ਆਪ ਪਾਰਟੀ ਤੇ ਕਥਿੱਤ ਟਿੱਪਣੀ ਕਰ ਫ਼ਸੇ ਕੁਮਾਰ ਵਿਸ਼ਵਾਸ, ਤਫਤੀਸ਼ ਲਈ ਘਰ ਪਹੁੰਚੀ ਪੰਜਾਬ ਪੁਲਿਸ

ਮਸ਼ਹੂਰ ਕਵੀ ਤੇ ਆਪ ਪਾਰਟੀ ਦੇ ਸਾਬਕਾ ਸਮਰਥਕਾਂ ਵਿੱਚੋ ਇੱਕ ਕੁਮਾਰ ਵਿਸ਼ਵਾਸ਼ ਦੇ ਘਰ ਅੱਜ ਪੰਜਾਬ ਪੁਲਿਸ ਪਹੁੰਚੀ। ਵਿਸ਼ਵਾਸ ਨੇ ਆਪ ਪੁਲਿਸ ਦੇ ਘਰ ਪਹੁੰਚਣ ਦੀਆਂ ਤਸਵੀਰਾਂ ਪੋਸਟ ...

ਦਿੱਲੀ:- ਮਸ਼ਹੂਰ ਕਵੀ ਤੇ ਆਪ ਪਾਰਟੀ ਦੇ ਸਾਬਕਾ ਸਮਰਥਕਾਂ ਵਿੱਚੋ ਇੱਕ ਕੁਮਾਰ ਵਿਸ਼ਵਾਸ਼ ਦੇ ਘਰ ਅੱਜ ਪੰਜਾਬ ਪੁਲਿਸ ਪਹੁੰਚੀ। ਵਿਸ਼ਵਾਸ ਨੇ ਆਪ ਪੁਲਿਸ ਦੇ ਘਰ ਪਹੁੰਚਣ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ। ਮਾਮਲਾ ਆਪ ਪਾਰਟੀ ਦੇ ਖਿਲਾਫ ਕਥਿੱਤ ਤੋਰ ਤੇ ਟਿੱਪਣੀ ਕਰਨ ਦਾ ਹੈ ਜਿਸ ਦੇ ਚਲਦਿਆ ਅੱਜ ਪੰਜਾਬ ਪੁਲਿਸ ਵਿਸ਼ਵਾਸ ਤੋਂ ਪੁੱਛ ਜਿਸ ਲਈ ਉਨ੍ਹਾਂ ਦੇ ਘਰ ਪਹੁੰਚੀ ਹੈ। ਕੁਮਾਰ ਵਿਸ਼ਵਾਸ ਦੇ ਖਿਲਾਫ ਮੋਹਾਲੀ 'ਚ ਮਾਮਲਾ ਦਰਜ਼ ਕੀਤਾ ਗਿਆ ਹੈ. ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਉਸ ਖਿਲਾਫ ਕਿਸ ਕੇਸ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਕੁਮਾਰ ਵਿਸ਼ਵਾਸ਼ ਨੇ ਟਵੀਟ ਕੀਤਾ ਕਿ ਸਵੇਰੇ ਸਵੇਰੇ ਹੀ ਪੰਜਾਬ ਪੁਲਿਸ ਮੇਰੇ ਘਰ ਆਈ ਹੈ। ਕਿਸੇ ਸਮੇ, ਮੇਰੇ ਵਲੋਂ ਹੀ ਪਾਰਟੀ 'ਚ ਸ਼ਾਮਿਲ ਕੀਤੇ ਗਏ ਭਗਵੰਤ ਮਾਨ ਨੂੰ ਮੈਂ ਅਗਾਂਹ ਕਰ ਰਿਹਾ ਹਨ ਕਿ ਉਹ ਦਿੱਲੀ 'ਚ ਬੈਠੇ ਜਿਸ ਆਦਮੀ ਨੂੰ ਪੰਜਾਬ ਦੇ ਲੋਕਾਂ ਦੁਆਰਾ ਦਿੱਤੀ ਤਾਕਤ ਨਾਲ ਖੇਡਣ ਦੇ ਰਿਹਾ ਹੈ ਉਹ ਆਦਮੀ ਇਕ ਦਿਨ ਤੈਨੂੰ ਤੇ ਪੰਜਾਬ ਦੇ ਲੋਕਾਂ ਨੂੰ ਧੋਖਾ ਦੇਵੇਗਾ। ਦੇਸ਼ ਮੇਰੀ ਚੇਤਾਵਨੀ ਯਾਦ ਰੱਖੇ।   


ਜਿਕਰਯੋਗ ਹੈ ਕਿ ਕੁਮਾਰ ਵਿਸ਼ਵਾਸ ਦੇ ਚੋਣਾਂ ਸਮੇਂ ਦਿੱਤੇ ਬਿਆਨ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ ਸੀ। ਉਨ੍ਹਾਂ ਅਰਵਿੰਦ ਕੇਜਰੀਵਾਲ 'ਤੇ ਦੇਸ਼ ਨੂੰ ਤੋੜਨ ਦੀ ਗੱਲ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਇਸ 'ਤੇ ਕੇਜਰੀਵਾਲ ਤੋਂ ਜਵਾਬ ਵੀ ਮੰਗਿਆ ਸੀ। ਹਾਲਾਂਕਿ ਇਸ ਦੇ ਜਵਾਬ 'ਚ ਕੇਜਰੀਵਾਲ ਨੇ ਖੁਦ ਨੂੰ ਮਿੱਠਾ ਅੱਤਵਾਦੀ ਕਿਹਾ। ਵਿਸ਼ਵਾਸ 'ਤੇ ਚੁਟਕੀ ਲੈਂਦਿਆਂ ਕੇਜਰੀਵਾਲ ਨੇ ਕਿਹਾ ਸੀ ਕਿ ਮੈਂ ਉਹ ਮਿੱਠਾ ਅੱਤਵਾਦੀ ਹਾਂ ਜੋ ਬੱਚਿਆਂ ਲਈ ਸਕੂਲ ਅਤੇ ਮਰੀਜ਼ਾਂ ਲਈ ਹਸਪਤਾਲ ਬਣਾਉਂਦਾ ਹੈ।

Get the latest update about FIR AGAINT KUMAR VISHVAS, check out more about PUNJAB POLICE, ARVIND KEJRIWAL, TRUE SCOOP PUNJABI & Kumar Vishvas

Like us on Facebook or follow us on Twitter for more updates.