ਜਾਣੋ ਫਟਕੜੀ ਦੇ ਚਮਤਕਾਰੀ ਫਾਇਦੇ, ਰੋਜ਼ਾਨਾ ਇੰਝ ਕਰੋ ਇਸਤੇਮਾਲ

ਘਰੇਲੂ ਦਵਾਈ ਦੇ ਤੌਰ 'ਤੇ ਇਸਦਾ ਖਾਸ ਮਹੱਤਵ ਹੈ। ਇਹ ਕਈ ਤਰ੍ਹਾਂ ਦੇ ਰੋਗਾਂ ਨੂੰ ਠੀਕ ਕਰਨ ਵਿੱਚ ਬਹੁਤ ਫਾਇਦੇਮੰਦ ਹੈ...

ਫਟਕੜੀ ਇੱਕ ਕੁਦਰਤੀ ਤੌਰ 'ਤੇ ਮੌਜੂਦ ਲੂਣ ਹੈ ਜੋ ਸਾਨੂੰ ਕਈ ਫਾਇਦੇ ਦਿੰਦੀ ਹੈ। ਇਹ ਅਲਮੀਨੀਅਮ ਸਲਫੇਟ ਅਤੇ ਪੋਟਾਸ਼ੀਅਮ ਸਲਫੇਟ ਦਾ ਸੁਮੇਲ ਹੈ। ਆਯੁਰਵੇਦ ਵਿਚ ਇਸ ਦਾ ਨਾਂ 'ਸ਼ੁਭਰਾ' ਹੈ। ਇਸ ਵਿਚ ਐਂਟੀ-ਬੈਕਟੀਰੀਅਲ ਤੱਤ ਹੁੰਦੇ ਹਨ ਜੋ ਬੈਕਟੀਰੀਆ ਨੂੰ ਖਤਮ ਕਰਦੇ ਹਨ। ਘਰੇਲੂ ਦਵਾਈ ਦੇ ਤੌਰ 'ਤੇ ਇਸਦਾ ਖਾਸ ਮਹੱਤਵ ਹੈ। ਇਹ ਕਈ ਤਰ੍ਹਾਂ ਦੇ ਰੋਗਾਂ ਨੂੰ ਠੀਕ ਕਰਨ ਵਿੱਚ ਬਹੁਤ ਫਾਇਦੇਮੰਦ ਹੈ। ਆਓ ਤੁਹਾਨੂੰ ਦਸਦੇ ਹਾਂ ਫਟਕੜੀ ਦੇ ਫਾਇਦੇ-

1. ਚਮੜੀ ਲਈ ਫਾਇਦੇਮੰਦ
ਚਮੜੀ ਦੇ ਰੋਗਾਂ ਵਿੱਚ ਫਟਕੜੀ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਤੁਸੀਂ ਚਮੜੀ ਦੇ ਰੋਗਾਂ ਜਿਵੇਂ ਦਾਗ, ਖੁਜਲੀ ਜਾ ਐਲਰਜੀ ਤੋਂ ਪਰੇਸ਼ਾਨ ਹੋ ਤਾਂ ਫਟਕੜੀ ਦੇ ਪਾਣੀ ਨਾਲ ਚਮੜੀ ਨੂੰ ਸਾਫ਼ ਕਰੋ ਜਿਸ ਨਾਲ ਤੁਹਾਨੂੰ ਰਾਹਤ ਮਿਲੇਗੀ।

2. ਮਸੂੜਿਆਂ ਲਈ ਫਾਇਦੇਮੰਦ
ਜੇਕਰ ਕਿਸੇ ਵਿਅਕਤੀ ਨੂੰ ਮਸੂੜਿਆਂ ਦੀ ਸਮਸਿਆ ਹੈ ਜਿਵੇਂ ਕਮਜ਼ੋਰ ਮਸੂੜੇ ਅਤੇ ਮਸੂੜਿਆਂ ਵਿੱਚੋ ਖੂਨ ਆ ਰਿਹਾ ਹੋਵੇ ਤਾਂ ਫਟਕੜੀ ਦੀ ਵਰਤੋਂ ਕਰੋ। ਫਟਕੜੀ ਨੂੰ ਪੀਸ ਕੇ ਪਾਣੀ 'ਚ ਮਿਲਾਓ ਅਤੇ ਕੁਰਲੀ ਕਰੋ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ ਅਤੇ ਮਸੂੜਿਆਂ 'ਚੋਂ ਖੂਨ ਆਉਣਾ ਬੰਦ ਹੋ ਜਾਵੇਗਾ। 

3. ਖਾਂਸੀ ਲਈ ਫਾਇਦੇਮੰਦ 
ਚੀਨੀ ਅਤੇ ਭੁੰਨੀ ਹੋਈ ਫਟਕੜੀ ਨੂੰ ਬਰਾਬਰ ਮਾਤਰਾ 'ਚ ਪੀਸ ਲਓ। ਇਸ ਮਿਸ਼ਰਣ ਦਾ 5 ਗ੍ਰਾਮ ਹਿੱਸਾ ਖਾਓ। ਇਸ ਨਾਲ ਕਾਲੀ ਖਾਂਸੀ ਠੀਕ ਹੋ ਜਾਵੇਗੀ। ਸੁੱਕੀ ਖੰਘ ਲਈ 10 ਗ੍ਰਾਮ ਫਟਕੜੀ ਅਤੇ 25 ਗ੍ਰਾਮ ਖੰਡ ਦਾ ਪਾਊਡਰ ਬਣਾ ਲਓ। ਇੱਕ ਗ੍ਰਾਮ ਪਾਊਡਰ ਨੂੰ ਖਾਣ ਤੋਂ ਬਾਅਦ 250 ਮਿ.ਲੀ. ਕੋਸਾ ਦੁੱਧ ਪੀਓ। ਇਸ ਨੂੰ ਖਾਣ ਨਾਲ ਸੁੱਕੀ ਖਾਂਸੀ ਠੀਕ ਹੋ ਜਾਂਦੀ ਹੈ। 

4. ਝੁਰੜੀਆਂ ਦੇ ਪ੍ਰਭਾਵ ਨੂੰ ਘਟਾਏ 
ਫਟਕੜੀ ਵਿੱਚ ਇੱਕ ਬਹੁਤ ਹੀ ਵਧੀਆ ਗੁਣ ਹੈ ਕਿ ਇਹ ਚਮੜੀ ਨੂੰ ਟਾਈਟ ਕਰਦਾ ਹੈ। ਇਹ ਸੁੱਕੀ, ਬੇਜਾਨ ਅਤੇ ਫਟੀ ਚਮੜੀ ਨੂੰ ਵੀ ਠੀਕ ਕਰਦੀ ਹੈ। ਫਟਕੜੀ ਦੀ ਇਸ ਖ਼ਾਸਿਅਤ ਦੇ ਕਾਰਨ, ਇਸਦੀ ਵਰਤੋਂ ਬਹੁਤ ਸਾਰੇ ਬਿਊਟੀ ਪ੍ਰੋਡਕਟਸ ਵਿੱਚ ਵੀ ਕੀਤੀ ਜਾਂਦੀ ਹੈ। ਫਟਕੜੀ ਨੂੰ ਚਿਹਰੇ 'ਤੇ ਲਗਾਉਣ ਨਾਲ ਝੁਰੜੀਆਂ ਦੂਰ ਹੋ ਜਾਂਦੀਆਂ ਹਨ ਅਤੇ ਇਸ ਦੇ ਨਾਲ ਹੀ ਵਧਦੀ ਉਮਰ ਦਾ ਅਸਰ ਵੀ ਘੱਟ ਹੁੰਦਾ ਹੈ। ਇਸ ਲਈ ਤੁਸੀਂ ਫਿਟਕਰੀ ਨੂੰ ਆਪਣੇ ਚਿਹਰੇ 'ਤੇ ਲਗਾ ਸਕਦੇ ਹੋ। ਅਜਿਹਾ ਕਰਨ ਨਾਲ ਚਿਹਰਾ ਜਵਾਨ ਦਿਖਣਾ   ਸ਼ੁਰੂ ਹੋ ਜਾਂਦਾ ਹੈ। 

5. ਜੂਆਂ ਦਾ ਇਲਾਜ
ਫਟਕੜੀ ਦੀ ਮਦਦ ਨਾਲ ਜੂਆਂ ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਜੂਆਂ ਦੀ ਸਮੱਸਿਆ ਲਈ ਫਟਕੜੀ ਨੂੰ ਪੀਸ ਕੇ ਇਸਦਾ ਪੇਸਟ ਬਣਾ ਲਓ। ਇਸ ਪੇਸਟ ਨੂੰ ਸਿਰ 'ਤੇ ਲਗਾਉਣ ਨਾਲ ਵਾਲਾਂ 'ਚੋਂ ਜੂਆਂ ਦੀ ਸੱਮਸਿਆ ਦੂਰ ਹੋ ਜਾਂਦੀ ਹੈ। ਇਸ ਨਾਲ ਤੁਹਾਡੀ ਸਕੈਲਪ ਸਾਫ਼ ਹੋਣ ਲੱਗਦੀ ਹੈ।

6. ਮੂੰਹ ਦੀ ਬਦਬੂ ਨੂੰ ਦੂਰ ਕਰੇ 
ਮੂੰਹ ਦੀ ਬਦਬੂ ਦੀ ਸਮਸਿਆ ਨੂੰ ਦੂਰ ਕਰਨ ਲਈ ਦਿਨ 'ਚ 2 ਵਾਰ ਫਟਕੜੀ ਦੇ ਪਾਣੀ ਨਾਲ ਕੁਰਲੀ ਕਰੋ। ਅਜਿਹਾ ਕਰਨ ਨਾਲ ਦੰਦਾਂ 'ਤੇ ਜੰਮੀ ਪਲੇਕ ਮਿਟ ਜਾਂਦੀ ਹੈ। ਇਹ ਲਾਰ ਵਿੱਚ ਮੌਜੂਦ ਹਾਨੀਕਾਰਕ ਬੈਕਟੀਰੀਆ ਨੂੰ ਵੀ ਖਤਮ ਕਰਦਾ ਹੈ। ਪਰ ਧਿਆਨ ਰੱਖੋ, ਇਸ ਦਾ ਪਾਣੀ ਨਹੀਂ ਪੀਣਾ ਚਾਹੀਦਾ। ਅਜਿਹਾ ਕਰਨ ਨਾਲ ਨੁਕਸਾਨ ਵੀ ਹੋ ਸਕਦਾ ਹੈ।

7. ਵਗਦੇ ਖੂਨ ਨੂੰ ਰੋਕਣ ਵਿੱਚ ਲਾਭਦਾਇਕ
ਫਟਕੜੀ ਖੂਨ ਨੂੰ ਰੋਕਣ 'ਚ ਫਾਇਦੇਮੰਦ ਹੁੰਦੀ ਹੈ। ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਲੋਕ ਸ਼ੇਵ ਕਰਨ ਤੋਂ ਬਾਅਦ ਚਿਹਰੇ 'ਤੇ ਫਟਕੜੀ ਲਗਾ ਦਿੰਦੇ ਹਨ। ਅਜਿਹਾ ਕਰਨ ਨਾਲ ਸ਼ੇਵਿੰਗ ਦੌਰਾਨ ਕੱਟ ਤੋਂ ਨਿਕਲਣ ਵਾਲਾ ਖੂਨ ਰੁੱਕ ਜਾਂਦਾ ਹੈ। 

8. ਪਸੀਨੇ ਦੀ ਗੰਧ ਨੂੰ ਹਟਾਏ 
ਫਟਕੜੀ ਨਾਲ ਸਰੀਰ ਦੀ ਬਦਬੂ ਨੂੰ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ। ਫਟਕੜੀ 'ਚ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜੋ ਸਰੀਰ 'ਚ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਖਤਮ ਕਰਦਾ ਹੈ। ਇਸੇ ਲਈ ਡੀਓਡਰੈਂਟ ਬਣਾਉਣ ਵਾਲੀਆਂ ਕੰਪਨੀਆਂ ਵੀ ਇਸ ਦੀ ਵਰਤੋਂ ਕਰਦੀਆਂ ਹਨ। ਇਸ ਦੇ ਲਈ ਤੁਸੀਂ ਨਹਾਉਣ ਵਾਲੇ ਪਾਣੀ 'ਚ ਫਟਕੜੀ ਮਿਲਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

9. ਦੰਦਾਂ ਦੇ ਦਰਦ ਵਿੱਚ ਫਾਇਦੇਮੰਦ
ਦੰਦਾਂ ਦੇ ਦਰਦ ਵਿੱਚ ਵੀ ਫਟਕੜੀ ਫਾਇਦੇਮੰਦ ਹੈ। ਜੇਕਰ ਕਿਸੇ ਨੂੰ ਦੰਦਾਂ 'ਚ ਦਰਦ ਹੈ ਤਾਂ ਫਿਟਕਰੀ ਨੂੰ ਪੀਸ ਕੇ ਉਸ 'ਚ ਕਾਲੀ ਮਿਰਚ ਦਾ ਪਾਊਡਰ ਮਿਲਾ ਕੇ ਦੰਦਾਂ 'ਤੇ ਰਗੜੋ। ਇਸ ਨਾਲ ਦਰਦ ਤੋਂ ਰਾਹਤ ਮਿਲਦੀ ਹੈ।

10. ਅਸਥਮਾ ਦੇ ਮਰੀਜ਼ ਲਈ ਫਾਇਦੇਮੰਦ
ਜੇਕਰ ਕਿਸੇ ਵਿਅਕਤੀ ਨੂੰ ਅਸਥਮਾ ਦੀ ਪਰੇਸ਼ਾਨੀ ਹੈ ਅਤੇ ਬਾਰ-ਬਾਰ ਖਾਂਸੀ ਹੋ ਰਹੀ ਹੈ ਤਾਂ ਫਟਕੜੀ ਨੂੰ ਪੀਸ ਕੇ ਸ਼ਹਿਦ ਵਿੱਚ ਮਿਲਾ ਲਓ। ਸ਼ਹਿਦ 'ਚ ਫਟਕੜੀ ਮਿਲਾ ਕੇ ਚੱਟਣ ਨਾਲ ਖਾਂਸੀ ਬੰਦ ਹੋ ਜਾਂਦੀ ਹੈ। ਇਸ ਨਾਲ ਮਰੀਜ਼ਾ ਨੂੰ ਕਾਫੀ ਰਾਹਤ ਮਿਲੇਗੀ।

Get the latest update about , check out more about health, SKINCARE BENEFITS, FATKARI BENEFITS & FUTKARI BENEFITS

Like us on Facebook or follow us on Twitter for more updates.