3 ਆਵਾਰਾ ਕੁੱਤਿਆਂ ਨੇ ਨੋਚ ਖਾਧਾ 4 ਸਾਲਾ ਮਾਸੂਮ, ਤੜਫ-ਤੜਫ ਮਾਂ ਦੀ ਗੋਦ 'ਚ ਤੋੜਿਆ ਦਮ

ਖੰਨਾ ਦੇ ਬਾਹੋਮਾਜਰਾ 'ਚ ਘਰ ਦੇ ਬਾਹਰ ਖੇਡ ਰਹੇ 4 ਸਾਲ ਦੇ ਬੱਚੇ ਨੂੰ 3 ਆਵਾਰਾ ਕੁੱਤਿਆਂ ਨੇ...

ਖੰਨਾ— ਖੰਨਾ ਦੇ ਬਾਹੋਮਾਜਰਾ 'ਚ ਘਰ ਦੇ ਬਾਹਰ ਖੇਡ ਰਹੇ 4 ਸਾਲ ਦੇ ਬੱਚੇ ਨੂੰ 3 ਆਵਾਰਾ ਕੁੱਤਿਆਂ ਨੇ ਨੋਚ ਖਾਧਾ। ਬੁਰੀ ਤਰ੍ਹਾਂ ਜ਼ਖਮੀ ਬੱਚੇ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ, ਜਿੱਥੇ ਉਸ ਨੇ ਮਾਂ ਦੀ ਗੋਦ 'ਚ ਤੜਫ-ਤੜਫ ਤੇ ਦਮ ਤੋੜ ਦਿੱਤਾ। ਇਹ ਮਾਮਲਾ ਬੇਹੱਦ ਦਿਲ ਦਹਿਲਾ ਦੇਣ ਵਾਲਾ ਹੈ, ਜਿੱਥੇ ਤਿੰਨ ਅਵਾਰਾ ਕੁੱਤਿਆਂ ਨੇ 4 ਸਾਲ ਦੇ ਬੱਚੇ ਨੂੰ ਬੁਰੀ ਤਰ੍ਹਾਂ ਨੋਚ ਸੁੱਟਿਆ। ਬੁਰੀ ਤਰ੍ਹਾਂ ਜ਼ਖਮੀ ਬੱਚੇ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੇ ਮਾਂ ਦੀ ਗੋਦ 'ਚ ਤੜਫ-ਤੜਫ ਕੇ ਦਮ ਤੋੜ ਦਿੱਤਾ। ਬੱਚੇ ਦੇ ਪਿਤਾ ਨੇ ਦੱਸਿਆ ਕਿ ਉਹ ਬਿਹਾਰ ਤੋਂ ਚਾਰ ਦਿਨ ਪਹਿਲਾਂ ਹੀ ਪਰਿਵਾਰ ਸਮੇਤ ਬਾਹੋਮਾਜਰਾ ਆਇਆ ਸੀ।

"ਅਸੀਂ ਆਵਾਂਗੇ , ਚੋਰੀ ਕਰ ਕੇ ਜਾਵਾਂਗੇ" ਚੋਰੀ ਤੋਂ ਪਿਹਲਾਂ ਚੋਰ ਭੇਜਦੇ ਨੇ ਇਹ ਚਿੱਠੀ

26 ਜਨਵਰੀ ਦੇ ਦਿਨ 4 ਸਾਲ ਦਾ ਬੱਚਾ ਘਰੋਂ ਬਾਹਰ ਖੇਡ ਰਿਹਾ ਸੀ ਜਦਕਿ ਬੇਟੀ ਤੇ ਉਸ ਦੀ ਮਾਂ ਅੰਦਰ ਕਮਰੇ 'ਚ ਸੀ। ਤਿੰਨ ਅਵਾਰਾ ਕੁੱਤੇ ਆਏ ਤੇ ਖੇਡ ਰਹੇ ਬੱਚੇ ਨੂੰ ਘੜੀਸ ਕੇ ਲੈ ਗਏ। ਬੱਚੇ ਦੀਆਂ ਚੀਕਾਂ ਸੁਣ ਕੇ ਮਾਂ ਤੇ ਬੇਟੀ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਕੁੱਤਿਆਂ ਨੇ ਬੱਚੇ ਦਾ ਕੰਨ, ਜਬਾੜਾ, ਸਿਰ ਤੇ ਮੂੰਹ ਬੂਰੀ ਤਰ੍ਹਾਂ ਨਾਲ ਨੋਚ ਦਿੱਤਾ ਸੀ।

ਇਸ਼ਕ 'ਚ ਕਮਲੀ ਹੋਈ ਢਾਈ ਸਾਲਾ ਮਾਸੂਮ ਬੱਚੇ ਦੀ ਮਾਂ, ਬਣੀ ਆਪਣੇ ਹੀ ਬੱਚੇ ਦੀ ਕਾਤਲ

ਪਿੰਡ ਦੇ ਨਜ਼ਦੀਕ ਹੀ ਕੂੜੇ ਦਾ ਡੰਪ ਹੈ। ਇੱਥੇ ਮਰੇ ਹੋਏ ਜਾਨਵਰ ਵੀ ਸੁੱਟੇ ਜਾਂਦੇ ਹਨ, ਜਿਸ ਕਰਕੇ ਕੁੱਤੇ ਇੰਨੇ ਖੁੰਖਾਰ ਹੋ ਗਏ ਹਨ। ਦੱਸ ਦੇਈਏ ਕਿ ਕੁੱਤਿਆਂ ਤੋਂ ਨਿਜ਼ਾਤ ਪਾਉਣ ਲਈ ਨਗਰ ਕੌਂਸਲ ਕੋਲ੍ਹ ਵੀ ਕੋਈ ਉਪਾਅ ਨਹੀਂ। ਹਸਪਤਾਲ 'ਚ ਐਂਟੀ ਰੈਬੀਜ ਟੀਕਿਆਂ ਦਾ ਵੀ ਸਟਾਕ ਨਹੀਂ। ਐੱਸ.ਡੀ.ਐੱਮ ਨੇ ਟੀਮ ਬੁਲਾਉਣ ਲਈ ਕਿਹਾ ਸੀ, ਪਰ ਹੋਇਆ ਕੁਝ ਵੀ ਨਹੀਂ।

Get the latest update about True Scoop News, check out more about Khanna News, Dog Bite, News In Punjabi & Punjab News

Like us on Facebook or follow us on Twitter for more updates.