ਕਾਤਲਾਂ ਨੂੰ ਸੀ ਸਿੱਧੂ ਮੂਸੇਵਾਲਾ ਦੀ ਪਲ-ਪਲ ਦੀ ਖਬਰ, ਕੀ ਰੇਕੀ ਕਰਨ ਵਾਲੇ ਸਨ ਉਸੇ ਦੇ ਇਲਾਕੇ ਦੇ ਲੋਕ?

ਸਿੱਧੂ ਮੂਸੇਵਾਲਾ ਦੇ ਕਤਲ ਦੀ ਵਾਰਦਾਤ ਨੇ ਪੰਜਾਬ ਸਣੇ ਦੁਨੀਆ ਭਰ ਵਿਚ ਇਕ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ। ਜਿੱਥੇ ਇਕ ਪਾਸੇ ਪੰਜਾਬ ਪੁਲਿਸ ਅਜੇ ਤੱਕ ਅਸਲ ਕਾਤਲ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਉਥੇ ਹੀ ਬੀ...

ਜਸੰਧਰ- ਸਿੱਧੂ ਮੂਸੇਵਾਲਾ ਦੇ ਕਤਲ ਦੀ ਵਾਰਦਾਤ ਨੇ ਪੰਜਾਬ ਸਣੇ ਦੁਨੀਆ ਭਰ ਵਿਚ ਇਕ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ। ਜਿੱਥੇ ਇਕ ਪਾਸੇ ਪੰਜਾਬ ਪੁਲਿਸ ਅਜੇ ਤੱਕ ਅਸਲ ਕਾਤਲ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਉਥੇ ਹੀ ਬੀਤੇ ਦਿਨ ਇਕ ਨਿੱਜੀ ਚੈਨਲ ਨੂੰ ਵੀ ਲਾਰੈਂਸ ਬਿਸ਼ਨੋਈ ਦਾ ਸਾਥੀ ਦੱਸੇ ਜਾਣ ਵਾਲੇ ਇਕ ਵਿਅਕਤੀ ਸਚਿਨ ਬਿਸ਼ਨੋਈ ਨੇ ਕਾਲ ਕਰਕੇ ਸਿੱਧੂ ਨੂੰ ਖੁਦ ਆਪਣੇ ਹੱਥੀ ਮਾਰਨ ਦੀ ਗੱਲ ਕਹੀ। ਪਰ ਇਸ ਸਭ ਦੇ ਵਿਚਾਲੇ ਇਕ ਵੱਡਾ ਸਵਾਲ ਇਹ ਹੈ ਕਿ ਕੀ ਸਿੱਧੂ ਦੀ ਰੇਕੀ ਉਸ ਦੇ ਆਪਣੇ ਪਿੰਡ ਮੂਸੇਵਾਲਾ ਵਿਚ ਹੀ ਕੀਤੀ ਗਈ।

ਬੀਤੇ ਐਤਵਾਰ ਨੂੰ ਸਿੱਧੂ ਮੂਸੇਵਾਲਾ ਦੀ ਜੋ ਹੱਤਿਆ ਕਰਵਾਈ ਗਈ ਹੈ, ਉਸ ਵਿਚ ਇਕ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਜਿਨ੍ਹਾਂ ਕਾਤਲਾਂ ਨੇ ਸਿੱਧੂ ਦੀ ਹੱਤਿਆ ਕੀਤੀ ਹੈ, ਉਹ ਬੀਤੇ ਕਾਫੀ ਸਮੇਂ ਤੋਂ ਇਲਾਕੇ ਵਿਚੋਂ ਹੀ ਰੇਕੀ ਕਰਵਾਈ ਸੀ। ਇਹ ਰੇਕੀ ਬੀਤੇ 2-3 ਮਹੀਨੇ ਤੋਂ ਕਰਾਵਾਈ ਜਾ ਰਹੀ ਸੀ। ਇਸ ਦੌਰਾਨ ਪੁਲਿਸ ਏਜੰਸੀਆਂ ਨੇ ਇਲਾਕੇ ਵਿਚ ਲੱਗੇ ਟਾਵਰਾਂ ਉੱਤੋਂ ਲਗਾਤਾਰ ਐਕਟਿਵ ਰਹਿਣ ਵਾਲੇ ਨੰਬਰਾਂ ਦੀ ਡਿਟੇਲ ਵੀ ਤਿਆਰ ਕੀਤੀ ਹੈ। ਇਸ ਦੌਰਾਨ 50 ਦੇ ਕਰੀਬ ਅਜਿਹੇ ਸ਼ੱਕੀ ਨੰਬਰ ਸਾਹਮਣੇ ਆਏ ਹਨ, ਜਿਨਾਂ ਨੇ ਕਰੀਬ 2-3 ਮਿੰਟਾਂ ਦੇ ਫਰਕ ਨਾਲ ਲਗਾਤਾਰ ਕੁਝ ਲੋਕਾਂ ਨੂੰ ਕਾਲਾਂ ਕੀਤੀਆਂ ਸਨ, ਜਿਨ੍ਹਾਂ ਵਿਚ ਕੁਝ ਬਾਹਰਲੇ ਲੋਕ ਵੀ ਸ਼ਾਮਲ ਸਨ। ਇਸ ਦੌਰਾਨ ਸਿੱਧੂ ਦੀ ਪਲ-ਪਲ ਦੀ ਖਬਰ ਕੁਝ ਲੋਕਾਂ ਤੱਕ ਪਹੁੰਚਾਈ ਜਾ ਰਹੀ ਸੀ। ਜਿਵੇਂ ਕਈ ਵੱਡੀਆਂ ਖੂਫੀਆ ਏਜੰਸੀਆਂ ਕਰਦੀਆਂ ਹਨ। ਇਸ ਦੌਰਾਨ ਉਸ ਦੇ ਕਾਤਲਾਂ ਨੂੰ ਇਥੋਂ ਤੱਕ ਜਾਣਕਾਰੀ ਸੀ ਕਿ ਸਿੱਧੂ ਮੂਸੇਵਾਲਾ ਕਿੰਨੇ ਵਜੇ ਸਵੇਰੇ ਉੱਠਦਾ ਹੈ, ਉਸ ਦੇ ਘਰ ਕੌਣ ਆਉਂਦਾ ਹੈ। ਇਸੇ ਲਈ ਜਦੋਂ ਸਿੱਧੂ ਆਪਣੇ ਦੋਸਤਾਂ ਨਾਲ ਬਿਨਾਂ ਬੁਲਟਪਰੂਫ ਗੱਡੀ ਦੇ ਥਾਰ ਵਿਚ ਨਿਕਲਿਆ ਤਾਂ ਇਸ ਬਾਰੇ ਵੀ ਉਨ੍ਹਾਂ ਨੂੰ ਪਹਿਲਾਂ ਹੀ ਜਾਣਕਾਰੀ ਮਿਲ ਗਈ ਸੀ ਤੇ ਸਿੱਧੂ ਦੇ ਕਾਤਲ ਵੀ ਇਸੇ ਮੌਕੇ ਦੀ ਤਲਾਸ਼ ਵਿਚ ਬੀਤੇ ਕਈ ਦਿਨਾਂ ਤੋਂ ਉਸ ਦੇ ਇਲਾਕੇ ਵਿਚ ਘਾਤ ਲਾ ਕੇ ਬੈਠੇ ਹੋਏ ਸਨ। 

ਇਕ ਹੋਰ ਗੈਂਗਸਟਰ ਦੀ ਐਂਟਰੀ
ਬੰਬੀਹਾ ਗੈਂਗ ਅਤੇ ਨੀਰਜ ਬਵਾਨਾ ਗੈਂਗ ਤੋਂ ਬਾਅਦ ਹੁਣ ਗੈਂਗਸਟਰ ਭੁੱਪੀ ਰਾਣਾ ਦੀ ਵੀ ਇਸ ਕਤਲਕਾਂਡ 'ਚ ਐਂਟਰੀ ਹੋ ਗਈ ਹੈ। ਭੁੱਪੀ ਰਾਣਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ ਹੈ ਕਿ ਉਹ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣਗੇ। ਭੁੱਪੀ ਰਾਣਾ ਨੇ ਕਿਹਾ ਹੈ ਕਿ ਕਾਤਲਾਂ ਦਾ ਪਤਾ ਦੱਸਣ ਵਾਲਿਆਂ ਲਈ 5 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ ਅਤੇ ਉਨ੍ਹਾਂ ਦਾ ਨਾਂ ਗੁਪਤ ਰੱਖਿਆ ਜਾਵੇਗਾ। ਭੁੱਪੀ ਰਾਣਾ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦਾ ਸਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਲੈਣ-ਦੇਣ ਨਹੀਂ ਸੀ ਪਰ ਜੇਕਰ ਹੁਣ ਸਿੱਧੂ ਮੂਸੇਵਾਲਾ ਨੂੰ ਸਾਡਾ ਭਰਾ ਬਣਾ ਕੇ ਮਾਰਿਆ ਹੈ ਤਾਂ ਸਾਡਾ ਫਰਜ਼ ਸਾਨੂੰ ਪਤਾ ਹੈ।

ਪੋਸਟਮਾਰਟਮ ਰਿਪੋਰਟ 'ਚ ਖੁਲਾਸੇ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪੋਸਟਮਾਰਟਮ ਰਿਪੋਰਟ ਤੋਂ ਅਹਿਮ ਖੁਲਾਸੇ ਹੋਏ ਹਨ। ਸਿੱਧੂ ਮੂਸੇਵਾਲਾ ਦੀ ਪੋਸਟਮਾਰਟਮ ਵਿਚ ਦੱਸਿਆ ਗਿਆ ਹੈ ਕਿ ਗੋਲੀਆਂ ਲੱਗਣ ਤੋਂ 15 ਮਿੰਟ ਬਾਅਦ ਹੀ ਉਨ੍ਹਾਂ ਦੀ ਹੋ ਗਈ ਸੀ। ਰਿਪੋਰਟ ਮੁਤਾਬਕ ਸਿੱਧੂ ਮੂਸੇਵਾਲਾ ਦੇ ਸਰੀਰ ਉੱਤੇ ਗੋਲੀਆਂ ਤੇ ਸੱਟ ਦੇ ਤਕਰੀਬਨ 19 ਜ਼ਖ਼ਮ ਦਿਖੇ ਹਨ। ਹਮਲੇ ਦੌਰਾਨ ਸਿੱਧੂ ਮੂਸੇਵਾਲਾ ਦੇ ਮੂੰਹ ਉੱਤੇ ਕਿਸੇ ਤਰ੍ਹਾਂ ਦਾ ਕੋਈ ਵਾਰ ਨਹੀਂ ਕੀਤਾ ਗਿਆ, ਜਦਕਿ ਬਾਕੀ ਸਰੀਰ ਉੱਤੇ ਸੱਟਾਂ ਤੇ ਗੋਲੀਆਂ ਦੇ ਨਿਸ਼ਾਨ ਦਿਖੇ ਹਨ। ਉਥੇ ਹੀ ਪੋਸਟਮਾਰਟਮ ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਖੱਬੇ ਪਾਸੇ ਦੀਆਂ ਪੱਸਲੀਆਂ ਟੁੱਟ ਗਈਆਂ ਸਨ ਤੇ ਲੀਵਰ ਫਟ ਗਿਆ ਸੀ।

Get the latest update about Online Punjabi News, check out more about Truescoop News, Murder case, Reiki & Punjab News

Like us on Facebook or follow us on Twitter for more updates.