ਰੋਪੜ 'ਚ ਸਿੱਟ ਸਾਹਮਣੇ ਅੱਜ ਕੁਮਾਰ ਵਿਸ਼ਵਾਸ ਤੇ ਅਲਕਾ ਲਾਂਬਾ ਦੀ ਪੇਸ਼ੀ

ਰੋਪੜ- 12 ਨੂੰ ਸਦਰ ਥਾਣੇ ਰੋਪੜ ਵਿਚ ਕਵਿ ਕੁਮਾਰ ਵਿਸ਼ਵਾਸ ਅਤੇ ਅਲਕਾ ਲਾਂਬਾ ਦੇ ਖਿਲਾਫ ਦਰਜ ਹੋਈ ਐੱਫ.ਆਈ.ਆਰ. ਦੇ ਮਾਮਲੇ

ਰੋਪੜ- 12  ਨੂੰ ਸਦਰ ਥਾਣੇ ਰੋਪੜ ਵਿਚ ਕਵਿ ਕੁਮਾਰ ਵਿਸ਼ਵਾਸ ਅਤੇ ਅਲਕਾ ਲਾਂਬਾ ਦੇ ਖਿਲਾਫ ਦਰਜ ਹੋਈ ਐੱਫ.ਆਈ.ਆਰ. ਦੇ ਮਾਮਲੇ ਵਿਚ ਮੰਗਲਵਾਰ ਨੂੰ ਸਦਰ ਥਾਣੇ ਵਿਚ ਐੱਸ.ਆਈ.ਟੀ. ਉਨ੍ਹਾਂ ਕੋਲੋਂ ਪੁੱਛਗਿੱਛ ਕਰੇਗੀ। ਹਾਲਾਂਕਿ ਅਲਕਾ ਲਾਂਬਾ ਨੇ ਸੋਸ਼ਲ ਮੀਡੀਆ 'ਤੇ ਪਹਿਲਾਂ ਹੀ ਜਾਣਕਾਰੀ ਦਿੱਤੀ ਸੀ ਕਿ ਉਹ ਰੋਪੜ ਐੱਸ.ਆਈ.ਟੀ. ਦੇ ਸਾਹਮਣੇ ਪੇਸ਼ ਹੋਵੇਗੀ। ਉਥੇ ਹੀ ਕੁਮਾਰ ਵਿਸ਼ਵਾਸ ਵਲੋਂ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਉਹ ਪਹੁੰਚ ਰਹੇ ਹਨ ਜਾਂ ਨਹੀਂ। ਸੂਤਰਾਂ ਦੀ ਮੰਨੀਏ ਤਾਂ ਪੁਲਿਸ ਵਲੋਂ ਬਣਾਈ ਗਈ ਸਿੱਟ ਦੇ ਸੁਪਰਵਿਜ਼ਨ ਅਧਿਕਾਰੀ ਐੱਸ.ਪੀ. (ਡੀ) ਹਰਵੀਰ ਸਿੰਘ ਅਟਵਾਲ, ਡੀ.ਐੱਸ.ਪੀ. (ਡੀ) ਜਰਨੈਲ ਸਿੰਘ ਅਤੇ ਐੱਸ.ਐਚ.ਓ. ਸਦਰ ਵਿਜੇ ਕੁਮਾਰ ਨੇ ਵੀ ਆਪਣੀ ਤਿਆਰੀ ਪੂਰੀ ਕਰ ਲਈ ਹੈ ਅਤੇ ਸਿਟ ਨੇ ਤਕਰੀਬਨ 150 ਸਵਾਲ ਇਸ ਮਾਮਲੇ ਵਿਚ ਪੁੱਛਣ ਦੀ ਤਿਆਰੀ ਕੀਤੀ ਹੈ, ਉਥੇ ਜੇਕਰ ਮਾਹਰਾਂ ਦੀ ਮੰਨੀਏ ਤਾਂ ਸਿਟ ਜਵਾਬ ਤੋਂ ਸੰਤੁਸ਼ਟ ਨਾ ਹੋਈ ਤਾਂ ਉਨ੍ਹਾਂ ਦੀ ਗ੍ਰਿਫਤਾਰੀ ਵੀ ਕਰ ਸਕਦਾ ਹੈ। 
ਲਾਂਬਾ ਦਾ ਟਵੀਟ ਤੈਅ ਸਮੇਂ 'ਤੇ ਪਹੁੰਚਾਂਗੀ
ਇਕ ਦਿਨ ਪਹਿਲਾਂ ਹੀ ਅਲਕਾ ਲਾਂਬਾ ਨੇ ਟਵੀਟ ਕੀਤਾ ਕਿ ਮੈਂ ਰੋਪੜ ਪੁਲਿਸ ਦੀ ਧੰਨਵਾਦੀ ਹਾਂ ਕਿ ਮੇਰੇ ਵਲੋਂ ਬਿਨਾਂ ਮੰਗੇ ਸਿੱਟ ਦੇ ਸਾਹਮਣੇ ਪੇਸ਼ ਹੋਣ ਲਈ ਮੈਨੂੰ ਇਕ ਦਿਨ ਦੀ ਹੋਰ ਮੋਹਲਤ ਦੇ ਰਹੇ ਹਨ। ਮੈਂ ਫਿਰ ਵੀ ਪੰਜਾਬ ਪੁਲਿਸ ਵਲੋਂ ਮੇਰੇ ਘਰ ਦੀ ਕੰਧ 'ਤੇ ਚਿਪਕਾਏ ਨੋਟਿਸ ਦੇ ਮੁਤਾਬਕ ਤੈਅ ਦਿਨ, ਸਮਾਂ ਅਤੇ ਸਥਾਨ ਰੂਪਨਗਰ ਪੁਲਿਸ ਸਟੇਸ਼ ਪਹੁੰਚ ਰਹੀ ਹਾਂ। ਅਲਕਾ ਲਾਂਬਾ ਨੇ ਕਿਹਾ ਕਿ ਉਹ 10 ਵਜੇ ਤੋਂ ਪਹਿਲਾਂ ਰੋਪੜ ਸਦਰ ਥਾਣਾ ਵਿਚ ਪਹੁੰਚੇਗੀ ਅਤੇ ਉਹ ਇਸ ਸਬੰਧ ਵਿਚ ਸਿਟ ਵਿਚ ਪੇਸ਼ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰੇਗੀ। ਉਥੇ ਹੀ ਲਾਂਬਾ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਿੱਧੂ ਸਮੇਤ ਕਈ ਹੋਰ ਦਿੱਗਜ ਕਾਂਗਰਸੀ ਨੇਤਾ ਪਹੁੰਚ ਸਕਦੇ ਹਨ। 

Get the latest update about Kumar Vishwas, check out more about Ropar Police, Alka lamba & Truescoop news

Like us on Facebook or follow us on Twitter for more updates.