ਜਾਣੋ ਸ਼ੂਗਰ-ਫ੍ਰੀ ਚਿਊਇੰਗਮ ਚਬਾਉਣ ਦੇ ਚਮਤਕਾਰੀ ਫਾਇਦੇ

ਸ਼ੂਗਰ ਫ੍ਰੀ ਚਿਊਇੰਗਮ ਚਬਾਉਣਾ, ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਹੈ....

ਚਿਊਇੰਗਮ ਘੱਟੋ-ਘੱਟ ਅੱਠ ਹਜ਼ਾਰ ਸਾਲਾਂ ਤੋਂ ਮਨੁੱਖੀ ਸੱਭਿਆਚਾਰ ਦਾ ਹਿੱਸਾ ਰਹੀ ਹੈ। ਤੁਸੀਂ ਬਹੁਤ ਸਾਰੇ ਲੋਕਾਂ ਨੂੰ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ ਚਿਊਇੰਗਮ ਸਿਹਤ ਲਈ ਠੀਕ ਨਹੀਂ ਹੈ। ਜਦਕਿ ਸ਼ੂਗਰ ਫ੍ਰੀ ਚਿਊਇੰਗਮ ਚਬਾਉਣਾ, ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਹੈ। ਇਸ ਨਾਲ ਸਿਹਤ 'ਤੇ ਕਈ ਚੰਗੇ ਪ੍ਰਭਾਵ ਪੈਂਦੇ ਹਨ। ਜੇਕਰ ਤੁਸੀਂ ਸ਼ੂਗਰ ਫ੍ਰੀ ਚਿਊਇੰਗਮ ਚਬਾਉਣ ਦੇ ਫਾਇਦੇ ਨਹੀਂ ਜਾਣਦੇ ਤਾਂ ਆਓ ਅੱਜ ਤੁਹਾਨੂੰ ਇਸਦੇ ਫਾਇਦੇ ਦਸਦੇ ਹਾਂ- 

1. ਤਣਾਅ ਤੋਂ ਰਾਹਤ ਮਿਲਦੀ ਹੈ
ਤਣਾਅ ਤੋਂ ਛੁਟਕਾਰਾ ਪਾਉਣ ਲਈ ਕੁਝ ਲੋਕ ਯੋਗ ਦਾ ਸਹਾਰਾ ਲੈਂਦੇ ਹਨ ਤੇ ਕੁਝ ਨਹੁੰ ਚਬਾਉਂਦੇ ਹਨ ਪਰ ਚਿਊਇੰਗਮ ਵੀ ਤਣਾਅ ਰੀਲੀਜ਼ ਕਰਦੀ ਹੈ। ਜੇਕਰ ਤੁਸੀਂ ਤਣਾਅ ਅਤੇ ਚਿੰਤਾ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਚਿਊਇੰਗਮ ਦਾ ਸਹਾਰਾ ਲੈ ਸਕਦੇ ਹੋ। ਰੋਜ਼ਾਨਾ 2 ਚਿਊਇੰਗਮ ਚਬਾਉਣ ਨਾਲ ਫਾਇਦਾ ਹੋਵੇਗਾ। 

2. ਇਕਾਗਰਤਾ ਵਧਦੀ ਹੈ
ਚਿਊਇੰਗਮ ਚਬਾਉਣ ਦੇ ਨਾਲ ਇਕਾਗਰਤਾ ਵੀ ਵਧਦੀ ਹੈ। ਸਿਹਤ ਮਾਹਿਰਾਂ ਮੁਤਾਬਕ ਚਿਊਇੰਗਮ ਚਬਾਉਣ ਨਾਲ ਕੰਮ ਵੱਲ ਧਿਆਨ ਜ਼ਿਆਦਾ ਵਧਦਾ ਹੈ। ਜੇਕਰ ਤੁਸੀਂ ਆਪਣੇ ਕੰਮ 'ਤੇ ਧਿਆਨ ਨਹੀਂ ਲਗਾ ਪਾ ਰਹੇ ਹੋ, ਤਾਂ ਤੁਸੀਂ ਚਿਊਇੰਗਮ ਦੀ ਵਰਤੋਂ ਕਰ ਸਕਦੇ ਹੋ। ਸਟੂਡੈਂਟ ਪੜ੍ਹਾਈ ਕਰਦੇ ਸਮੇਂ ਚਿਊਇੰਗਮ ਚਬਾ ਸਕਦੇ ਹਨ ਇਸਦੇ ਨਾਲ ਕੁਝ ਵੀ ਯਾਦ ਕਰਨ ਦੀ ਸ਼ਮਤਾ ਵਧਦੀ ਹੈ। 

3. ਮੂੰਹ ਦੀ ਬਦਬੂ ਦੂਰ ਹੁੰਦੀ ਹੈ
ਜੇਕਰ ਤੁਸੀਂ ਮੂੰਹ ਦੀ ਬਦਬੂ ਤੋਂ ਪਰੇਸ਼ਾਨ ਹੋ ਅਤੇ ਤੁਸੀਂ ਸਾਰੇ ਨੁਸਖੇ ਅਪਣਾ ਚੁੱਕੇ ਹੋ ਤਾਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਚਿਊਇੰਗਮ ਦੀ ਵਰਤੋਂ ਕਰ ਸਕਦੇ ਹੋ। ਇਸਦੇ ਕਈ ਫਲੇਵਰ ਹੁੰਦੇ ਹਨ। ਇਸ ਤਰ੍ਹਾਂ ਚਿਊਇੰਗਮ ਸਾਹ ਦੀ ਬਦਬੂ ਦੂਰ ਕਰਦੀ ਹੈ।


4. ਐਸਿਡ ਰਿਫਲਕਸ ਤੋਂ ਛੁਟਕਾਰਾ ਪਾਓ
ਜਦੋਂ ਤੁਸੀਂ ਲੰਬੇ ਸਮੇਂ ਤੱਕ ਕੁਝ ਨਹੀਂ ਖਾਂਦੇ ਤਾਂ ਪੇਟ ਵਿੱਚ ਐਸਿਡ ਬਣਦਾ ਹੈ। ਇਹ ਐਸਿਡ ਫੂਡ ਪਾਈਪ ਰਾਹੀਂ ਗਲੇ ਤੱਕ ਪਹੁੰਚਦਾ ਹੈ। ਇਸ ਨਾਲ ਛਾਤੀ ਅਤੇ ਗਲੇ ਵਿੱਚ ਜਲਨ ਹੋਣ ਲੱਗਦੀ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਚਿਊਇੰਗਮ ਦਾ ਸਹਾਰਾ ਲੈ ਸਕਦੇ ਹੋ। ਚਿਊਇੰਗਮ ਮੂੰਹ ਵਿੱਚ ਲਾਰ ਦੇ ਉਤਪਾਦਨ ਨੂੰ ਵਧਾਉਂਦੀ ਹੈ, ਜੋ ਕਿ ਹਾਰਟਬਰਨ ਅਤੇ ਐਸਿਡ ਰਿਫਲਕਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਵਿੱਚ ਮਦਦਗਾਰ ਸਾਬਤ ਹੁੰਦੀ ਹੈ। ਇਸ ਦੇ ਲਈ ਜੇਕਰ ਐਸਿਡ ਰਿਫਲਕਸ ਦੀ ਸਮੱਸਿਆ ਹੈ ਤਾਂ ਤੁਸੀਂ ਸ਼ੂਗਰ ਫਰੀ ਚਿਊਇੰਗ ਦੀ ਵਰਤੋਂ ਕਰ ਸਕਦੇ ਹੋ।

5. ਕੈਲੋਰੀ ਬਰਨ ਕਰਦੀ ਹੈ 
ਇੱਕ ਰਿਸਰਚ ਦੇ ਅਨੁਸਾਰ, ਚਿਊਇੰਗਮ ਚਬਾਉਣ ਵਾਲੇ ਲੋਕ ਉਨ੍ਹਾਂ ਲੋਕਾਂ ਨਾਲੋਂ ਜ਼ਿਆਦਾ ਕੈਲੋਰੀ ਬਰਨ ਕਰਦੇ ਹਨ ਜੋ ਚਿਊਇੰਗਮ ਨਹੀਂ ਚਬਾਉਂਦੇ ਹਨ। ਇਹ ਪ੍ਰਤੀ ਦਿਨ ਥੋੜੀ-ਥੋੜੀ ਕੈਲੋਰੀ ਬਰਨ ਕਰਨ ਵਿੱਚ ਵੀ ਮਦਦ ਕਰ ਸਕਦੀ ਹੈ। ਹਾਲਾਂਕਿ, ਇਹ ਅਸਪਸ਼ਟ ਹੈ ਕਿ ਕੀ ਇਹਨਾਂ ਵਿੱਚੋਂ ਕਿਸੇ ਵੀ ਪ੍ਰਭਾਵਾਂ ਦੇ ਨਤੀਜੇ ਵਜੋਂ ਲੰਬੇ ਸਮੇਂ ਲਈ ਭਾਰ ਘਟੇਗਾ। ਪਰ ਲਗਤਾਰ ਚਿਊਇੰਗਮ ਚਬਾਉਣ ਨਾਲ ਸਾਡੇ ਮੂੰਹ ਦੀਆ ਮਾਸਪੇਸ਼ੀਆਂ ਦੇ ਕਾਫੀ ਪ੍ਰਭਾਵ ਪੈਂਦਾ ਹੈ, ਜਿਸਦੇ ਨਾਲ ਸਾਰੇ ਸਰੀਰ 'ਤੇ ਵੀ ਅਸਰ ਹੁੰਦਾ ਹੈ। 

6. ਦਿਲ ਦੀ ਧੜਕਣ ਵਧਾਉਂਦਾ ਹੈ
ਜਰਨਲ ਆਫ਼ ਫਿਜ਼ੀਕਲ ਥੈਰੇਪੀ ਸਾਇੰਸ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਮੁਤਾਬਕ ਸੈਰ ਕਰਦੇ ਸਮੇਂ ਚਿਊਇੰਗਮ ਚਬਾਉਣ ਨਾਲ ਲੋਕਾਂ ਨੂੰ ਤੇਜ਼ੀ ਨਾਲ ਚੱਲਣ ਅਤੇ ਹੋਰ ਊਰਜਾ ਲਗਾਉਣ ਲਈ ਉਤੇਜਿਤ ਕਰਦੀ ਹੈ, ਜੋ ਲੋਕਾਂ ਨੂੰ ਬੁਢਾਪੇ ਦੇ ਦੌਰਾਨ ਭਾਰ ਵਧਣ ਤੋਂ ਬਚਣ ਵਿੱਚ ਸਹਾਇਤਾ ਕਰ ਸਕਦੀ ਹੈ।

Get the latest update about health benefits of chewing gums, check out more about Effects Of ChewingGums, chewing gum, Chewing Gums & Bad Breath

Like us on Facebook or follow us on Twitter for more updates.