ਬਸੰਤੀ ਰੰਗ 'ਚ ਰੰਗਿਆ ਖਟਕੜ ਕਲਾਂ, ਪੰਜਾਬ ਦੇ 17ਵੇਂ ਮੁੱਖ ਮੰਤਰੀ ਭਗਵੰਤ ਮਾਨ ਦਾ ਸੁੰਹ ਚੁੱਕ ਸਮਾਰੋਹ

ਸਮਾਗਮ ਵਿੱਚ ਲਗਭਗ 2 ਲੱਖ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਆਮ ਆਦਮੀ ਪਾਰਟੀ ਦੇ ਸਮਰਥਕ ਤੇ ਭਗਵੰਤ ਮਾਨ ਦੇ ਪ੍ਰਸ਼ੰਸ਼ਕ ਖਟਕੜ ਕਲਾਂ ਪਹੁੰਚ ਚੁਕੇ ਹਨ। ਲੋਕਾਂ 'ਚ ਅਲਗ ਤਰ੍ਹਾਂ ਦਾ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਅੱਜ ਮੁੱਖਮੰਤਰੀ ਦੇ ਨਾਲ ਨਾਲ ਪੰਜਾਬ ਦਾ ਹਰ ਵਿਅਕਤੀ...

ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਅੱਜ ਦੁਪਹਿਰ 12.30 ਵਜੇ ਸਹੁੰ ਚੁੱਕਣਗੇ। ਚਿਹਰੇ ਵਜੋਂ ਉਹ ਪੰਜਾਬ ਦੇ 17ਵੇਂ ਮੁੱਖ ਮੰਤਰੀ ਹੋਣਗੇ। ਹਾਲਾਂਕਿ ਕਾਰਜਕਾਲ ਦੇ ਲਿਹਾਜ਼ ਨਾਲ ਉਹ ਪੰਜਾਬ ਦੇ 25ਵੇਂ ਮੁੱਖ ਮੰਤਰੀ ਹਨ। ਉਹ ਸਹੁੰ ਚੁੱਕ ਸਮਾਗਮ ਲਈ ਮੁਹਾਲੀ ਤੋਂ ਚੌਪੜ ਰਾਹੀਂ ਖਟਕੜ ਕਲਾਂ ਲਈ ਰਵਾਨਾਹੋ ਗਏ ਹਨ। ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਸਹਿ-ਇੰਚਾਰਜ ਰਾਘਵ ਚੱਢਾ ਵੀ ਮੌਜੂਦ ਹਨ। ਸਮਾਗਮ ਵਿੱਚ ਲਗਭਗ 2 ਲੱਖ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।  ਆਮ ਆਦਮੀ ਪਾਰਟੀ ਦੇ ਸਮਰਥਕ ਤੇ ਭਗਵੰਤ ਮਾਨ ਦੇ ਪ੍ਰਸ਼ੰਸ਼ਕ ਖਟਕੜ ਕਲਾਂ ਪਹੁੰਚ ਚੁਕੇ ਹਨ। ਲੋਕਾਂ 'ਚ ਅਲਗ ਤਰ੍ਹਾਂ ਦਾ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਅੱਜ ਮੁੱਖਮੰਤਰੀ ਦੇ ਨਾਲ ਨਾਲ ਪੰਜਾਬ ਦਾ ਹਰ ਵਿਅਕਤੀ ਮੁੱਖਮੰਤਰੀ ਦੀ ਸੁੰਹ ਚੁਕੇਗਾ। ਮਰਦ ਬਸੰਤੀ ਰੰਗ ਦੀ ਪੱਗ ਬੰਨ੍ਹ ਕੇ ਅਤੇ ਔਰਤਾਂ ਉਸੇ ਰੰਗ ਦਾ ਦੁਪੱਟਾ ਜਾਂ ਚੁੰਨੀ ਪਹਿਨ ਕੇ ਖਟਕੜ ਕਲਾਂ ਪਹੁੰਚ ਰਹੀਆਂ ਹਨ।   ਆਮ ਆਦਮੀ ਪਾਰਟੀ ਦੇ ਆਗੂ ਵੀ ਭਗਵੇਂ ਪਹਿਰਾਵੇ ਵਿੱਚ ਨਜ਼ਰ ਆ ਰਹੇ ਹਨ।
ਇਸ ਸਮਾਰੋਹ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਸਮੁੱਚੀ ਕੈਬਨਿਟ ਮੌਜੂਦ ਰਹੇਗੀ। 'ਆਪ' ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਵੀ ਕੇਸਰੀਆ ਤਾਨਾ ਬਾਣਾ 'ਚ ਨਜ਼ਰ ਆਏ। ਉਨ੍ਹਾਂ ਨਾਮਜ਼ਦ ਮੁੱਖ ਮੰਤਰੀ ਭਗਵੰਤ ਮਾਨ ਨਾਲ ਆਪਣੀ ਤਸਵੀਰ ਇੰਟਰਨੈੱਟ ਮੀਡੀਆ 'ਤੇ ਸਾਂਝੀ ਕੀਤੀ ਹੈ। 
 ਮਾਨ ਦਾ ਸਹੁੰ ਚੁੱਕ ਸਮਾਗਮ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਹੋਣ ਦਾ ਇੱਕ ਦਿਲਚਸਪ ਕਾਰਨ ਵੀ ਹੈ। ਇੱਥੇ ਹੀ 2011 ਵਿੱਚ ਪੰਜਾਬ ਦੇ ਇੱਕ ਸਫਲ ਕਾਮੇਡੀਅਨ ਰਹੇ ਭਾਗਵਤ ਮਾਨ ਨੇ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ ਸੀ। ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਲਈ ਅਮਰੀਕਾ ਤੋਂ ਉਨ੍ਹਾਂ ਦੀ ਬੇਟੀ ਸੀਰਤ ਕੌਰ ਮਾਨ ਅਤੇ ਪੁੱਤਰ ਦਿਲਸ਼ਾਨ ਮਾਨ ਵੀ ਖਟਕੜ ਕਲਾਂ ਪਹੁੰਚ ਰਹੇ ਹਨ 

Get the latest update about PUNJAB NEWS, check out more about KHATKAR KALAN, TRUE SCOOP PUNJABI, RAGHAV CHADHA & TRUE SCOOP NEWS

Like us on Facebook or follow us on Twitter for more updates.