ਟਿਕਰੀ ਹੱਦ 'ਤੇ ਕਿਸਾਨਾਂ ਲਈ ਖੁੱਲ੍ਹਾ 'ਕਿਸਾਨ ਮਾਲ', ਮੁਫਤ ਮਿਲੇਗਾ ਜ਼ਰੂਰਤ ਦਾ ਹਰ ਸਾਮਾਨ

ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਰੋਜ਼ਾਨਾ ਵਰਤੋਂ ਦੀਆਂ...

ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਮੁਫਤ ਵਿਚ ਪ੍ਰਦਾਨ ਕਰਨ ਲਈ ਅੰਤਰਰਾਸ਼ਟਰੀ ਐੱਨ.ਜੀ.ਓ. ਖਾਲਸਾ ਏਡ ਨੇ ਦਿੱਲੀ ਦੇ ਟਿਕਰੀ ਬਾਰਡਰ ਉੱਤੇ ਕਿਸਾਨ ਮਾਲ ਦੀ ਸਥਾਪਨਾ ਕੀਤੀ ਹੈ। 

ਇਸ ਕਿਸਾਨ ਮਾਲ ਵਿਚ ਟੂਥਬਰਸ਼, ਟੂਥਪੇਸਟ, ਸਾਬਣ, ਤੇਲ, ਸ਼ੈਂਪੂ, ਵੈਸਲੀਨ, ਕੰਘੀ, ਮਫਲਰ, ਹੀਟਿੰਗ ਪੈਡ, ਗੋਢੇ ਦੇ ਕੈਪ, ਥਰਮਲ ਸੂਟ, ਸ਼ਾਲ ਅਤੇ ਕੰਬਲ ਤੋਂ ਇਲਾਵਾ ਹੋਰ ਚੀਜ਼ਾ ਦਾ ਚੰਗਾ ਖਾਸਾ ਸਟਾਕ ਰੱਖਿਆ ਗਿਆ ਹੈ। ਖਾਲਸਾ ਏਡ  ਦੇ ਸਟੋਰ ਮੈਨੇਜਰ ਗੁਰਚਰਨ ਸਿੰਘ ਨੇ ਕਿਹਾ ਕਿ ਅਸੀਂ ਖਾਲਸਾ ਏਡ ਰਾਹੀਂ ਕਿਸਾਨਾਂ ਨੂੰ ਇਕ ਟੋਕਨ ਜਾਰੀ ਕਰਦੇ ਹਾਂ  ਜਿਸ ਦੇ ਨਾਲ ਉਹ ਕਿਸਾਨ ਮਾਲ ਤੋਂ ਵਸਤਾਂ ਦੀ ਖਰੀਦ ਕਰ ਸਕਦੇ ਹਨ। ਉਹ ਇੱਥੇ ਇਕ ਟੋਕਨ ਲੈ ਕੇ ਆਉਂਦੇ ਹਨ।  ਅਸੀਂ ਵਸਤਾਂ ਦੀ ਇਕ ਸੂਚੀ ਉਪਲੱਬਧ ਕਰਾਈ ਹੈ। ਰੋਜ਼ਾਨਾ ਵਰਤੋਂ ਦੀਆਂ ਸਾਰੀਆਂ ਚੀਜ਼ਾ ਇਥੇ ਉਪਲੱਬਧ ਹਨ। ਕਿਸਾਨ ਆਪਣੀ ਲੋੜ ਮੁਤਾਬਕ ਸਾਮਾਨ ਇੱਥੋਂ ਲੈ ਜਾਂਦੇ ਹਨ। ਅਸੀਂ ਹਰ ਦਿਨ 500 ਤੋਂ ਜ਼ਿਆਦਾ ਟੋਕਨ ਵੰਢਦੇ ਹਾਂ।


ਕੁਝ ਦਿਨ ਪਹਿਲਾਂ 11 ਦਸੰਬਰ ਨੂੰ ਖਾਲਸਾ ਏਡ ਨੇ ਸਿੰਘੂ ਬਾਰਡਰ (ਦਿੱਲੀ-ਹਰਿਆਣਾ ਸੀਮਾ) ਉੱਤੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਇਕ ਫੁੱਟ ਮਸਾਜ ਸੈਂਟਰ ਸਥਾਪਤ ਕੀਤਾ ਸੀ। ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਸ਼ੁੱਕਰਵਾਰ ਨੂੰ 30ਵੇਂ ਦਿਨ ਵੀ ਜਾਰੀ ਹੈ। ਵੀਰਵਾਰ ਨੂੰ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਮੰਤਰੀਆਂ ਨਾਲ ਵਿਗਿਆਨ ਭਵਨ ਵਿਚ ਹੋਣ ਵਾਲੀਆਂ ਚਰਚਾਵਾਂ ਦੇ ਅਗਲੇ ਦੌਰ ਲਈ ਸਮਾਂ ਅਤੇ ਤਾਰੀਖ ਤੈਅ ਕਰ ਕੇ ਦੱਸ ਦਿਓ।  ਹਾਲਾਂਕਿ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਅੰਦੋਲਨਕਾਰੀ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ ਹੋਈ ਗੱਲਬਾਤ ਦਾ ਅਜੇ ਤੱਕ ਕੋਈ ਨਤੀਜਾ ਨਹੀਂ ਨਿਕਲ ਸਕਿਆ ਹੈ। 
ਦੱਸ ਦਈਏ ਕਿ ਕਿਸਾਨ ਹਾਲ ਹੀ ਵਿਚ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ- 'ਦ ਪ੍ਰੋਡਿਊਸਰਸ ਟ੍ਰੇਡ ਐਂਡ ਕਾਮਰਸ (ਪ੍ਰਮੋਸ਼ਨ ਐਂਡ ਫੈਸਿਲੀਟੇਸ਼ਨ) ਐਕਟ 2020', 'ਦ ਫਾਰਮਰਸ (ਐਂਪਾਵਰਮੈਂਟ ਐਂਡ ਪ੍ਰੋਟੈਕਸ਼ਨ) ਐਗਰੀਮੈਂਟ ਆਨ ਪ੍ਰਾਈਸ ਇੰਸ਼ੋਰੈਂਸ ਐਂਡ ਫ਼ਾਰਮ ਸਰਵਿਸੇਜ ਐਕਟ 2020' ਅਤੇ 'ਦ ਅਸੈਂਸ਼ੀਅਲ ਕਮੋਡਿਟੀਜ਼ (ਐਮੈਂਡਮੈਂਟ) ਐਕਟ  2020' ਦਾ ਵਿਰੋਧ ਕਰ ਰਹੇ ਹਨ।

Get the latest update about delhi, check out more about khalsa aid, kisan mall & tikri border

Like us on Facebook or follow us on Twitter for more updates.