ਜਾਣੋ ਗੁੜ ਖਾਣ ਦੇ ਚਮਤਕਾਰੀ ਫਾਇਦੇ, ਇਨ੍ਹਾਂ 6 ਸਮੱਸਿਆਵਾਂ ਤੋਂ ਮਿਲਦੀ ਹੈ ਰਾਹਤ

ਗੁੜ 'ਚ ਐਂਟੀਆਕਸੀਡੈਂਟਸ ਅਤੇ ਕਈ ਹੋਰ ਤੱਤ ਜਿਵੇਂ- ਕੈਲਸ਼ੀਅਮ, ਆਇਰਨ, ਫੋਲੇਟ, ਮੈਗਨੀਸ਼ੀਅਮ, ਸੇਲੇਨੀਅਮ, ਫਾਸਫੋਰਸ, ਪੋਟਾਸ਼ੀਅਮ, ਵਿਟਾਮਿਨ ਬੀ12 ਅਤੇ ਵਿਟਾਮਿਨ ਬੀ-6 ਵਰਗੇ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ....

ਗੁੜ ਖਾਣ 'ਚ ਟੇਸਟੀ ਹੋਣ ਦੇ ਨਾਲ ਹੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਗੁੜ 'ਚ ਐਂਟੀਆਕਸੀਡੈਂਟਸ ਅਤੇ ਕਈ ਹੋਰ ਤੱਤ ਜਿਵੇਂ- ਕੈਲਸ਼ੀਅਮ, ਆਇਰਨ, ਫੋਲੇਟ, ਮੈਗਨੀਸ਼ੀਅਮ, ਸੇਲੇਨੀਅਮ, ਫਾਸਫੋਰਸ, ਪੋਟਾਸ਼ੀਅਮ, ਵਿਟਾਮਿਨ ਬੀ12 ਅਤੇ ਵਿਟਾਮਿਨ ਬੀ-6 ਵਰਗੇ ਜ਼ਰੂਰੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਜੋ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ। ਰੋਜ਼ਾਨਾ ਸਵੇਰੇ ਕੋਸੇ ਪਾਣੀ ਨਾਲ ਗੁੜ ਖਾਣ ਨਾਲ ਕਈ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਤਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਗੁੜ ਖਾਣ ਨਾਲ ਸਰੀਰ ਨੂੰ ਕਿਹੜੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ। 

1. ਅਨੀਮੀਆ ਵਿੱਚ ਮਦਦਗਾਰ 
ਅਨੀਮੀਆ ਤੋਂ ਭਾਵ ਸਰੀਰ ਵਿੱਚ ਖੂਨ ਦੀ ਕਮੀ ਹੋਣ ਤੋਂ ਹੈ। ਜੇਕਰ ਸਰੀਰ 'ਚ ਆਇਰਨ ਦੀ ਕਮੀ ਹੈ ਤਾਂ ਰੋਜ਼ਾਨਾ ਕੋਸੇ ਪਾਣੀ ਦੇ ਨਾਲ ਗੁੜ ਦਾ ਸੇਵਨ ਕਰਨ ਨਾਲ ਬਹੁਤ ਫਾਇਦਾ ਹੋ ਸਕਦਾ ਹੈ। ਗੁੜ ਵਿੱਚ ਆਇਰਨ ਅਤੇ ਫੋਲੇਟ ਦੋਵੇਂ ਪਾਏ ਜਾਂਦੇ ਹਨ। ਅਜਿਹੇ 'ਚ ਕੋਸੇ ਪਾਣੀ ਦੇ ਨਾਲ ਰੋਜਾਨਾ ਗੁੜ ਖਾਣ ਨਾਲ ਸਰੀਰ ਵਿੱਚ ਖੂਨ ਨੂੰ ਵਧਦਾ ਹੈ। 

2. ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦਗਾਰ 
ਗੁੜ ਵਿੱਚ ਪੋਟਾਸ਼ੀਅਮ ਅਤੇ ਸੋਡੀਅਮ ਹੁੰਦਾ ਹੈ, ਜੋ ਸਰੀਰ ਵਿੱਚ ਐਸਿਡ ਦੇ ਪੱਧਰ ਨੂੰ ਬਣਾਏ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਤੋਂ ਇਲਾਵਾ ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਣ 'ਚ ਵੀ ਮਦਦ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਤਾਂ ਉਹਨਾਂ ਨੂੰ ਹਰ ਰੋਜ਼ ਗੁੜ ਜਰੂਰ ਖਾਣਾ ਚਾਹੀਦਾ ਹੈ।

3. ਪੀਰੀਅਡ ਪੇਨ 'ਚ ਮਦਦਗਾਰ 
ਪੀਰੀਅਡਜ਼ ਦੇ ਦੌਰਾਨ ਔਰਤਾਂ ਨੂੰ ਕਾਫੀ ਦਰਦ ਤੋਂ ਗੁਜ਼ਰਨਾ ਪੈਂਦਾ ਹੈ। ਪੀਰੀਅਡਜ਼ 'ਚ ਗੁੜ ਨੂੰ ਕੋਸੇ ਪਾਣੀ ਦੇ ਨਾਲ ਖਾਣਾ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਸ 'ਚ ਕੁਝ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਪ੍ਰੀਮੇਨਸਟ੍ਰੂਅਲ ਸਿੰਡਰੋਮ ਦੀ ਸਮੱਸਿਆ ਤੋਂ ਬਚਾਉਣ 'ਚ ਮਦਦ ਕਰਦੇ ਹਨ ਅਤੇ ਦਰਦ ਅਤੇ ਮਰੋੜਾਂ ਤੋਂ ਬਹੁਤ ਰਾਹਤ ਮਿਲਦੀ ਹੈ। ਇਸ ਤੋਂ ਇਲਾਵਾ ਗੁੜ ਦਾ ਸੇਵਨ ਕਰਨ ਨਾਲ ਸਰੀਰ ਦੀ ਕਮਜ਼ੋਰੀ ਵੀ ਦੂਰ ਹੁੰਦੀ ਹੈ।


4. UTI ਇਨਫੈਕਸ਼ਨ 'ਚ ਮਦਦਗਾਰ 
ਜੋ ਲੋਕ ਯੂਰਿਨਰੀ ਟੈਕਟ ਇੰਨਫੈਕਸ਼ਨ ਤੋਂ ਪੀੜਤ ਹਨ, ਉਨ੍ਹਾਂ ਲਈ ਗੁੜ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਖਾਣ ਨਾਲ ਬਲੈਡਰ ਦੀ ਸੋਜ ਘੱਟ ਜਾਂਦੀ ਹੈ। ਜੇਕਰ ਤੁਹਾਨੂੰ ਵੀ ਲੰਬੇ ਸਮੇਂ ਤੋਂ ਯੂਰਿਨਰੀ ਟੈਕਟ ਇਨਫੈਕਸ਼ਨ ਤੋਂ ਛੁਟਕਾਰਾ ਨਹੀਂ ਮਿਲ ਰਿਹਾ ਹੈ, ਤਾਂ ਤੁਸੀਂ ਕੋਸੇ ਪਾਣੀ ਦੇ ਨਾਲ ਗੁੜ ਦਾ ਸੇਵਨ ਕਰ ਸਕਦੇ ਹੋ। 

5. ਅੱਖਾਂ ਲਈ ਫਾਇਦੇਮੰਦ 
ਗੁੜ ਨੂੰ ਖਾਣ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ। ਇਹ ਅੱਖਾਂ ਦੀਆਂ ਹੋਰ ਵੀ ਕਈ ਸਮੱਸਿਆਵਾਂ ਜਿਵੇਂ- ਅੱਖਾਂ 'ਚ ਖਾਰਿਸ਼ ਹੋਣਾ, ਅੱਖਾਂ 'ਚੋ ਪਾਣੀ ਆਉਣਾ ਨੂੰ ਦੂਰ ਕਰਨ 'ਚ ਮਦਦਗਾਰ ਹੈ। ਗੁੜ ਸਰੀਰ 'ਚੋਂ ਹਾਨੀਕਾਰਕ ਤੱਤਾਂ ਨੂੰ ਬਾਹਰ ਕੱਢਣ 'ਚ ਵੀ ਮਦਦ ਕਰਦਾ ਹੈ। ਗੁੜ ਨੂੰ ਰੋਜਾਨਾ ਖਾਣ ਨਾਲ ਚਮੜੀ ਦੀਆਂ ਸਮੱਸਿਆਵਾਂ ਨੂੰ ਵੀ ਦੂਰ ਕੀਤਾ ਜਾ ਸਕਦਾ ਹੈ। 

6. ਜ਼ੁਕਾਮ-ਖੰਘ 'ਚ ਫਾਇਦੇਮੰਦ
ਗੁੜ ਖਾਣ ਨਾਲ ਜ਼ੁਕਾਮ ਅਤੇ ਫਲੂ ਤੋਂ ਰਾਹਤ ਮਿਲਦੀ ਹੈ। ਜੇਕਰ ਤੁਸੀਂ ਵੀ ਇਸ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਅਦਰਕ ਦੇ ਨਾਲ ਗੁੜ ਦਾ ਸੇਵਨ ਕਰਨਾ ਚਾਹੀਦਾ ਹੈ, ਇਸ ਨਾਲ ਤੁਹਾਨੂੰ ਸਰਦੀ-ਜ਼ੁਕਾਮ 'ਚ ਤੇਜ਼ੀ ਨਾਲ ਰਾਹਤ ਮਿਲ ਸਕਦੀ ਹੈ। ਗੁੜ ਖਾਣ ਨਾਲ ਵੀ ਗਲੇ ਦੀ ਖਰਾਸ਼ ਨੂੰ ਦੂਰ ਕੀਤਾ ਜਾ ਸਕਦਾ ਹੈ। 

Get the latest update about health news, check out more about health benefits of jaggery, benefits of jaggery, jaggery & truescoop news

Like us on Facebook or follow us on Twitter for more updates.