ਕੰਗਨਾ ਦੀ ਵਧੀ ਮੂਸੀਬਤ, ਟਵੀਟ ਮਾਮਲੇ 'ਚ ਕੋਲਕਾਤਾ ਪੁਲਸ ਕੋਲ ਸ਼ਿਕਾਇਤ ਦਰਜ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਅਦਾਕਾਰੀ ਜਾਂ ਫਿਲਮਾਂ ਨਾਲੋਂ ਵੱਧ ਵਿਵਾਦਪੂਰਨ ਮੁੱਦਿਆਂ ਉੱਤੇ ਬਿਆਨ ਦੇਣ ਲਈ...

ਕੋਲਕਾਤਾ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਅਦਾਕਾਰੀ ਜਾਂ ਫਿਲਮਾਂ ਨਾਲੋਂ ਵੱਧ ਵਿਵਾਦਪੂਰਨ ਮੁੱਦਿਆਂ ਉੱਤੇ ਬਿਆਨ ਦੇਣ ਲਈ ਚਰਚਾ ਵਿਚ ਬਣੀ ਰਹਿੰਦੀ ਹੈ। ਕੰਗਨਾ ਨੇ ਹਾਲ ਹੀ ਵਿਚ ਇੱਕ ਟਵੀਟ ਕੀਤਾ ਸੀ। ਉਸ ਦਾ ਟਵੀਟ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਇਆ ਸੀ। ਇਹ ਟਵੀਟ ਕੰਗਨਾ ਲਈ ਮੁਸੀਬਤ ਬਣ ਗਿਆ ਹੈ ਕਿਉਂਕਿ ਉਸ ਖਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕੀਤੀ ਗਈ ਹੈ।

ਕੋਲਕਾਤਾ ਪੁਲਸ ਨੇ ਕੰਗਨਾ ਰਨੌਤ ਖਿਲਾਫ਼ ਪੱਛਮੀ ਬੰਗਾਲ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿਚ ਸ਼ਿਕਾਇਤ ਦਰਜ ਕੀਤੀ ਹੈ। ਐਡਵੋਕੇਟ ਸੁਮਿਤ ਚੌਧਰੀ ਨੇ ਈਮੇਲ ਰਾਹੀਂ ਕੋਲਕਾਤਾ ਦੇ ਪੁਲਸ ਕਮਿਸ਼ਨਰ ਸੌਮਨ ਮਿੱਤਰਾ ਨੂੰ ਇਕ ਸ਼ਿਕਾਇਤ ਭੇਜੀ ਹੈ। ਆਪਣੀ ਈਮੇਲ ਵਿਚ ਉਨ੍ਹਾਂ ਕੰਗਨਾ ਰਣੌਤ ਦੇ ਟਵੀਟ ਦੇ ਤਿੰਨ ਲਿੰਕ ਵੀ ਭੇਜੇ ਹਨ। ਇਨ੍ਹਾਂ ਵਿਚ ਦੋਸ਼ ਲਾਇਆ ਹੈ ਕਿ ਉਸ ਨੇ ਬੰਗਾਲ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਾਈ ਅਤੇ ਅਪਮਾਨਿਤ ਕੀਤਾ ਹੈ।

ਦੱਸ ਦੇਈਏ ਕਿ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੰਗਨਾ ਰਣੌਤ ਨੇ ਆਪਣੇ ਇਕ ਟਵੀਟ ਵਿਚ ਲਿਖਿਆ ਸੀ, “ਬੰਗਲਾਦੇਸ਼ੀ ਅਤੇ ਰੋਹਿੰਗਿਆ ਪੱਛਮੀ ਬੰਗਾਲ ਵਿਚ ਵੱਡੀ ਗਿਣਤੀ ਵਿਚ ਹਨ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਉੱਥੇ ਹਿੰਦੂ ਬਹੁਗਿਣਤੀ ਵਿਚ ਨਹੀਂ ਹਨ ਤੇ ਅੰਕੜਿਆਂ ਅਨੁਸਾਰ ਬੰਗਾਲੀ ਮੁਸਲਮਾਨ ਬਹੁਤ ਗਰੀਬ ਅਤੇ ਵਾਂਝੇ ਹਨ। ਚੰਗਾ ਹੈ ਕਿ ਦੂਜਾ ਕਸ਼ਮੀਰ ਬਣਨ ਜਾ ਰਿਹਾ ਹੈ।” ਐਡਵੋਕੇਟ ਸੁਮਿਤ ਚੌਧਰੀ ਨੇ ਕੰਗਨਾ ਉੱਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ, “ਜੇ ਸਖਤ ਕਦਮ ਨਹੀਂ ਚੁੱਕੇ ਜਾਂਦੇ, ਉਸ ਦੀਆਂ ਟਿੱਪਣੀਆਂ ਸਮਾਜ ਵਿੱਚ ਹਿੰਸਾ ਦੀ ਸ਼ੁਰੂਆਤ ਕਰ ਸਕਦੀਆਂ ਹਨ।" 

ਪੁਲਸ ਨੇ ਆਈਪੀਸੀ ਦੀ ਧਾਰਾ 153ਏ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਲੋਕ ਟਵਿਟਰ ਉੱਤੇ ਕੰਗਨਾ ਦੇ ਇਨ੍ਹਾਂ ਟਵੀਟਾਂ ਦਾ ਵਿਰੋਧ ਕਰ ਰਹੇ ਹਨ, ਜਦਕਿ ਕੁਝ ਲੋਕ ਇਸ ਨੂੰ ਠੀਕ ਦੱਸ ਰਹੇ ਹਨ।

Get the latest update about Kangana Ranaut, check out more about Police, Kolkata, Truescoop & Westbengal

Like us on Facebook or follow us on Twitter for more updates.