ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਸਿੱਟ 'ਤੋਂ ਕਦੇ ਕੱਢਿਆ ਹੀ ਨਹੀਂ ਗਿਆ : ਸੁਖਜਿੰਦਰ ਰੰਧਾਵਾ

ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਕਿਸੇ ਅਫਸਰ ਨੂੰ ਰਾਜਨੀਤਿਕ ਤੌਰ 'ਤੇ ਨਹੀਂ ਦੇਖਣਾ ਚਾਹੀਦਾ। ਅਫਸਰ ਨੇ ਕਸਮ ਦੀ ਅਖੰਡਤਾ ਲਈ...

ਚੰਡੀਗੜ੍ਹ— ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਕਿਸੇ ਅਫਸਰ ਨੂੰ ਰਾਜਨੀਤਿਕ ਤੌਰ 'ਤੇ ਨਹੀਂ ਦੇਖਣਾ ਚਾਹੀਦਾ। ਅਫਸਰ ਨੇ ਕਸਮ ਦੀ ਅਖੰਡਤਾ ਲਈ ਖਾਧੀ ਹੈ ਨਾ ਕਿ ਕਾਂਗਰਸ ਲਈ। ਰੰਧਾਵਾ ਨੇ ਕਿਹਾ ਕਿ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਐੱਸ.ਆਈ.ਟੀ ਤੋਂ ਕਦੇ ਕੱਢਿਆ ਹੀ ਨਹੀਂ ਗਿਆ ਸੀ। ਐੱਸ.ਆਈ.ਟੀ ਦੇ ਕਿਸੇ ਹੁਕਮ 'ਚ ਨਹੀਂ ਲਿਖਿਆ ਸੀ ਕਿ ਇਸ ਨੂੰ ਵਾਪਸ ਲਿਆ ਗਿਆ ਹੈ। ਰੰਧਾਵਾ ਨੇ ਕਿਹਾ ਹੈ ਕਿ 23 ਮਈ ਨੂੰ ਚਾਲਾਨ ਪੇਸ਼ ਕਰ ਦਿੱਤਾ ਗਿਆ।

14 ਜੂਨ ਤੋਂ ਕਰਮਚਾਰੀਆਂ ਨੇ ਦਿੱਤੀ ਐਂਮਰਜੈਂਸੀ ਹੜਤਾਲ ਦੀ ਚਿਤਾਵਨੀ

3-4 ਦਿਨ ਕੋਰਟ ਨੇ ਦੇਖਣਾ ਹੁੰਦਾ ਹੈ ਅਤੇ 27 ਮਈ ਨੂੰ ਕੋਰਟ ਨੇ ਚਾਲਾਨ ਸਵੀਕਾਰ ਕਰ ਲਿਆ। ਜੇਕਰ ਅਜਿਹੀ ਗੱਲ ਹੁੰਦੀ ਤਾਂ ਕੋਰਟ ਨੇ ਚਾਲਾਨ ਹੀ ਕਿਉਂ ਸਵੀਕਾਰ ਕਰਨਾ ਸੀ। ਕੈਪਟਨ ਸਾਹਿਬ ਨੇ ਇਕ ਗੱਲ ਚੰਗੀ ਕੀਤੀ ਕਿ ਇਨ੍ਹਾਂ ਨੂੰ ਗ੍ਰਿਫਤਾਰ ਕਰਨ ਦੀ ਜਗ੍ਹਾ ਇਨ੍ਹਾਂ ਵਿਰੁੱਧ ਕੋਰਟ 'ਚ ਚਾਲਾਨ ਪੇਸ਼ ਕੀਤਾ ਹੈ। ਹੁਣ ਕੋਰਟ ਦੇਖੇਗੀ ਕਿ ਕੌਣ ਜ਼ਿੰਮੇਦਾਰ ਹੈ?  ਹੁਣ ਕੋਰਟ ਦਾ ਕੰਮ ਹੈ, ਇਨ੍ਹਾਂ ਨੂੰ ਸਜ਼ਾ ਦੇਣਾ।

Get the latest update about Sukhjinder Singh Randhawa, check out more about Punjab News, Kunwar Vijay Pratap Singh, Punjab Cabinet Minister & News In Punjabi

Like us on Facebook or follow us on Twitter for more updates.