ਜਾਣੋ ਊਨੀ ਕੱਪੜਿਆ ਨੂੰ ਧੋਣ ਦਾ ਸਹੀ ਤਰੀਕਾ, ਅਜਮਾਓ ਇਹ ਅਸਰਦਾਰ ਟਿਪਸ

ਗਰਮ ਕੱਪੜੇ ਧੋਣ ਸਮੇਂ ਲੋਕ ਅਕਸਰ ਕੁਝ ਆਮ ਗਲਤੀਆਂ ਕਰਦੇ ਹਨ ਜਿਸ ਕਾਰਨ ਨਾ ਸਿਰਫ ਊਨੀ ਕੱਪੜੇ ਜਲਦੀ ਖਰਾਬ ਹੋ ਜਾਂਦੇ ਹਨ ਸਗੋਂ ਉਨ੍ਹਾਂ ਦੀ ਚਮਕ ਵੀ ਫਿੱਕੀ ਪੈ ਜਾਂਦੀ ਹੈ....

ਸਰਦੀਆਂ ਆ ਗਈਆਂ ਹਨ ਅਤੇ ਠੰਡ ਤੋਂ ਬਚਣ ਲਈ ਹਰ ਕੋਈ ਊਨੀ ਕੱਪੜਿਆਂ ਦਾ ਸਹਾਰਾ ਲੈਂਦਾ ਹੈ। ਪਰ ਊਨੀ ਕੱਪੜਿਆ ਨੂੰ ਸਾਫ਼ ਅਤੇ ਬੈਕਟੀਰੀਆ ਮੁਕਤ ਬਣਾਉਣਾ ਵੀ ਆਪਣੇ ਆਪ ਵਿੱਚ ਇੱਕ ਚੁਣੌਤੀ ਹੈ। ਗਰਮ ਕੱਪੜੇ ਧੋਣ ਸਮੇਂ ਲੋਕ ਅਕਸਰ ਕੁਝ ਆਮ ਗਲਤੀਆਂ ਕਰਦੇ ਹਨ। ਜਿਸ ਕਾਰਨ ਨਾ ਸਿਰਫ ਊਨੀ ਕੱਪੜੇ ਜਲਦੀ ਖਰਾਬ ਹੋ ਜਾਂਦੇ ਹਨ ਸਗੋਂ ਉਨ੍ਹਾਂ ਦੀ ਚਮਕ ਵੀ ਫਿੱਕੀ ਪੈ ਜਾਂਦੀ ਹੈ। ਇਸ ਲਈ ਅੱਜ ਅਸੀਂ ਤੁਹਾਡੇ ਨਾਲ ਗਰਮ ਕੱਪੜੇ ਧੋਣ ਦੇ ਕੁਝ ਆਸਾਨ ਟਿਪਸ ਸਾਂਝੇ ਕਰਨ ਜਾ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਊਨੀ ਕੱਪੜਿਆਂ ਨੂੰ ਸਾਫ਼, ਬੈਕਟੀਰੀਆ ਮੁਕਤ ਅਤੇ ਚਮਕਦਾਰ ਬਣਾ ਸਕਦੇ ਹੋ-

1. ਕੱਪੜਿਆ ਨੂੰ ਧੁੱਪ ਲਗਵਾਓ  
ਸਰਦੀਆਂ ਵਿੱਚ ਜ਼ਿਆਦਾਤਰ ਲੋਕ ਕਈ-ਕਈ ਦਿਨ ਗਰਮ ਕੱਪੜੇ ਪਹਿਨਦੇ ਹਨ। ਅਜਿਹੇ 'ਚ ਹਰ 2-3 ਦਿਨ ਬਾਅਦ ਊਨੀ ਕੱਪੜਿਆਂ ਨੂੰ ਬਾਹਰ ਕੱਢ ਕੇ ਧੁੱਪ 'ਚ ਰੱਖੋ। ਇਸ ਨਾਲ ਕੱਪੜਿਆਂ 'ਚੋਂ ਕੀਟਾਣੂ ਅਤੇ ਬੈਕਟੀਰੀਆ ਖਤਮ ਹੋ ਜਾਣਗੇ। ਨਾਲ ਹੀ, ਤੁਹਾਡੇ ਗਰਮ ਕੱਪੜਿਆ ਤੋਂ ਧੱਬੇ ਵੀ ਗਾਇਬ ਹੋ ਜਾਣਗੇ। 

2. ਟਿਸ਼ੂ ਪੇਪਰ ਦੀ ਵਰਤੋਂ ਕਰੋ
ਅਕਸਰ ਊਨੀ ਕੱਪੜਿਆਂ 'ਤੇ ਖਾਣੇ ਦੇ ਧੱਬੇ ਪੈ ਜਾਂਦੇ ਹਨ। ਜਿਸ ਕਾਰਨ ਤੁਹਾਨੂੰ ਨਾ ਚਾਹੁੰਦੇ ਹੋਏ ਵੀ ਊਨੀ ਕੱਪੜਿਆਂ ਨੂੰ ਰਗੜਨਾ ਪੈ ਸਕਦਾ ਹੈ। ਜਿਸ ਨਾਲ ਊਨੀ ਕਪੜੇ ਖਰਾਬ ਹੋ ਜਾਂਦੇ ਹਨ ਅਤੇ ਬੁਰ ਆ ਜਾਂਦੇ ਹਨ। ਇਸ ਲਈ ਦਾਗ ਨੂੰ ਸਾਫ ਕਰਨ ਲਈ ਤੁਸੀ ਟਿਸ਼ੂ ਪੇਪਰ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਊਨੀ ਕੱਪੜਿਆਂ 'ਤੇ ਲੱਗੇ ਦਾਗ ਆਸਾਨੀ ਨਾਲ ਦੂਰ ਹੋ ਜਾਣਗੇ। 


3. ਉੱਨੀ ਕੱਪੜੇ ਧੋਣ ਲਈ ਸੁਝਾਅ
ਊਨੀ ਕੱਪੜੇ ਧੋਣ ਲਈ, ਹਲਕੇ ਸਰਫ਼ ਜਾਂ ਵੂਲਨ ਦੇ ਕੱਪੜਿਆ ਵਾਲੇ ਲੀਕਵਡ ਦੀ ਵਰਤੋਂ ਕਰਨਾ ਸਭ ਤੋਂ ਵਧੀਆ ਹੋ ਸਕਦਾ ਹੈ। ਦੂਜੇ ਪਾਸੇ ਵਾਸ਼ਿੰਗ ਮਸ਼ੀਨ 'ਚ ਧੋਣ ਨਾਲ ਊਨੀ ਕੱਪੜਿਆਂ 'ਤੇ ਬੁਰ ਆ ਜਾਂਦੇ ਹਨ, ਨਾਲ ਹੀ ਉਨ੍ਹਾਂ ਦੀ ਚਮਕ ਵੀ ਖਤਮ ਹੋ ਸਕਦੀ ਹੈ। ਇਸ ਲਈ,ਊਨੀ ਕੱਪੜੇ ਨੂੰ ਹਲਕੇ ਸਰਫ ਵਿੱਚ ਭਿੱਜਣ ਤੋਂ ਬਾਅਦ ਹਲਕੇ ਹੱਥਾਂ ਨਾਲ ਧੋਣਾ ਹਮੇਸ਼ਾ ਬਿਹਤਰ ਹੁੰਦਾ ਹੈ।

4. ਗਰਮ ਪਾਣੀ ਤੋਂ ਦੂਰ ਰੱਖੋ
ਸਰਦੀਆਂ ਵਿੱਚ ਕੁਝ ਲੋਕ ਗਰਮ ਪਾਣੀ ਨਾਲ ਕੱਪੜੇ ਧੋਣਾ ਪਸੰਦ ਕਰਦੇ ਹਨ। ਪਰ ਗਰਮ ਪਾਣੀ ਵਿਚ ਊਨੀ ਕੱਪੜੇ ਧੋਣ ਨਾਲ ਉਨ੍ਹਾਂ ਦੀ ਚਮਕ ਚਲੀ ਜਾਂਦੀ ਹੈ। ਇਸ ਲਈ, ਊਨੀ ਕੱਪੜੇ ਧੋਣ ਲਈ ਤਾਜ਼ੇ ਜਾਂ ਕੋਸੇ ਪਾਣੀ ਨਾਲ ਹੋ ਧੋਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਕਪੜਿਆ ਦੀ ਚਮਕ ਬਣੀ ਰਹੇਗੀ ਅਤੇ ਕੱਪੜੇ ਬਿਲਕੁਲ ਨਵੇਂ ਵਾਂਗ ਦਿਖਾਈ ਦੇਣਗੇ। 

5. ਉੱਨੀ ਕੱਪੜੇ ਸੁਕਾਉਣ ਲਈ ਸੁਝਾਅ
ਊਨੀ ਕੱਪੜਿਆਂ ਨੂੰ ਧੋਣ ਤੋਂ ਬਾਅਦ ਚੰਗੀ ਤਰ੍ਹਾਂ ਨਿਚੋੜ ਕੇ ਧੁੱਪ ਵਿਚ ਰੱਖ ਦਿਓ। ਪਰ ਧਿਆਨ ਰੱਖੋ ਕਿ ਤੇਜ਼ ਧੁੱਪ ਵਿੱਚ ਗਰਮ ਕੱਪੜੇ ਪਾਉਣ ਤੋਂ ਬਚੋ। ਇਸ ਦੇ ਨਾਲ ਹੀ, ਊਨੀ ਕੱਪੜਿਆਂ ਨੂੰ ਸੁਕਾਉਣ ਲਈ ਡਰਾਇਰ ਦੀ ਵਰਤੋਂ ਬਿਲਕੁਲ ਨਾ ਕਰੋ ਕਿਉਕਿ ਇਸ ਤਰਾਂ ਤੁਹਾਡੇ ਗਰਮ ਕੱਪੜਿਆਂ ਦੀ ਚਮਕ ਚਲੀ ਜਾਂਦੀ ਹੈ। 

Get the latest update about HOW TO WASH WOOLLEN CLOTHES, check out more about WINTER, FASHION NEWS, WOOLLEN CLOTHES & TIPS TO CLEAN WOOLLEN CLOTHES

Like us on Facebook or follow us on Twitter for more updates.