IPL 'ਤੇ ਕੋਰੋਨਾ ਦਾ ਕਹਿਰ, ਦੋ ਖਿਡਾਰੀ ਪਾਜ਼ੇਟਿਵ, ਅੱਜ ਹੋਣ ਵਾਲਾ KKR-RCB ਮੁਕਾਬਲਾ ਰੱਦ

ਕੋਰੋਨਾ ਦੇ ਕਹਿਰ ਦਾ ਅਸਰ ਹੁਣ ਇੰਡੀਅਨ ਪ੍ਰੀਮੀਅਰ ਲੀਗ ਉੱਤੇ ਵੀ ਪੈ ਗਿਆ ਹੈ। ਸੋਮਵਾਰ ਨੂੰ ਹੋਣ ਵਾ...

ਨਵੀਂ ਦਿੱਲੀ: ਕੋਰੋਨਾ ਦੇ ਕਹਿਰ ਦਾ ਅਸਰ ਹੁਣ ਇੰਡੀਅਨ ਪ੍ਰੀਮੀਅਰ ਲੀਗ ਉੱਤੇ ਵੀ ਪੈ ਗਿਆ ਹੈ। ਸੋਮਵਾਰ ਨੂੰ ਹੋਣ ਵਾਲੇ ਕੋਲਕਾਤਾ ਨਾਈਟ ਰਾਈਡਰਸ (KKR) ਤੇ ਰਾਇਲ ਚੈਲੇਂਜਰਸ ਬੈਂਗਲੁਰੂ (RCB) ਦੇ ਮੈਚ ਨੂੰ ਰੱਦ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਕੋਲਕਾਤਾ ਦੇ ਦੋ ਖਿਡਾਰੀ ਕੋਰੋਨਾ ਪਾਜ਼ੇਵਿਟ ਪਾਏ ਗਏ ਹਨ। ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ।

ਆਈਪੀਐੱਲ ਦੇ 14ਵੇਂ ਸੀਜ਼ਨ ਦੇ 30ਵੇਂ ਮੈਚ ਵਿਚ ਸੋਮਵਾਰ ਨੂੰ ਅਹਿਮਦਾਬਾਦ ਵਿਚ ਰਾਇਲ ਚੈਲੇਂਜਰਸ ਬੈਂਗਲੁਰੂ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਣਾ ਸੀ। ਇਹ ਮੁਕਾਬਲਾ ਸ਼ਾਮ 7:30 ਵਜੇ ਖੇਡਿਆ ਜਾਣਾ ਸੀ। 

ਸੀਜ਼ਨ ਦੇ 29 ਮੈਚ ਪੂਰੇ ਹੋਏ, ਪਰ
ਕੋਰੋਨਾ ਦੇ ਇਨਫੈਕਸ਼ਨ ਕਾਲ ਵਿਚ ਬੀ.ਸੀ.ਸੀ.ਆਈ. ਨੇ ਮਜ਼ਬੂਤ 'ਬਾਇਓ-ਬਬਲ' ਦਾ ਹਵਾਲਾ ਦਿੱਤਾ ਸੀ, ਜਿਸ ਦੇ ਬਾਅਦ ਹੁਣ ਤੱਕ 29 ਮੈਚ ਸਫਲਤਾਪੂਰਵਕ ਕਰਾਏ ਗਏ। ਚੇੱਨਈ ਤੇ ਮੁੰਬਈ ਦੇ ਪੜਾਅ ਦੇ ਸਾਰੇ ਮੈਚ ਪੂਰੇ ਹੋਏ। ਪਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੈਡੀਅਮ ਵਿਚ ਸੀਜ਼ਨ ਦੇ 30ਵੇਂ ਮੈਚ ਨੂੰ ਫਿਲਹਾਲ ਟਾਲ ਦਿੱਤਾ ਗਿਆ ਹੈ। ਇਸ ਮੈਚ ਨੂੰ ਹੁਣ ਫਿਰ ਤੋਂ ਕਿਸੇ ਹੋਰ ਦਿਨ ਆਯੋਜਿਤ ਕੀਤਾ ਜਾਵੇਗਾ।

ਪਿਛਲੇ ਕੁਝ ਹਫਤਿਆਂ ਤੋਂ ਭਾਰਤ ਵਿਚ ਇਨਫੈਕਸ਼ਨ ਦੇ ਰੋਜ਼ਾਨਾ 3 ਲੱਖ ਤੋਂ ਵਧੇਰੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ ਤੇ ਇਸ ਦੌਰਾਨ ਰੋਜ਼ਾਨਾ ਚਾਰ ਲੱਖ ਮਾਮਲੇ ਵੀ ਸਾਹਮਣੇ ਆਏ। ਅਧਿਕਾਰਿਤ ਅੰਕੜਿਆਂ ਮੁਤਾਬਕ ਰੋਜ਼ਾਨਾ ਮਰਨ ਵਾਲਿਆਂ ਦਾ ਅੰਕੜਾ ਤਿੰਨ ਹਜ਼ਾਰ ਤੋਂ ਵਧੇਰੇ ਹੈ। 

Get the latest update about IPL, check out more about covid positive, KKRvsRCB, Truescoop & Match

Like us on Facebook or follow us on Twitter for more updates.