ਜਾਨਲੇਵਾ ਸਾਬਿਤ ਹੋ ਸਕਦੀ ਹੈ ਨਕਲੀ ਰੈਮਡੇਸਿਵਿਰ, ਇੰਝ ਕਰੋ ਪਛਾਣ

ਹਾਲ ਦੇ ਦਿਨਾਂ 'ਚ ਇਕ ਪਾਸੇ ਰੈਮਡੇਸਿਵਿਰ ਦੀ ਕਾਲਾਬਜ਼ਾਰੀ ਵਧ ਗਈ ਹੈ ਤਾਂ ਕਈ ਸ਼ਹਿਰਾਂ ਤੋਂ ਨਕਲੀ ਰੈ...

ਨਵੀਂ ਦਿੱਲੀ: ਹਾਲ ਦੇ ਦਿਨਾਂ 'ਚ ਇਕ ਪਾਸੇ ਰੈਮਡੇਸਿਵਿਰ ਦੀ ਕਾਲਾਬਜ਼ਾਰੀ ਵਧ ਗਈ ਹੈ ਤਾਂ ਕਈ ਸ਼ਹਿਰਾਂ ਤੋਂ ਨਕਲੀ ਰੈਮਡੇਸਿਵਿਰ ਮਿਲਣ ਦੀਆਂ ਖ਼ਬਰਾਂ ਵੀ ਆਉਣ ਲੱਗੀਆਂ ਹਨ। ਜਿਵੇਂ-ਜਿਵੇਂ ਇਸ ਦੀ ਡਿਮਾਂਜ ਵਧਣ ਲੱਗੀ ਹੈ, ਠੱਗਾਂ ਤੇ ਜਾਲਸਾਜ਼ਾਂ ਨੇ ਇਸ ਨੂੰ ਮੁਨਾਫ਼ਾ ਕਮਾਉਣ ਦਾ ਜ਼ਰੀਆ ਬਣਾ ਲਿਆ ਹੈ। ਬੀਤੇ ਦਿਨੀਂ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਵਿਚ ਕੁਝ ਲੋਕਾਂ ਨੂੰ ਨਕਲੀ ਰੈਮਡੇਸਿਵਿਰ ਇੰਜੈਕਸ਼ਨ ਵੇਚਣ ਦੇ ਦੋਸ਼ ਵਿਚ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਅਜਿਹੇ ਵਿਚ ਇਕ ਮਰੀਜ਼ ਲਈ ਅਸਲੀ ਤੇ ਨਕਲੀ ਰੈਮਡੇਸਿਵਿਰ ਦਾ ਅੰਤਰ ਜਾਨਲੇਵਾ ਸਾਬਿਤ ਹੋ ਸਕਦਾ ਹੈ।

ਲੋਕਾਂ ਨੂੰ ਸਾਵਧਾਨ ਕਰਨ ਲਈ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਦੀ DCP ਤੇ IAS ਅਫਸਰ ਮੋਨਿਕਾ ਭਾਰਦਵਾਜ ਨੇ ਆਪਣੇ ਟਵਿੱਟਰ ਹੈਂਡਲ 'ਤੇ ਇਕ ਪੋਸਟ ਕੀਤੀ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ ਰੈਮਡੇਸਿਵਿਰ ਦੀ ਨਕਲੀ ਤੇ ਅਸਲੀ ਸ਼ੀਸ਼ੀ (Genuine and Fake Remedesivir) ਦੀ ਪਛਾਣ ਕਿਵੇਂ ਕੀਤੀ ਜਾਵੇ। ਉਨ੍ਹਾਂ ਨਕਲੀ ਪੈਕੇਟ 'ਤੇ ਮੌਜੂਦ ਕੁਝ ਗ਼ਲਤੀਆਂ ਵੱਲ ਇਸ਼ਾਰਾ ਕੀਤਾ ਹੈ ਜੋ ਇਸ ਨੂੰ ਅਸਲੀ ਪੈਕੇਟ ਨਾਲੋਂ ਵੱਖ ਕਰਨ ਵਿਚ ਮਦਦ ਕਰ ਸਕਦੀਆਂ ਹਨ-

ਨਕਲੀ ਰੈਮਡੇਸਿਵਿਰ ਦੇ ਪੈਕਟ 'ਤੇ ਇੰਜੈਕਸ਼ਨ ਦੇ ਨਾਂ ਤੋਂ ਠੀਕ ਪਹਿਲਾਂ 'Rx' ਨਹੀਂ ਲਿਖਿਆ ਹੋਇਆ ਹੈ।
ਅਸਲੀ ਪੈਕੇਟ 'ਤੇ 100 mg/Vial ਲਿਖਿਆ ਹੋਇਆ ਹੈ ਜਦਕਿ ਨਕਲੀ ਪੈਕੇਟ 'ਤੇ 100 mg/vial ਲਿਖਿਆ ਹੋਇਆ ਹੈ ਯਾਨੀ ਸਿਰਫ਼ Capital V ਦਾ ਅੰਤਰ ਹੈ।
ਅਸਲੀ ਪੈਕੇਟ 'ਤੇ For use in ਲਿਖਿਆ ਹੋਇਆ ਹੈ ਤੇ ਨਕਲੀ ਪੈਕਟ 'ਤੇ for use in ਲਿਖਿਆ ਹੋਇਆ ਹੈ। ਯਾਨਿ Capital F ਦਾ ਅੰਤਰ ਹੈ।
ਅਸਲੀ ਪੈਕੇਟ ਪਿੱਛੇ ਚਿਤਵਾਨੀ ਲੇਬਲ (Warning Label) ਲਾਲ ਰੰਗ ਵਿਚ ਹੈ ਜਦਕਿ ਨਕਲੀ ਪੈਕੇਟ 'ਚ ਇਹ ਕਾਲੇ ਰੰਗ 'ਚ ਹੈ।
ਨਕਲੀ ਰੈਮਡੇਸਿਵਿਰ ਦੇ ਪੈਕੇਟ 'ਤੇ 'Warning' ਲੈਬਲ ਦੇ ਠੀਕ ਥੱਲੇ ਮੁੱਖ ਸੂਚਨਾ 'Covifir (ਬ੍ਰਾਂਡ ਨਾਮ) is manufactured under the licence from Gilead Sciences, Inc' ਨਹੀਂ ਲਿਖਿਆ ਹੋਇਆ ਹੈ।


ਨਕਲੀ ਰੈਮਡੇਸਿਵਿਰ ਇੰਜੈਕਸ਼ਨ ਵਾਲੇ ਪੈਕੇਟ 'ਤੇ ਪੂਰੇ ਪਤੇ (Address) 'ਚ ਸਪੈਲਿੰਗ ਦੀਆਂ ਗ਼ਲਤੀਆਂ ਹਨ ਜਿਵੇਂ ਨਕਲੀ ਪੈਕੇਟ 'ਤੇ Telangana ਦੀ ਜਗ੍ਹਾ Telagana ਲਿਖਿਆ ਹੋਇਆ ਹੈ।
ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਅਸਲੀ ਤੇ ਨਕਲੀ ਪੈਕੇਟਸ 'ਚ ਕਿਵੇਂ ਬਰੀਕ ਅੰਤਰ ਲੁਕੇ ਹੁੰਦੇ ਹਨ। ਪਰ ਜੇਕਰ ਬਰੀਕੀ ਨਾਲ ਦੇਖੋ ਤਾਂ ਤੁਸੀਂ ਅਸਲੀ ਤੇ ਨਕਲੀ ਰੈਮਡੇਸਿਵਿਰ ਇੰਜੈਕਸ਼ਨ ਦੀ ਪਛਾਣ ਕਰ ਸਕਦੇ ਹੋ।

Get the latest update about Different, check out more about genuine, fake Remdesivir, market & Truescoop News

Like us on Facebook or follow us on Twitter for more updates.