ਬੇਅਦਬੀ ਮਾਮਲਾ: ਸਿੱਧੂ ਨੇ ਘੇਰੀ ਕੈਪਟਨ ਸਰਕਾਰ, ਕਿਹਾ-'ਕਿਉਂ ਨਹੀਂ ਹੋਈ ਬਾਦਲਾਂ ਦੀ ਗ੍ਰਿਫਤਾਰੀ?'

ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਸਰਕਾਰ ਵਿਚਾਲੇ ਤਲਖੀ ਅਜੇ ਵੀ ਖਤਮ ਹੋਣ ਦਾ ਨਾਂ ਨ...

ਅੰਮ੍ਰਿਤਸਰ(ਇੰਟ): ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਸਰਕਾਰ ਵਿਚਾਲੇ ਤਲਖੀ ਅਜੇ ਵੀ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਬੇਅਦਬੀ ਮਾਮਲੇ ਵਿਚ ਕਾਰਵਾਈ ਉੱਤੇ ਲੰਬੇ ਸਮੇਂ ਤੋਂ ਸਵਾਲ ਚੁੱਕਦੇ ਆ ਰਹੇ ਨਵਜੋਤ ਸਿੰਘ ਸਿਧੂ ਨੇ ਇਕ ਵਾਰ ਫਿਰ ਇਸ ਉੱਤੇ ਮੌਜੂਦਾ ਪੰਜਾਬ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲੀ ਬੀਤੇ ਦਿਨੀਂ ਵੀ ਸਿੱਧੂ ਨੇ ਬੇਅਦਬੀ ਮਾਮਲੇ ਦੀਆਂ ਰਿਪੋਰਟਾਂ ਨੂੰ ਜਨਤਕ ਕਰਨ ਦੀ ਮੰਗ ਕੀਤੀ ਸੀ।


ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਮਾਮਲੇ ਵਿਚ ਕਾਰਵਾਈ ਨੂੰ ਲੈ ਕੇ ਫਿਰ ਸਵਾਲ ਚੁੱਕੇ ਹਨ। ਸੋਸ਼ਲ ਮੀਡੀਆ ’ਤੇ ਸਿੱਧੂ ਨੇ ਲਿਖਿਆ ਕਿ ਅਦਾਲਤ ਵਲੋਂ ਚਾਰਜਸ਼ੀਟ ਨੂੰ ਰੱਦ ਕੀਤੇ ਜਾਣ ਦੇ ਹੁਕਮ ਸਟੇਟ ਦੇ ਡੋਮਿਨ ’ਚ ਨਹੀਂ ਹਨ ਪਰ ਪਛਾਣੇ ਗਏ ਮੁਲਜ਼ਮਾਂ ’ਤੇ ਐੱਫ. ਆਈ. ਆਰ., ਜਾਂਚ ਅਤੇ ਗ੍ਰਿਫ਼ਤਾਰੀ ਤਾਂ ਪੰਜਾਬ ਸੂਬੇ ਦੀ ਅਥਾਰਿਟੀ ਦੇ ਦਾਇਰੇ ਵਿਚ ਹੈ। ਫਿਰ ਵੀ ਜਾਂਚ ਕਮਿਸ਼ਨ ਵਲੋਂ 3 ਸਾਲ ਦੀ ਜਾਂਚ ਦੇ ਬਾਅਦ ਵੀ ਅਸਲ ਮੁਲਜ਼ਮ ਅਤੇ ਸਿਆਸੀ ਫੈਸਲਾਕਾਰ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਲਾਖਾਂ ਪਿੱਛੇ ਕਿਉਂ ਨਹੀਂ ਹਨ।

ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਧੂ ਨੇ ਪਟਿਆਲਾ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਆਪਣੀ ਹੀ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰਦਿਆਂ ਸਵਾਲ ਚੁੱਕੇ ਸਨ। ਸਿੱਧੂ ਖੁੱਲ੍ਹੇਆਮ ਆਖ ਚੁੱਕੇ ਹਨ ਕਿ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਕਾਰਣ ਹੀ ਐੱਸ. ਆਈ. ਟੀ. ਨੂੰ  ਢਾਹ ਲੱਗੀ ਹੈ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਸੋਸ਼ਲ ਮੀਡੀਆ ’ਤੇ ਕਿਸਾਨਾਂ ਦੇ ਸਮਰਥਨ ਵਿਚ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਦੇ ਹੋਏ ਇਕ ਤੋਂ ਬਾਅਦ ਇਕ ਪੋਸਟ ਕਰ ਰਹੇ ਸਨ।

Get the latest update about arrest, check out more about Parkash Singh Badal, Kotkapura case, Truescoop & Punjab government

Like us on Facebook or follow us on Twitter for more updates.