ਚੰਡੀਗੜ੍ਹ :- ਹਾਲ੍ਹੀ 'ਚ ਰਿਲੀਜ ਹੋਈ ਫਿਲਮ KGF2 ਲੋਕਾਂ ਵਲੋਂ ਬਹੁਤ ਪਸੰਦ ਕੀਤੀ ਜਾ ਰਹੀ ਹੈ। ਫਿਲਮ ਦਾ ਇੱਹ ਦੂਜਾ ਪਾਰ੍ਟ ਹੈ ਇਸ ਦੀ ਸਫਲਤਾ ਦਾ ਇਸ ਗੱਲ ਤੋਂ ਅੰਦਾਜਾ ਲਗਾਈ ਜਾ ਸਕਦਾ ਹੈ ਕਿ ਇਸ ਫਿਲਮ ਦੇ ਡਾਇਲੌਗ, ਮਿਉਜਿਕ ਦਾ ਬੁਖਾਰ ਹਰ ਇੱਕ ਦੇ ਸਿਰ ਚੜ੍ਹ ਗਿਆ ਹੈ। ਮਸ਼ਹੂਰ ਸਟਾਰ ਯਸ਼ ਦੀ ਫਿਲਮ 'KGF: ਚੈਪਟਰ 2' ਨੇ ਰਿਲੀਜ਼ ਦੇ ਨਾਲ ਹੀ ਬਾਕਸ ਆਫਿਸ ਕਲੈਕਸ਼ਨ ਦੇ ਮਾਮਲੇ 'ਚ ਨਵਾਂ ਰਿਕਾਰਡ ਬਣਾ ਰਹੀ ਹੈ। ਦੇਸ਼ ਭਰ 'ਚ ਹੀ ਨਹੀਂ.. 'KGF' ਪੂਰੀ ਦੁਨੀਆ 'ਚ ਧਮਾਲ ਮਚਾ ਰਹੀ ਹੈ। ਇਸ ਫਿਲਮ ਦੇ ਡਾਇਲੌਗ ਲੋਕਾਂ ਦੇ ਦਿਲ 'ਚ ਅਜਿਹੇ ਵੱਸ ਗਏ ਹਨ ਕਿ ਹੁਣ ਵਿਆਹ ਦੇ ਕਾਰਡ 'ਚ ਵੀ ਇਨ੍ਹਾਂ ਡਾਇਲੌਗਸ ਨੂੰ ਨਵੇਂ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਜਿਸ ਦੇ ਚਲਦੇ ਇਕ ਕਾਰਡ ਸ਼ੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਜਿਸ 'ਚ ਮੁੰਡੇ ਵਲੋਂ ਆਪਣੇ ਕਾਰਡ 'ਚ ਲਿਖਾਇਆ ਗਿਆ ਹੈ ਕਿ ਉਹ ਵਿਆਹ ਨੂੰ ਪਸੰਦ ਨਹੀਂ ਕਰਦਾ ਤੇ ਉਹ ਇਸ ਨੂੰ ਅਣਦੇਖਾ ਵੀ ਨਹੀਂ ਕਰ ਸਕਦਾ।
ਡਾਇਲਾਗ ਯਾਦ ਹੈ?
ਫਿਲਮ 'ਕੇਜੀਐਫ: ਚੈਪਟਰ 2' ਵਿੱਚ ਇੱਕ ਡਾਇਲਾਗ ਹੈ। ਰੌਕੀ ਭਾਈ ਦੇ ਮੂੰਹੋਂ ਨਿਕਲਿਆ ਇਹ ਡਾਇਲਾਗ '' ਹਿੰਸਾ .. ਹਿੰਸਾ .. ਹਿੰਸਾ .. ਮੈਨੂੰ ਇਹ ਪਸੰਦ ਨਹੀਂ ਹੈ। ਮੈਂ ਇਸ ਤੋਂ ਬਚਦਾ ਹਾਂ! ਪਰ... ਮੈਂ ਬਚ ਨਹੀਂ ਸਕਦਾ.!'
ਵਿਆਹ ਦਾ ਸੱਦਾ ਪੱਤਰ
ਚੰਦਰਸ਼ੇਖਰ ਅਤੇ ਸ਼ਵੇਤਾ ਨਾਲ'ਵਿਆਹ' ਡਾਇਲਾਗ ਸਿਨੇਮਾ ਦੀ 'ਵਿਲੈਂਸ' ਡਾਇਲਾਗ ਸੀਰੀਜ਼ 'ਕੇਜੀਐਫ: ਚੈਪਟਰ 2' ਵਿੱਚ ਛਪਿਆ ਹੈ।
''ਮੈਰਿਜ.. ਮੈਰਿਜ.. ਮੈਰਿਜ.. ਮੈਨੂੰ ਇਹ ਪਸੰਦ ਨਹੀਂ ਹੈ। ਡਾਇਲਾਗ "ਮੈਂ ਬਚਦਾ ਹਾਂ, ਪਰ ਮੇਰੇ ਰਿਸ਼ਤੇਦਾਰਾਂ ਨੂੰ ਵਿਆਹ ਪਸੰਦ ਹੈ .. ਮੈਂ ਬਚ ਨਹੀਂ ਸਕਦਾ!" ਵਿਆਹ ਦਾ ਸੱਦਾ ਪੱਤਰ ਜੋ ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ ਕਈ ਸਾਉਥ ਦੀਆਂ ਫ਼ਿਲਮ ਦਾ ਕਰੇਜ ਦਰਸ਼ਕਾਂ ਤੇ ਰਹਿੰਦਾ ਹੈ ਜਿਸ ਦੇ ਚਲਦਿਆਂ ਇਨ੍ਹਾਂ ਫ਼ਿਲਮਾਂ ਦੇ ਡਾਇਲੌਗ ਤੇ ਕਾਫੀ ਮੀਮਸ ਵੀ ਬਣਦੇ ਹਨ ਤੇ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਜਾਂਦੇ ਹਨ।
Get the latest update about VIARL WEDDING CARD, check out more about ENTERTAINMENT NEWS, KGF DIALOGUE, KGF2 & KGF WEDDING CARD
Like us on Facebook or follow us on Twitter for more updates.