ਦੀਪ ਸਿੱਧੂ ਦੀ ਗ੍ਰਿਫਤਾਰੀ ਦਰਮਿਆਨ ਲੱਖਾ ਸਿਧਾਣਾ ਨੇ ਕਿਸਾਨ ਆਗੂਆਂ ਨੂੰ ਆਖੀ ਵੱਡੀ ਗੱਲ, ਦਿੱਤਾ ਇਹ ਸੁਨੇਹਾ

ਦਿੱਲੀ ਪੁਲਸ ਨੇ ਅੱਜ ਦੀਪ ਸਿੱਧੂ ਨੂੰ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਉ...

ਦਿੱਲੀ ਪੁਲਸ ਨੇ ਅੱਜ ਦੀਪ ਸਿੱਧੂ ਨੂੰ ਹਰਿਆਣਾ ਦੇ ਕਰਨਾਲ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਉਸ ਨੂੰ ਦਿੱਲੀ ਹਿੰਸਾ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਇਸ ਹਿੰਸਾ ਤੋਂ ਬਾਅਦ ਦੋ ਨਾਮ ਕਾਫੀ ਚਰਚਾ ਵਿਚ ਹਨ ਦੀਪ ਸਿੱਧੂ ਤੇ ਲੱਖਾ ਸਿਧਾਣਾ। ਦਰਅਸਲ, ਦੀਪ ਸਿੱਧੂ ਤੇ ਲੱਖਾ ਸਿਧਾਣਾ ਉੱਪਰ ਦਿੱਲੀ ਅੰਦਰ ਹਿੰਸਾ ਭੜਕਾਉਣ ਦੇ ਇਲਜ਼ਾਮ ਹਨ। ਇਸੇ ਦੌਰਾਨ ਦੀਪ ਸਿੱਧੂ ਦੀ ਗ੍ਰਿਫਤਾਰੀ ਦਰਮਿਆਨ ਲੱਖਾ ਸਿਧਾਣਾ ਨੇ ਨੇ ਅੱਜ ਫੇਰ ਇਕ ਵੀਡੀਓ ਜਾਰੀ ਕਰ ਏਕਤਾ ਵਿਚ ਬਰਕਤ ਦਾ ਸੰਦੇਸ਼ ਦਿੱਤਾ ਹੈ।

 

ਇਸ ਦੌਰਾਨ ਲੱਖਾ ਸਿਧਾਣਾ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਸਭ ਨੂੰ ਇਕੱਠਾ ਹੋਣਾ ਚਾਹੀਦਾ ਹੈ। ਉਸ ਨੇ ਇਹ ਵੀ ਅਪੀਲ ਕੀਤੀ ਕਿ ਪੰਜਾਬ ਵਿੱਚ ਵੀ ਹਰਿਆਣਾ ਤੇ ਰਾਜਸਥਾਨ ਦੀਆਂ ਮਹਾਪੰਚਾਇਤਾਂ ਵਾਂਗ ਵੱਡੇ ਇਕੱਠ ਕੀਤੇ ਜਾਣ ਜਿਸ ਨਾਲ ਲੋਕਾਂ ਵਿੱਚ ਦੁਬਾਰਾ ਵਿਸ਼ਵਾਸ ਪੈਦਾ ਕੀਤਾ ਜਾ ਸਕੇ। ਉਸ ਨੇ ਇਹ ਵੀ ਕਿਹਾ ਕਿ ਪੰਜਾਬ ਨੇ ਇਸ ਅੰਦੋਲਨ ਦੀ ਸ਼ੁਰੂਆਤ ਕੀਤੀ ਹੈ ਪਰ ਅੱਜ ਇਹ ਅੰਦੋਲਨ ਕਿਸੇ ਹੋਰ ਹੱਥਾਂ ਵਿਚ ਜਾਂਦਾ ਦਿਖ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਆਪਣਾ ਹੰਕਾਰ ਤੇ ਆਪਸੀ ਗੁੱਸੇ ਗਿੱਲੇ ਛੱਡ ਕੇ ਇੱਕ ਹੋਈਏ ਕਿਉਂਕਿ ਇਹ ਪੂਰੇ ਪੰਜਾਬ ਦਾ ਮਸਲਾ ਹੈ। ਮੈਂ ਪੰਜਾਬ, ਹਰਿਆਣਾ, ਰਾਜਸਥਾਨ ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਹੈ। ਬਹੁਤ ਨੌਜਵਾਨਾਂ ਨੇ ਮਾਰਚ ਕੱਢੇ ਤੇ ਮੇਰੇ ਹੱਕ ਵਿੱਚ ਵੀ ਬੋਲਿਆ। ਮੈਂ ਸਭ ਦਾ ਧੰਨਵਾਦ ਕਰਦਾ ਹੈ।

ਉਨ੍ਹਾਂ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਦਾਅ ਤੇ ਲਾ ਦੇਵਾਂਗਾ ਪਰ ਆਪਣੇ ਲੋਕਾਂ ਨਾਲ ਬੇਵਿਸ਼ਵਾਸੀ ਨਹੀਂ ਕਰਾਂਗਾ। ਉਸ ਨੇ ਨੌਜਵਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਇਸ ਤਰ੍ਹਾਂ ਦੀ ਵੀਡੀਓਜ਼ ਨਾ ਪਾਉਣ ਜਿਸ ਨਾਲ ਅੰਦੋਲਨ ਨੂੰ ਸੱਟ ਵਜੇ ਜਾਂ ਅੰਦੋਲਨ ਖਰਾਬ ਹੋਵੇ। ਉਸ ਨੇ ਇਹ ਵੀ ਕਿਹਾ ਕਿ ਹਰਿਆਣਾ ਤੇ ਰਾਜਸਥਾਨ ਦੇ ਲੋਕ ਮਹਾਪੰਚਾਇਤਾਂ ਕਰ ਰਹੇ ਹਨ ਪਰ ਪੰਜਾਬ ਦੇ ਲੋਕ ਅਜੇ ਇਹੀ ਸੋਚੀ ਜਾ ਰਹੇ ਹਨ ਕਿ ਕੌਣ ਗਲ਼ਤ ਤੇ ਕੌਣ ਸਹੀ ਹੈ ਪਰ ਸਹੀ ਗਲ਼ਤ ਦਾ ਫੈਸਲਾ ਸਮੇਂ ਨੇ ਕਰਨਾ ਹੁੰਦਾ। ਸਹੀ ਵੀ ਸਾਹਮਣੇ ਆ ਜਾਣਾ ਤੇ ਗਲ਼ਤ ਵੀ।

Get the latest update about farmer leaders, check out more about bigt hing, lakha sidhana, deep sidhu & facebook live

Like us on Facebook or follow us on Twitter for more updates.