OMG!! ਆਸਿਮ-ਸਿਧਾਰਥ ਦੀ ਲੜਾਈ 'ਚ ਇਸ ਅਭਿਨੇਤਰੀ ਨੇ ਘੜੀਸਿਆ ਸਲਮਾਨ ਦੀ ਮਾਂ-ਭੈਣ ਨੂੰ

'ਬਿੱਗ ਬੌਸ 13' ਦੇ ਘਰ 'ਚ ਜਾਰੀ ਸਿਧਾਰਥ ਸ਼ੁਕਲਾ ਅਤੇ ਆਸਿਮ ਰਿਆਜ਼ ਦੀ ਲੜਾਈ 'ਤੇ ਸਲਮਾਨ ਦੀ ਚੁੱਪੀ 'ਤੇ ਕੋਏਨਾ ਨੇ ਸਵਾਲ ਚੁੱਕੇ ਹਨ। ਕੋਏਨਾ ਨੇ ਕਿਹਾ ਕਿ ਜੇਕਰ ਤੁਹਾਡੇ ਪਰਿਵਾਰ ਦੀ ਗੱਲ ਹੁੰਦੀ ਤਾਂ ਕੀ ਤੁਸੀਂ ਸ਼ਾਂਤ ਰਹਿੰਦੇ? ਜ਼ਿਕਰਯੋਗ...

ਨਵੀਂ ਦਿੱਲੀ— 'ਬਿੱਗ ਬੌਸ 13' ਦੇ ਘਰ 'ਚ ਜਾਰੀ ਸਿਧਾਰਥ ਸ਼ੁਕਲਾ ਅਤੇ ਆਸਿਮ ਰਿਆਜ਼ ਦੀ ਲੜਾਈ 'ਤੇ ਸਲਮਾਨ ਦੀ ਚੁੱਪੀ 'ਤੇ ਕੋਏਨਾ ਨੇ ਸਵਾਲ ਚੁੱਕੇ ਹਨ। ਕੋਏਨਾ ਨੇ ਕਿਹਾ ਕਿ ਜੇਕਰ ਤੁਹਾਡੇ ਪਰਿਵਾਰ ਦੀ ਗੱਲ ਹੁੰਦੀ ਤਾਂ ਕੀ ਤੁਸੀਂ ਸ਼ਾਂਤ ਰਹਿੰਦੇ? ਜ਼ਿਕਰਯੋਗ ਹੈ ਕਿ ਸਿਧਾਰਥ ਅਤੇ ਆਸਿਮ ਵਿਚਕਾਰ ਲਗਾਤਾਰ ਵੱਧਦਾ ਜਾ ਰਿਹਾ ਹੈ। ਕੋਏਨਾ ਨੇ ਦੋਹਾਂ ਮੁਕਾਬਲੇਬਾਜ਼ਾਂ ਦੀ ਗੱਲਬਾਦ ਨੂੰ ਟਵਿਟਰ 'ਤੇ ਸ਼ੇਅਰ ਕਰਦੇ ਹੋਏ ਕਿਹਾ ਕਿ ਸਿਧਾਰਥ, ਆਸਿਮ ਦੇ ਪਰਿਵਾਰ ਨੂੰ ਗਾਲ੍ਹਾਂ ਕੱਢ ਰਹੇ ਹਨ। ਇਸ ਤੋਂ ਬਾਅਦ ਵੀ ਤੁਸੀਂ ਚੁੱਪ ਹੋ। ਉਨ੍ਹਾਂ ਨੇ ਕਿਹਾ ਕਿ ਜੇਕਰ ਇਹੀ ਗੱਲ ਅਰਪਿਤਾ, ਅਲਵੀਰਾ ਜਾਂ ਅੰਕਲ 'ਤੇ ਜਾਵੇ ਤਾਂ ਕੀ ਤੁਸੀਂ ਛੱਡ ਦਿਓਗੇ। ਹਾਲਾਂਕਿ ਸਿਧਾਰਥ ਵਲੋਂ ਆਸਿਮ ਦੇ ਪਰਿਵਾਰ ਨੂੰ ਲੈ ਕੇ ਕੀਤੇ ਗਏ ਕਮੈਂਟ 'ਤੇ ਯੂਜ਼ਰਸ ਵੀ ਸੋਸ਼ਲ ਮੀਡੀਆ 'ਤੇ ਲਗਾਤਾਰ ਗੁੱਸਾ ਜ਼ਾਹਰ ਕਰ ਰਹੇ ਹਨ।

PICS : ਜਾਣੋ ਆਖਿਰ ਕਿਉਂ ਆਪਣੇ ਜਨਮਦਿਨ ਮੌਕੇ ਅੱਧੀ ਰਾਤ ਹਸਪਤਾਲ ਪਹੁੰਚੇ ਸਲਮਾਨ ਖਾਨ!!

ਕੀ ਸੀ ਮਾਮਲਾ
ਸ਼ੋਅ ਦੌਰਾਨ ਇਹ ਸੁਣਿਆ ਗਿਆ ਸੀ ਕਿ ਆਸਿਮ, ਸਿਧਾਰਥ ਤੋਂ ਪੁੱਛ ਰਹੇ ਹਨ ਕਿ ਮੇਰੇ ਪਰਿਵਾਰ ਨੂੰ ਗਾਲ੍ਹਾਂ ਕਿਉਂ ਕੱਢ ਰਹੇ ਹੋ। ਇਸ 'ਤੇ ਸਿਧਾਰਥ ਨੇ ਜਵਾਬ ਦਿੱਤਾ ਕਿ ਉਹ ਇਸ ਦੇ ਲਾਇਕ ਹਨ। ਇੰਨਾ ਹੀ ਨਹੀਂ ਸਲਮਾਨ ਨੇ ਮਾਮਲੇ 'ਤੇ ਵੀਕੇਂਡ ਦੇ ਵਾਰ ਦੌਰਾਨ ਵੀ ਕੁਝ ਨਹੀਂ ਕਿਹਾ। ਹੋਸਟ ਵਲੋਂ ਇਸ ਨਜ਼ਰਅੰਦਾਜ਼ੀ ਦਾ ਗੁੱਸਾ ਯੂਜ਼ਰਸ ਨੇ ਵੀ ਕੱਢਿਆ।

ਜਾਣੋ 2019 'ਚ ਕਿਨ੍ਹਾਂ ਦੇ ਘਰ ਗੂੰਜੀਆਂ ਕਿਲਕਾਰੀਆਂ ਤੇ ਕਿਨ੍ਹਾਂ ਦੇ ਘਰ ਵੱਜੀਆਂ ਸ਼ਹਿਨਾਈਆਂ

Get the latest update about Arpita Khan, check out more about Alvira Khan Agnihotri, Big Boss 13 BB13, True Scoop News & News In Punjabi

Like us on Facebook or follow us on Twitter for more updates.