ਧਨੀਆ ਅਤੇ ਜੀਰਾ ਹੈ ਤੁਹਾਡੀ ਕਿਡਨੀ ਲਈ ਵਰਦਾਨ, ਜਾਣੋ ਕਿਵੇਂ

ਸਾਡੇ ਸਰੀਰ ਲਈ ਫਿਟਨੈੱਸ ਬਹੁਤ ਜ਼ਰੂਰੀ ਹੈ, ਜਿਸ ਲਈ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਕਿਡਨੀ ਦਾ ਠੀਕ ਰਹਿਣਾ ਬਹੁਤ ਜ਼ਰੂਰੀ ਹੈ। ਕਿਡਨੀ ਸਾਡੇ ਸਰੀਰ ਨੂੰ ਡਿਟਾਕਸੀਫਾਈ ਕਰਨ ਦਾ ਕੰਮ ਕਰਦੀ ਹੈ। ਇਹ ਵਾਧੂ ਅਤੇ...

ਨਵੀਂ ਦਿੱਲੀ— ਸਾਡੇ ਸਰੀਰ ਲਈ ਫਿਟਨੈੱਸ ਬਹੁਤ ਜ਼ਰੂਰੀ ਹੈ, ਜਿਸ ਲਈ ਸਾਡੇ ਸਰੀਰ ਦਾ ਸਭ ਤੋਂ ਮਹੱਤਵਪੂਰਨ ਅੰਗ ਕਿਡਨੀ ਦਾ ਠੀਕ ਰਹਿਣਾ ਬਹੁਤ ਜ਼ਰੂਰੀ ਹੈ। ਕਿਡਨੀ ਸਾਡੇ ਸਰੀਰ ਨੂੰ ਡਿਟਾਕਸੀਫਾਈ ਕਰਨ ਦਾ ਕੰਮ ਕਰਦੀ ਹੈ। ਇਹ ਵਾਧੂ ਅਤੇ ਜ਼ਹਿਰੀਲੇ ਤਰਲ ਪਦਾਰਥਾਂ ਨੂੰ ਯੂਰਿਨ ਦੇ ਰਸਤੇ ਸਰੀਰ 'ਚੋਂ ਬਾਹਰ ਕੱਢਦੀ ਹੈ। ਸਰੀਰ 'ਚ ਖੂਨ ਨੂੰ ਪਿਓਰੀਫਾਈ ਕਰਨ ਵਾਲੀ ਕਿਡਨੀ ਨੂੰ ਜੇਕਰ ਸਾਫ ਨਾ ਰੱਖਿਆ ਜਾਵੇ ਤਾਂ ਯੂਰੀਨਰੀ ਡਿਸਾਰਡਰ ਸਮੇਤ ਪੇਟ ਦਰਦ, ਬੁਖ਼ਾਰ, ਦਿਲ ਖਰਾਬ ਹੋਣਾ ਅਤੇ ਉਲਟੀ ਵਰਗੀ ਸਮੱਸਿਆਵਾਂ ਵੱਧ ਸਕਦੀਆਂ ਹਨ।

ਰੂਸ ਦੀ ਕੋਰੋਨਾ ਵੈਕਸੀਨ ਨੂੰ ਭਾਰਤ ਨੇ ਦਿੱਤਾ ਵੱਡਾ ਝਟਕਾ

ਇੰਨਾ ਹੀ ਨਹੀਂ ਕਿਡਨੀ 'ਚ ਜਮਾ ਜ਼ਹਿਰੀਲੀ ਪਦਾਰਥ ਬਲੱਡ ਪਿਓਰੀਫਿਕੇਸ਼ਨ 'ਚ ਰੁਕਾਵਟ ਪੈਦਾ ਕਰ ਵਿਅਕਤੀ ਦੀ ਮੌਤ ਦਾ ਕਾਰਨ ਤੱਕ ਬਣ ਸਕਦੇ ਹਨ। ਜੇਕਰ ਤੁਸੀਂ ਖਾਣ 'ਚ ਸਾਵਧਾਨੀ ਵਰਤਣ ਨਾਲ ਡਾਈਟ 'ਚ ਤਿੰਨ ਬਿਹਤਰੀਨ ਚੀਜ਼ਾਂ ਨੂੰ ਸ਼ਾਮਲ ਕਰ ਲੈਣ ਤਾਂ ਕਾਫੀ ਆਸਾਨੀ ਨਾਲ ਕਿਡਨੀ ਦੀ ਸਫਾਈ ਹੋ ਸਕਦੀ ਹੈ। ਇਨ੍ਹਾਂ ਚੀਜ਼ਾਂ ਨੂੰ ਤੁਸੀਂ ਕੁਕਿੰਗ ਜਾਂ ਡ੍ਰਿੰਕ ਕਿਸੇ ਵੀ ਰੂਪ 'ਚ ਇਸਤੇਮਾਲ ਕਰਦੇ ਹੋ।

ਧਨੀਆ— ਧਨੀਏ 'ਚ ਮੌਜੂਦ ਡਿਟਾਕਸੀਫਿਕੇਸ਼ਨ ਦੇ ਗੁਣ ਸਰੀਰ ਤੋਂ ਵਾਧੂ ਅਤੇ ਜ਼ਹਿਰੀਲੇ ਪਦਾਰਥ ਨੂੰ ਬਾਹਰ ਕਰਨ 'ਚ ਮਦਦਗਾਰ ਹੈ। ਤੁਸੀਂ ਡਿਨਰ ਡਾਈਟ ਜਾਂ ਜੂਸ 'ਚ ਇਸ ਦਾ ਇਸਤੇਮਾਲ ਕਰ ਸਕਦੇ ਹਾਂ।

ਜੀਰਾ— ਜੀਰਾ ਵੀ ਕਿਡਨੀ ਦੀ ਸਫਾਈ ਕਰਦਾ ਹੈ। ਨਿੰਬੂ ਦੇ ਸਲਾਈਸ (ਟੁੱਕੜੇ) ਨਾਲ ਜੀਰਾ ਅਤੇ ਧਨੀਆ ਮਿਲਾ ਕੇ ਘਰ 'ਚ ਇਕ ਡਿਟਾਕਸੀਫਾਈ ਡ੍ਰਿੰਕ ਤਿਆਰ ਕੀਤਾ ਜਾ ਸਕਦਾ ਹੈ। ਕਿਡਨੀ ਦੀ ਤੇਜ਼ੀ ਨਾਲ ਸਫਾਈ ਕਰਨ ਲਈ ਇਹ ਡਿੰ੍ਰਕ ਬੇਹੱਦ ਕਾਰਗਾਰ ਹੈ।

ਧਨੀਏ ਅਤੇ ਜੀਰੇ ਦਾ ਡ੍ਰਿੰਕ ਪੀਓ— ਇਕ ਲੀਟਰ ਪਾਣੀ ਨੂੰ ਹਲਕੀ ਆਂਚ 'ਤੇ ਉੁਬਾਲ ਲਓ। ਇਸ ਤੋਂ ਬਾਅਦ ਧਨੀਏ ਦੀਆਂ ਕੁਝ ਪੱਤੀਆਂ ਨੂੰ ਧੋ ਕੇ ਪਾਣੀ 'ਚ ਪਾਏ ਅਤੇ 10 ਮਿੰਚ ਤੱਕ ਉਬਲਣ ਦਿਓ। ਹੁਣ ਉਬਲੇ ਹੋਏ ਪਾਣੀ 'ਚ ਨਿੰਬੂ ਦੇ ਕੱਟੇ ਹੋਏ ਸਲਾਈਸ ਅਤੇ ਇਕ ਚੱਮਚ ਜੀਰਾ ਮਿਲਾਓ। ਤਿੰਨਾਂ ਚੀਜ਼ਾਂ ਨੂੰ 5 ਮਿੰਟ ਤੱਕ ਉਬਲਣ ਦਿਓ ਅਤੇ ਫਿਰ ਛਾਣ ਕੇ ਪੀਓ। ਇਸ ਡ੍ਰਿੰਕ ਨੂੰ ਰੋਜ਼ਾਨਾ ਪੀਣ ਨਾਲ ਤੁਹਾਡੀ ਕਿਡਨੀ ਪੂਰੀ ਤਰ੍ਹਾਂ ਸਾਫ ਹੋ ਜਾਵੇਗੀ।

Get the latest update about LIFESTYLE NEWS, check out more about HEALTH NEWS, TRUE SCOOP PUNJABI, KIDNEY DETOXIFY & TRUE SCOOP NEWS

Like us on Facebook or follow us on Twitter for more updates.