ਖਾਲਿਸਤਾਨੀਆਂ ਨੇ ਹਿਮਾਚਲ ਨੂੰ ਬਣਾਇਆ ਨਿਸ਼ਾਨਾ, ਚੋਣਾਂ ਤੋਂ ਪਹਿਲਾਂ ਭਾਜਪਾ ਸਰਕਾਰ ਨੂੰ ਬਦਨਾਮ ਕਰਨ ਮੰਸ਼ਾ

ਹਿਮਾਚਲ ਪ੍ਰਦੇਸ਼ ਦੀਆਂ ਅਹਿਮ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਹਾੜਾਂ ਦੇ ਸ਼ਾਂਤ ਇਲਾਕਿਆਂ 'ਚ ਹਲਚਲ ਹੋਣਾ ਸ਼ੁਰੂ ਹੋ ਗਈ ਹੈ। ਇਹ ਕੋਈ ਆਮ ਗੱਲ ਨਹੀਂ ਹੈ ਕਿ ਅਚਾਨਕ ਹਿਮਾਚਲ ਦੇ ਕਈ ਇਲਾਕਿਆਂ 'ਚ ਖਾਲਿਸਤਾਨ ਦੇ ਝੰਡੇ ਦਿਖਣੇ ਸ਼ੁਰੂ ਹੋ ਗਏ ਹਨ। ਕਈ ਦੀਵਾਰਾਂ ਦੇ ਖਾਲਿਸਤਾਨ ਦੇ ਨਾਅਰੇ ਲਿਖੇ ਮਿਲ ਰਹੇ ਹਨ। ਇਹ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਹਿਮਾਚਲ 'ਚ ਅਸ਼ਾਂਤੀ ਫੈਲਾਉਣ ਦਾ ਕੋਈ ਪਰਿਆਸ ਵੀ ਹੋ ਸਕਦਾ ਹੈ...

ਨਵੀਂ ਦਿੱਲੀ: ਹਿਮਾਚਲ ਪ੍ਰਦੇਸ਼ ਦੀਆਂ ਅਹਿਮ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਹਾੜਾਂ ਦੇ ਸ਼ਾਂਤ ਇਲਾਕਿਆਂ 'ਚ ਹਲਚਲ ਹੋਣਾ ਸ਼ੁਰੂ ਹੋ ਗਈ ਹੈ। ਇਹ ਕੋਈ ਆਮ ਗੱਲ ਨਹੀਂ ਹੈ ਕਿ ਅਚਾਨਕ ਹਿਮਾਚਲ ਦੇ ਕਈ ਇਲਾਕਿਆਂ 'ਚ ਖਾਲਿਸਤਾਨ ਦੇ ਝੰਡੇ ਦਿਖਣੇ ਸ਼ੁਰੂ ਹੋ ਗਏ ਹਨ। ਕਈ ਦੀਵਾਰਾਂ ਦੇ ਖਾਲਿਸਤਾਨ ਦੇ ਨਾਅਰੇ ਲਿਖੇ ਮਿਲ ਰਹੇ ਹਨ। ਇਹ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਹਿਮਾਚਲ 'ਚ ਅਸ਼ਾਂਤੀ ਫੈਲਾਉਣ ਦਾ ਕੋਈ ਪਰਿਆਸ ਵੀ ਹੋ ਸਕਦਾ ਹੈ। ਪਰ ਇਹਨਾਂ ਵੱਖਵਾਦੀ ਗਤੀਵਿਧੀਆਂ 'ਚ ਅਚਾਨਕ ਤੇਜ਼ੀ ਦੇ ਪਿੱਛੇ ਅਸਲ ਵਿੱਚ ਕੌਣ ਹੈ, ਇਹ ਸਵਾਲ ਹੁਣ ਹਰ ਕੋਈ ਕਰ ਰਿਹਾ ਹੈ। ਖਾਸ ਤੌਰ 'ਤੇ ਸ਼ਾਂਤ ਪਹਾੜੀਆਂ ਵਿੱਚ ਸ਼ਾਂਤੀ ਭੰਗ ਕਰਨ ਲਈ, ਇਸ ਤੋਂ ਇਲਾਵਾ ਗੁਜਰਾਤ ਅਤੇ ਐਨਸੀਆਰ, ਪੰਜਾਬ, ਦਿੱਲੀ, ਹਰਿਆਣਾ ਅਤੇ ਰਾਜਸਥਾਨ ਜਿਥੇ ਇਨ੍ਹਾਂ ਗਤੀਵਿਧੀਆਂ ਦੇ ਕਾਰਨ ਲੋਕਾਂ ਨੂੰ ਨੁਕਸਾਨ ਹੋਣ ਦਾ ਖਤਰਾ ਜਿਆਦਾ ਹੈ।      

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ, ਜੈ ਰਾਮ ਠਾਕੁਰ ਅਤੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ), ਸੰਜੇ ਕੁੰਡੂ ਨੇ ਇਹ ਜਾਣਕਾਰੀ ਦਿੱਤੀ ਗਈ ਕਿ ਰਾਜ ਵਿਧਾਨ ਸਭਾ, ਧਰਮਸ਼ਾਲਾ ਦੇ ਬਾਹਰਲੇ ਗੇਟ 'ਤੇ ਖਾਲਿਸਤਾਨ ਦੇ ਝੰਡੇ ਬੰਨੇ ਮਿਲੇ ਹਨ। ਇਸ ਦੀਆਂ ਚਾਰਦੀਵਾਰੀਆਂ 'ਤੇ ਖਾਲਿਸਤਾਨ ਪੱਖੀ ਨਾਅਰੇ ਦਿਖਾਈ ਦੇ ਰਹੇ ਹਨ। ਹਰਿਆਣਾ ਦੀਆਂ ਹੱਦਾਂ ਦੇ ਨਾਲ ਲੱਗਦੇ ਸਰਹੱਦੀ ਸ਼ਹਿਰ ਪਾਉਂਟਾ ਸਾਹਿਬ ਦੇ ਇੱਕ ਘਰ ਦੇ ਉੱਪਰ ਖਾਲਿਸਤਾਨ ਦਾ ਝੰਡਾ ਲਗਾਇਆ ਗਿਆ ਅਤੇ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। 

ਪਰ, ਇਹ ਸਿਰਫ ਹਿਮਾਚਲ ਪ੍ਰਦੇਸ਼ ਹੀ ਨਹੀਂ ਹੈ, ਪੰਜਾਬ ਦੇ ਫਰੀਦਕੋਟ ਦੇ ਇੱਕ ਪਾਰਕ ਵਿੱਚ ਸ਼ੁੱਕਰਵਾਰ ਨੂੰ ਦੀਵਾਰਾਂ 'ਤੇ ਖਾਲਿਸਤਾਨ ਦੇ ਨਾਅਰੇ ਲਿਖੇ ਪਾਏ ਗਏ ਹਨ, ਮੋਹਾਲੀ ਵਿਖੇ ਪੰਜਾਬ ਇੰਟੈਲੀਜੈਂਸ ਵਿੰਗ ਦੇ ਹੈੱਡਕੁਆਰਟਰ 'ਤੇ ਰਾਕੇਟ ਦੁਆਰਾ ਚਲਾਏ ਗਏ ਗ੍ਰੇਨੇਡ ਹਮਲੇ ਅਤੇ ਪਿਛਲੇ ਦਿਨੀਂ ਹਰਿਆਣਾ ਵਿੱਚ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਵੱਡਾ ਭੰਡਾਰ ਬਰਾਮਦ ਹੋਇਆ ਹੈ। ਇਹ ਕੋਈ ਇਤੇਫਾਕ ਨਹੀਂ ਹੈ ਬਲਕਿ ਇਹ ਪੂਰੀ ਪਲੈਨਿੰਗ ਨਾਲ ਹੋ ਰਿਹਾ ਕੰਮ ਹੈ।   
 

ਜੈ ਰਾਮ ਠਾਕੁਰ, ਜਿਸ ਨੇ ਤਿੰਨ ਦਿਨ ਪਹਿਲਾਂ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੰਖੇਪ ਵਿੱਚ ਜਾਣਕਾਰੀ ਦਿੱਤੀ ਸੀ। ਜੈ ਰਾਮ ਠਾਕੁਰ  ਨੇ ਸਿੱਧੇ ਤੌਰ 'ਤੇ ਪੰਜਾਬ ਵੱਲ ਉਂਗਲ ਉਠਾਈ ਤੇ ਕਿਹਾ ਕਿ  "ਸਾਡੇ ਗੁਆਂਢੀ ਸੂਬੇ ਪੰਜਾਬ ਵਿੱਚ ਇੱਕ ਸਿਆਸੀ ਤਬਦੀਲੀ ਆਈ ਹੈ। ਉੱਥੇ ਖਾਲਿਸਤਾਨ ਪੱਖੀ ਤੱਤਾਂ ਦੀਆਂ ਸਰਗਰਮੀਆਂ ਅਚਾਨਕ ਮੁੜ ਸੁਰਜੀਤ ਹੋ ਗਈਆਂ ਹਨ। ਪੰਜਾਬ ਦੇ ਰਹਿਣ ਵਾਲੇ ਇੱਕ ਵਿਅਕਤੀ ਨੂੰ ਹਿਮਾਚਲ ਪ੍ਰਦੇਸ਼ ਪੁਲਿਸ ਨੇ ਬੰਧਕ ਬਣਾਉਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਸੂਬਾ ਅਸੈਂਬਲੀ 'ਚ ਖਾਲਿਸਤਾਨ ਦੇ ਝੰਡੇ ਲਹਿਰਾਏ ਗਏ। ਉਹ ਪੰਜਾਬ ਦਾ ਰਹਿਣ ਵਾਲਾ ਹੈ। ਜਲਦ ਹੀ ਇਕ ਹੋਰ ਦੋਸ਼ੀ ਦੇ ਫੜੇ ਜਾਣ ਦੀ ਸੰਭਾਵਨਾ ਹੈ। ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਯੂ.ਕੇ. ਵਿੱਚ ਸਥਿਤ ਸਵੈ-ਸਟਾਇਲ ਖਾਲਿਸਤਾਨੀ ਕਾਰਕੁਨ ਗੁਰਪਤਵੰਤ ਸਿੰਘ ਪੰਨੂ ਅਚਾਨਕ ਕਿਵੇਂ ਸਰਗਰਮ ਹੋ ਗਿਆ ਹੈ।  "

ਇਸ ਦੇ ਨਾਲ ਇਹ ਵੀ ਦਸ ਦਈਏ ਕਿ ਆਪਣੇ ਤਾਜ਼ਾ ਵੀਡੀਓ ਸੰਦੇਸ਼ 'ਚ ਪਾਬੰਦੀਸ਼ੁਦਾ ਸੰਗਠਨ 'ਸਿੱਖਸ ਫਾਰ ਜਸਟਿਸ' (SFJ) ਦੇ ਮੁਖੀ ਪੰਨੂੰ ਨੇ ਮੋਰਿੰਡਾ ਇਲਾਕੇ ਤੋਂ ਗ੍ਰਿਫਤਾਰ ਕੀਤੇ ਗਏ 30 ਸਾਲਾ ਨੌਜਵਾਨ ਹਰਵੀਰ ਸਿੰਘ ਦੀ ਗ੍ਰਿਫਤਾਰੀ ਲਈ ਮੁੱਖ ਮੰਤਰੀ ਅਤੇ ਡੀਜੀਪੀ ਨੂੰ ਨਵੀਂ ਧਮਕੀ ਦਿੱਤੀ ਹੈ। ਜ਼ਿਲ੍ਹਾ ਰੋਪੜ ਉਨ੍ਹਾਂ ਨੇ ਮੁੱਖ ਮੰਤਰੀ ਅਤੇ ਡੀਜੀਪੀ ਦੀ ਵਿਦੇਸ਼ ਯਾਤਰਾ ਯੋਜਨਾਵਾਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ 25,000 ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ।

Get the latest update about HIMACHAL NEWS, check out more about KHALISTAN, PUNJAB GOVT, SFJ & KHALISTAN IN HIMACHAL

Like us on Facebook or follow us on Twitter for more updates.