ਇੰਗਲੈਂਡ ਦੇ ਦੌਰੇ 'ਤੇ ਕੈਪਟਨ, ਖਾਲਿਸਤਾਨੀ ਸਮਰਥਕ ਦੇ ਰਹੇ ਨੇ ਖੁੱਲ੍ਹੀ ਚਿਤਾਵਨੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੰਗਲੈਂਡ ਦੇ ਦੌਰੇ 'ਤੇ ਹਨ। ਦਰਅਸਲ ਅਮਰਿੰਦਰ ਸਿੰਘ ਪੰਜਾਬ 'ਚ ਵਿਦੇਸ਼ਾਂ ਤੋਂ ਪੰਜਾਬ 'ਚ ਨਿਵੇਸ਼ ਲਿਆਉਣ ਲਈ ਯਤਨਸ਼ੀਲ ਹਨ। ਅਜਿਹੇ 'ਚ ਉਨ੍ਹਾਂ ਦਾ ਇੰਗਲੈਂਡ ਦੌਰਾ ਕਾਫੀ ਅਹਿਮ ਮੰਨਿਆ ਜਾ ਰਿਹਾ...

ਚੰਡੀਗੜ੍ਹ— ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇੰਗਲੈਂਡ ਦੇ ਦੌਰੇ 'ਤੇ ਹਨ। ਦਰਅਸਲ ਅਮਰਿੰਦਰ ਸਿੰਘ ਪੰਜਾਬ 'ਚ ਵਿਦੇਸ਼ਾਂ ਤੋਂ ਪੰਜਾਬ 'ਚ ਨਿਵੇਸ਼ ਲਿਆਉਣ ਲਈ ਯਤਨਸ਼ੀਲ ਹਨ। ਅਜਿਹੇ 'ਚ ਉਨ੍ਹਾਂ ਦਾ ਇੰਗਲੈਂਡ ਦੌਰਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਹਾਲਾਂਕਿ ਉਨ੍ਹਾਂ ਦੇ ਦੌਰੇ ਨੂੰ ਲੈ ਕੇ ਕੁਝ ਲੋਕਾਂ 'ਚ ਨਾਰਾਜ਼ਗੀ ਵੀ ਹੈ। ਇੰਗਲੈਂਡ 'ਚ ਖਾਲਿਸਤਾਨ ਪੱਖੀ ਪਰਮਜੀਤ ਸਿੰਘ ਪੰਮਾ ਦੀ ਅਗਵਾਈ 'ਚ ਕੁਝ ਲੋਕਾਂ ਨੇ ਕੈਪਟਨ ਦੇ ਕਾਫਲੇ ਦਾ ਵਿਰੋਧ ਕੀਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇੰਗਲੈਂਡ 'ਚ ਵਿਰੋਧ ਹੋਇਆ ਹੈ। ਉਨ੍ਹਾਂ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਹ ਸਭ ਉਦੋਂ ਵਾਪਰਿਆਂ ਜਦੋਂ ਕੈਪਟਨ ਦਾ ਕਾਫਲਾ ਲੰਘ ਰਿਹਾ ਸੀ। ਵਿਰੋਧ ਕਰਨ ਵਾਲੇ ਖਾਲਿਸਤਾਨ ਪੱਖੀ ਸਨ, ਜਿਨ੍ਹਾਂ ਨੇ ਕੈਪਟਨ ਨੂੰ ਸ਼ਰੇਆਮ ਵੰਗਾਰਿਆ।

ਬ੍ਰਿਟੇਨ 'ਚ ਮਨੁੱਖੀ ਤਸਕਰੀ ਦੇ ਦੋਸ਼ 'ਚ ਸ਼ਾਮਲ 10 ਭਾਰਤੀਆਂ 'ਤੇ ਕੱਸਿਆ ਗਿਆ ਸ਼ਿਕੰਜਾ, ਜਿਨ੍ਹਾਂ 'ਚੋਂ 9 ਨੇ ਪੰਜਾਬੀ

ਉਨ੍ਹਾਂ ਨੂੰ ਖਾਲਿਸਤਾਨ ਤੇ ਰੈਫਰੈਂਡਮ 2020 ਦੇ ਪੱਖ 'ਚ ਨਾਅਰੇਬਾਜ਼ੀ ਕੀਤੀ। ਦਰਅਸਲ ਕੈਪਟਨ ਅਮਰਿੰਦਰ ਸਿੰਘ ਰੈਫਰੈਂਡਮ 2020 ਦਾ ਲਗਾਤਾਰ ਵਿਰੋਧ ਕਰ ਰਹੇ ਹਨ। ਉਹ ਇਸ ਨੂੰ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ. ਐੱਸ. ਆਈ ਦੀ ਸ਼ਰਾਰਤ ਕਰਾਰ ਦਿੰਦੇ ਹਨ। ਉਨ੍ਹਾਂ ਨੇ ਇਸ ਖਿਲਾਫ ਭਾਰਤ ਸਰਕਾਰ ਨੂੰ ਕਰਾਵਾਈ ਕਰਨ ਲਈ ਵੀ ਕਿਹਾ ਸੀ। ਇਸ ਤੋਂ ਇਲਾਵਾ ਗੂਗਲ ਨੂੰ ਰੈਫਰੈਂਡਮ 2020 ਦੇ ਐਪ ਹਟਾਉਣ ਲਈ ਕਿਹਾ ਸੀ। ਵਾਇਰਲ ਹੋ ਰਹੀ ਇਸ ਵੀਡੀਓ 'ਚ ਕਿਹਾ ਜਾ ਰਿਹਾ ਹੈ ਕਿ ਕੈਪਟਨ ਪੰਜਾਬ 'ਚ ਅਕਸਰ ਕਹਿੰਦੇ ਹਨ ਕਿ ਖਾਲਿਸਤਾਨੀਆਂ ਨੂੰ ਚੁੱਕ ਲਿਆਵਾਂਗੇ ਪਰ ਹੁਣ ਉਹ ਇੱਥੇ ਆਏ ਹਨ ਤਾਂ ਹੱਥ ਲਾ ਕੇ ਦਿਖਾਉਣ। ਕੈਪਟਨ 28 ਤਾਰੀਖ ਨਵੰਬਰ ਨੂੰ ਵਾਪਸ ਆ ਰਹੇ ਹਨ।

Get the latest update about Captain Amarinder Singh, check out more about True Scoop News, Khalistan Supporters, News In Punjabi & Khalistan Supporters Protest In England

Like us on Facebook or follow us on Twitter for more updates.