ਬੈਂਗਲੁਰੂ 'ਚ ਬਾਕਸਿੰਗ ਟੂਰਨਾਮੈਂਟ ਦੌਰਾਨ ਕਿੱਕ ਬਾਕਸਰ ਦੀ ਮੌਤ, ਨਾ ਐਂਬੂਲੈਂਸ, ਨਾ ਕੋਈ ਮੈਡੀਕਲ ਸਹੂਲਤ, ਪ੍ਰਬੰਧਕ ਫਰਾਰ

ਬੈਂਗਲੁਰੂ ਵਿੱਚ ਚੱਲ ਰਹੇ ਰਾਜ ਪੱਧਰੀ ਕਿੱਕ ਬਾਕਸਿੰਗ ਟੂਰਨਾਮੈਂਟ ਦੌਰਾਨ ਇਹ ਘਟਨਾ ਵਾਪਰੀ ਜਦੋਂ ਇੱਕ ਖਿਡਾਰੀ ਦੀ ਪੰਚ ਵੱਜਣ ਨਾਲ ਮੌਤ ਹੋ ਗਈ। 9-10 ਜੁਲਾਈ ਨੂੰ ਹੋਏ ਇਸ ਟੂਰਨਾਮੈਂਟ ਵਿੱਚ ਕਿੱਕਬਾਕਸਰ ਨੀਥਿਨ ਸੁਰੇਸ਼ ਦੇ ਸੱਟ ਲੱਗ ਗਈ ਸੀ...

ਬੈਂਗਲੁਰੂ ਵਿੱਚ ਚੱਲ ਰਹੇ ਰਾਜ ਪੱਧਰੀ ਕਿੱਕ ਬਾਕਸਿੰਗ ਟੂਰਨਾਮੈਂਟ ਦੌਰਾਨ ਇਹ ਘਟਨਾ ਵਾਪਰੀ ਜਦੋਂ ਇੱਕ ਖਿਡਾਰੀ ਦੀ ਪੰਚ ਵੱਜਣ ਨਾਲ ਮੌਤ ਹੋ ਗਈ। 9-10 ਜੁਲਾਈ ਨੂੰ ਹੋਏ ਇਸ ਟੂਰਨਾਮੈਂਟ ਵਿੱਚ ਕਿੱਕਬਾਕਸਰ ਨੀਥਿਨ ਸੁਰੇਸ਼ ਦੇ ਸੱਟ ਲੱਗ ਗਈ ਸੀ। ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ।

ਨੀਥਿਨ(23) ਦੇ ਪਿਤਾ ਅਤੇ ਕੋਚ ਨੇ ਟੂਰਨਾਮੈਂਟ ਪ੍ਰਬੰਧਕਾਂ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਟੂਰਨਾਮੈਂਟ ਵਿੱਚ ਐਂਬੂਲੈਂਸ ਅਤੇ ਮਾਹਿਰ ਡਾਕਟਰੀ ਸਹੂਲਤਾਂ ਨਹੀਂ ਸਨ, ਜੋ ਕਿ ਮਾਰਸ਼ਲ ਆਰਟ ਟੂਰਨਾਮੈਂਟ ਲਈ ਬਹੁਤ ਜ਼ਰੂਰੀ ਹਨ। ਜੇਕਰ ਨਿਖਿਲ ਦਾ ਸਮੇਂ ਸਿਰ ਇਲਾਜ ਹੋ ਜਾਂਦਾ ਤਾਂ ਉਸ ਦੀ ਜਾਨ ਬਚਾਈ ਜਾ ਸਕਦੀ ਸੀ। ਇਸ ਘਟਨਾ ਤੋਂ ਬਾਅਦ ਟੂਰਨਾਮੈਂਟ ਦੇ ਪ੍ਰਬੰਧਕ ਫਰਾਰ ਹਨ। ਨੈਸ਼ਨਲ ਕਿੱਕ ਬਾਕਸਿੰਗ ਐਸੋਸੀਏਸ਼ਨ ਨੇ ਕਿਹਾ ਕਿ ਟੂਰਨਾਮੈਂਟ ਦੇ ਪ੍ਰਬੰਧਕਾਂ ਦਾ ਸਾਡੇ ਨਾਲ ਕੋਈ ਸਬੰਧ ਨਹੀਂ ਹੈ।
ਨੀਥਿਨ ਭਾਰਤੀ ਕੌਮਬੈਟ ਖੇਡਾਂ ਦਾ ਜਾਣਿਆ-ਪਛਾਣਿਆ ਨਾਮ ਸੀ। ਨੀਥਿਨ ਨੇ ਜੈਨਗਰ ਵਿਕਰਮ, ਮੈਸੂਰ ਵਿਖੇ ਕਿੱਕ ਬਾਕਸਿੰਗ ਦੀ ਸਿਖਲਾਈ ਲਈਹਾਲ ਹੀ ਵਿੱਚ ਉਸਨੇ 6ਵੀਂ ਬੈਂਗਲੁਰੂ ਓਪਨ ਐਮਐਮਏ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ। ਉਸਨੇ ਨੀਮਚ ਵਿੱਚ ਆਯੋਜਿਤ 5ਵੇਂ MMA ਇੰਡੀਆ ਨੈਸ਼ਨਲ ਵਿੱਚ ਵੀ ਹਿੱਸਾ ਲਿਆ। ਨੀਥਿਨ ਦੇ ਪਿਤਾ ਕਰਾਟੇ ਮਾਸਟਰ ਹਨ। ਨੀਥਿਨ ਦੇ ਕੋਚ ਨਾਗਰਾਜ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਨੀਥਿਨ ਦੀ ਮੌਤ ਦੀ ਜਾਣਕਾਰੀ ਦਿੱਤੀ। 


Get the latest update about nithin boxing player died, check out more about boxer nithin died in match & boxer died during match

Like us on Facebook or follow us on Twitter for more updates.