕੋਰੋਨਾ ਵਾਇਰਸ ਦੇ ਕੇਰਲ 'ਚ ਤਿੰਨ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਗੁਆਂਢੀ ਸੂਬਾ ਕਰਨਾਟਕ ਦੇ ਕਈ ਜ਼ਿਲ੍ਹਿਆਂ 'ਚ ਹਾਈ ਅਲਰਟ ਐਲਾ ਕੀਤਾ ਗਿਆ ਹੈ।

ਰਾਹੁਲ ਗਾਂਧੀ ਨੇ ਵੀਡੀਓ ਸ਼ੇਅਰ ਕਰਕੇ ਪੀਐੱਮ ਮੋਦੀ 'ਤੇ ਸਾਧਿਆ ਨਿਸ਼ਾਨਾ, ਕਿਹਾ- 'ਆਪਣੀ ਜਾਦੂ ਦੀ ਕਸਰਤ ਦੀ ਰੁਟੀਨ ਨੂੰ ਮੁੜ ਤੋਂ ਸ਼ੁਰੂ ਕਰੋ'

ਕੇਰਲ ਦੀ ਹੈਲਥ ਮਨੀਸਟਰ ਕੇਕੇ ਸ਼ੈਲਜਾ ਨੇ ਦੱਸਿਆ ਕਿ ਮਰੀਜ਼ ਦਾ ਕਾਂਜਨਗਾਡ ਜ਼ਿਲ੍ਹਾ ਹਸਪਤਾਲ 'ਚ ਇਲਾਜ਼ ਚੱਲ ਰਿਹਾ ਹੈ। ਮਰੀਜ਼ ਦੀ ਹਾਲਤ ਸਥਿਰ ਹੈ। ਉਨ੍ਹਾਂ ਨੇ ਦੱਸਿਆ ਕਿ ਮਰੀਜ਼ ਹਾਲ ਹੀ 'ਚ ਵੁਹਾਨ ਤੋਂ ਵਾਪਸ ਆਇਆ ਸੀ। ਇਸ ਵਿਚਕਾਰ ਕੇਰਲ ਦੇ ਗੁਆਂਢੀ ਸੂਬਾ ਕਰਨਾਟਕ 'ਚ ਵੀ ਕੋਰੋਨਾ ਵਾਇਰਸ ਦੀ ਜਾਂਚ ਜਾਰੀ ਹੈ। ਕਰਨਾਟਕ ਦੇ ਸਿਹਤ ਵਿਭਾਗ ਅਨੁਸਾਰ ਹੁਣ ਤੱਕ ਸੂਬੇ 'ਚ 29 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ, ਜਿਸ 'ਚ ਸਾਰੇ ਨੈਗਟਿਵ ਪਾਏ ਗਏ ਹਨ।

ਬਜਟ 2020-21 'ਚ ਨਿਰਮਲਾ ਸੀਤਾ ਰਮਨ ਨੇ ਐਲਾਨਿਆਂ ਅਹਿਮ ਫੈਸਲਾ, ਬਦਲੀ ਜਾਵੇਗੀ ਇਨ੍ਹਾਂ ਸਥਾਨਾਂ ਦੀ ਦਿੱਖ  

Get the latest update about National News, check out more about Corona Virus, Kerala, Case & Report

Like us on Facebook or follow us on Twitter for more updates.