ਜਲੰਧਰ PAP ਦੇ ਬਾਹਰੇ ਲਿਖੇ ਗਏ ਖਾਲਿਸਤਾਨ ਜ਼ਿੰਦਾਬਾਦ ਦੇ ਸਲੋਗਨ

ਪਹਿਲਾਂ ਜਿਥੇ ਫਿਰੋਜ਼ਪੁਰ ਸ਼ੈਸਨ ਜੱਜ ਦੇ ਘਰ ਦੇ ਬਾਹਰ ਖਾਲਿਸਤਾਨ ਦੇ ਸਲੋਗਨ ਲਿਖੇ ਗਏ ਓਥੇ ਹੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਜਲੰਧਰ ਫੇਰੀ ਤੋਂ ਪਹਿਲਾਂ ਵੀ ਦੇਵੀ ਤਲਾਬ ਮੰਦਿਰ ਦੀਆਂ ਗਲੀਆਂ 'ਚ ਖਾਲਿਸਤਾਨ ਜਿੰਦਾਬਾਦ ਦੇ ਸਲੋਗਨ ਲਿਖੇ ਗਏ ਸਨ...

ਪੰਜਾਬ 'ਚ ਪਿੱਛਲੇ ਕਾਫੀ ਸਮੇਂ ਤੋਂ ਖਾਲਿਸਤਾਨੀਆਂ ਦੀਆਂ ਮੁਹਿੰਮਾਂ ਤੇਜ਼ ਹੁੰਦੀਆਂ ਨਜ਼ਰ ਆ ਰਹੀਆਂ ਹਨ। ਪਹਿਲਾਂ ਜਿਥੇ ਫਿਰੋਜ਼ਪੁਰ ਸ਼ੈਸਨ ਜੱਜ ਦੇ ਘਰ ਦੇ ਬਾਹਰ ਖਾਲਿਸਤਾਨ ਦੇ ਸਲੋਗਨ ਲਿਖੇ ਗਏ ਓਥੇ ਹੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਜਲੰਧਰ ਫੇਰੀ ਤੋਂ ਪਹਿਲਾਂ ਵੀ ਦੇਵੀ ਤਲਾਬ ਮੰਦਿਰ ਦੀਆਂ ਗਲੀਆਂ 'ਚ ਖਾਲਿਸਤਾਨ ਜਿੰਦਾਬਾਦ ਦੇ ਸਲੋਗਨ ਲਿਖੇ ਗਏ ਸਨ। ਹਾਲ ਹੀ 'ਚ ਜਲੰਧਰ ਦੇ ਪੰਜਾਬ ਆਰਮਡ ਪੁਲਿਸ ਦੇ ਹੈੱਡਕੁਆਟਰ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਦੇ ਸਲੋਗਨ ਲਿਖੇ ਗਏ ਹਨ। ਇਸ ਦੀਆਂ ਕੁਝ ਤਸਵੀਰਾਂ ਵੀਡੀਓ ਵੀ ਸਾਹਮਣੇ ਆਈਆਂ ਹਨ। ਨਾਲ ਹੀ ਇਸ ਬਾਰੇ ਜਾਣਕਾਰੀ ਦੇਂਦਿਆਂ ਖਾਲਿਸਤਾਨ ਸੰਗਠਨ ਸਿੱਖ ਫਾਰ ਜਸਟਿਸ ਦੇ ਹੈੱਡ ਗੁਰਪਤਵੰਤ ਸਿੰਘ ਪੰਨੂ ਨੇ ਇਕ ਵੀਡੀਓ ਜਾਰੀ ਕਰ ਭਗਵੰਤ ਮਾਨ ਨੂੰ ਚੇਤਾਵਨੀ ਦਿੱਤੀ ਹੈ।  

ਗੁਰਪਤਵੰਤ ਸਿੰਘ ਨੇ ਸਿੱਖ ਫਾਰ ਜਸਟਿਸ ਦੇ ਰਾਹੀਂ ਭਗਵੰਤ ਮਾਨ ਨੂੰ ਆਪਣੀ ਕਲਮ ਦੀ ਤਾਕਤ ਬਾਰੇ ਬੋਲਦਿਆਂ ਕਿਹਾ ਕਿ ਜੇਕਰ ਖਾਲਿਸਤਾਨੀ ਸਿਆਹੀ ਨਾਲ ਇਹ ਛਾਪੇ ਲਗਾ ਸਕਦੇ ਹਨ ਤਾਂ ਉਹ ਪੀਏਪੀ ਦੇ ਬਾਹਰ ਰਾਕੇਟ ਵੀ ਚਲਾ ਸਕਦੇ ਸਨ। ਉਸ ਨੇ ਕਿਹਾ ਕਿ ਪਿੱਛਲੇ ਦਿਨੀ ਭਗਵੰਤ ਮਾਨ ਨੇ ਖਾਲਿਸਤਾਨੀਆਂ ਨੂੰ ਫੜਿਆਂ ਸੀ ਪਰ ਪੰਜਾਬ 'ਚ ਸੈਂਕੜੇ ਖਾਲਿਸਤਾਨੀ ਪੈਦਾ ਹੋ ਚੁਕੇ ਹਨ।  

ਆਪਣੇ ਵੱਲੋਂ ਲਾਅ ਐਂਡ ਆਰਡਰ ਦੀ ਸਥਿਤੀ ਬਰਕਰਾਰ ਰੱਖਣ ਅਤੇ ਕਰਾਈਮ ਤੇ ਠੱਲ੍ਹ ਪਾਉਣ ਦੀ ਨੀਤੀ ਦੀ ਗੱਲ ਕਹਿਣ ਵਾਲੀ ਪੰਜਾਬ ਪੁਲਿਸ ਨੂੰ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂੰ ਵੱਲੋਂ ਪੀਏਪੀ ਦੀਆਂ ਕੰਧਾਂ ਉਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਸਲੋਗਨ ਲਿਖ ਕੇ ਸਵਾਲਾਂ ਦੇ ਘੇਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਲਾਅ ਐਂਡ ਆਰਡਰ ਦੇ ਡੀ ਸੀ ਪੀ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅਣਪਛਾਤੇ ਵਿਅਕਤੀਆਂ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਹਨਾਂ ਨੇ ਪੀਏਪੀ ਦੀਆਂ ਕੰਧਾਂ ਉੱਤੇ ਇਹ ਸਲੋਗਨ ਲਿਖੇ ਸਨ ਤੇ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ।
    

Get the latest update about KHALISTAN JINDABAD SLOGGAN OUT SIDE PAP, check out more about GURPATWANT SINGH PANNU, SFJ, KHALISTAN & PAP JALANDHAR

Like us on Facebook or follow us on Twitter for more updates.