ਸਾਬਕਾ ਪਾਕਿ ਵਧਾਇਕ ਦੀ ਪੰਜਾਬ ਸ਼ਰਨ ਤੇ ਖਾਲਿਸਤਾਨ ਸਮਰਥਨ ਗੋਪਾਲ ਚਾਵਲਾ ਦਾ ਵੱਡਾ ਬਿਆਨ

ਪਿੱਛਲੇ ਦਿਨੀ ਪਾਕਿਸਤਾਨ ਤੋਂ ਭਾਰਤ ਰਹਿਣ ਆਏ ਸਾਬਕਾ ਪਾਕਿਸਤਾਨੀ ਵਧਾਇਕ...

ਚੰਡੀਗੜ੍ਹ:- ਪਿੱਛਲੇ ਦਿਨੀ ਪਾਕਿਸਤਾਨ ਤੋਂ ਭਾਰਤ ਰਹਿਣ ਆਏ ਸਾਬਕਾ ਪਾਕਿਸਤਾਨੀ ਵਧਾਇਕ ਦੇ ਪੰਜਾਬ ਸ਼ਰਨ ਲੈਣ ਤੋਂ ਬਾਅਦ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਈਆ ਹੈ। ਹੁਣ ਇਸ ਮਾਮਲੇ 'ਚ ਇੱਕ ਹੋਰ ਚਰਚਾ  ਖਾਲਿਸਤਾਨ ਸਮਰਥਕ ਗੋਪਾਲ ਚਾਵਲਾ ਦੇ ਬਿਆਨ ਨੇ ਹੋਰ ਵੀ ਹਵਾ ਦੇ ਦਿਤੀ ਹੈ। ਪਾਕਿ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਆਪਣਾ ਦੇਸ਼ ਛੱਡ ਕੇ ਹੁਣ ਪੰਜਾਬ ਦੇ ਸ਼ਹਿਰ ਖੰਨਾ ਵਿੱਚ ਆਪਣੇ ਸਹੁਰੇ ਘਰ ਰਹਿ ਰਹੇ ਹਨ। ਉਨ੍ਹਾਂ ਮੀਡੀਆ ਵਿੱਚ ਇਲਜ਼ਾਮ ਲਾਏ ਹਨ ਕਿ ਪਾਕਿਸਤਾਨ ਵਿੱਚ ਸਿੱਖ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ, ਇਸ ਲਈ ਉਨ੍ਹਾਂ ਨੂੰ ਭਾਰਤ ਵਿੱਚ ਸ਼ਰਨ ਦਿੱਤੀ ਜਾਵੇ। ਉਨ੍ਹਾਂ 'ਦੇ ਇਲਜ਼ਾਮਾਂ 'ਤੇ ਪਾਕਿਸਤਾਨ 'ਚ ਰਹਿੰਦੇ ਖਾਲਿਸਤਾਨ ਸਮਰਥਕ ਤੇ ਅੱਤਵਾਦੀ ਹਾਫਿਜ਼ ਸਈਦ ਨਾਲ ਨਜ਼ਦੀਕੀਆਂ ਕਾਰਨ ਸੁਰਖ਼ੀਆ ’ਚ ਆਏ ਗੋਪਾਲ ਸਿੰਘ ਚਾਵਲਾ ਨੇ ਸੋਸ਼ਲ ਮੀਡਿਆ ਰਾਹੀਂ ਵੀਡਿਓ ਜਾਰੀ ਕਰ ਇਨ੍ਹਾਂ ਸਾਰੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਦੱਸਿਆ ਹੈ।

ਪਾਕਿ 'ਚ ਹਿੰਦੂ ਤੇ ਸਿੱਖਾਂ ਨੂੰ ਦਿੱਤੇ ਜਾ ਰਹੇ ਤਸੀਹੇ, ਬਦਤਰ ਹਾਲਤ ਨੂੰ ਦੇਖ ਪਾਕਿ ਨੇਤਾ ਨੇ ਫੜਿਆ ਭਾਰਤ ਦਾ ਪੱਲਾ

ਇਸ ਮਾਮਲੇ ਦੇ ਬਾਰੇ ਗੋਪਾਲ ਚਾਵਲਾ ਨੇ ਕਿਹਾ ਕਿ ਇੱਥੇ ਰਹਿੰਦੇ ਸਾਰੇ ਸਿੱਖ ਪੂਰੀ ਤਰ੍ਹਾਂ ਸੁਰੱਖਿਅਤ ਹਨ ਤੇ ਪਾਕਿਸਤਾਨ ਸਰਕਾਰ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੰਦੀ ਹੈ।  ਪਾਕਿ ਦੇ ਸਾਬਕਾ ਵਿਧਾਇਕ ਰਹੇ ਬਲਦੇਵ ਕੁਮਾਰ ਭਾਰਤ ਵਿੱਚ ਸ਼ਰਨ ਲੈਣ ਲਈ ਇਹ ਝੂਠ ਬੋਲ ਰਹੇ ਹਨ। ਉਨ੍ਹਾਂ ਬਲਦੇਵ ਕੁਮਾਰ ਨੂੰ ਅਪੀਲ ਕੀਤੀ ਕਿ ਜੇ ਉਹ ਭਾਰਤ ਵਿੱਚ ਰਹਿਣਾ ਚਾਹੁੰਦੇ ਹਨ ਤਾਂ ਸਿੱਖਾਂ ਸਬੰਧੀ ਕੋਈ ਗ਼ਲਤ ਬਿਆਨਬਾਜ਼ੀ ਕਰਕੇ ਸ਼ਰਨ ਨਾ ਲੈਣ। 

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਾ ਵਪਾਰ ਬਲਦੇਵ ਕੁਮਾਰ ਪਾਕਿਸਤਾਨ ਵਿੱਚ ਕਰਦੇ ਸੀ, ਹੁਣ ਉਹੀ ਪਵਾਰ ਭਾਰਤ ਵਿੱਚ ਕਰਕੇ ਦਿਖਾਉਣ ਕਿਉਂਕਿ ਸਿੱਖ ਹੋਣ ਕਰਕੇ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਛੱਡ ਦਿੱਤਾ ਜਾਂਦਾ ਸੀ ਪਰ ਭਾਰਤ ਨੇ ਨਹੀਂ ਬਖਸ਼ਣਾ। ਹਾਲਾਂਕਿ ਚਾਵਲਾ ਨੇ ਇਸ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਕਿ ਬਲਦੇਵ ਕੁਮਾਰ ਪਾਕਿਸਤਾਨ ਵਿੱਚ ਕੀ ਵਪਾਰ ਕਰਦੇ ਸੀ।

Get the latest update about Punjab News, check out more about Pakistan Mp Baldev, Former Sikh Lawmaker, Online Punjabi News & Baldev Kumar

Like us on Facebook or follow us on Twitter for more updates.