ਲਲਿਤਪੁਰ:13 ਸਾਲਾਂ ਗੈਂਗਰੇਪ ਪੀੜ੍ਹਿਤਾ ਨਾਲ ਥਾਣੇ 'ਚ ਮੁੜ ਹੋਇਆ ਬਲਾਤਕਾਰ, SHO ਸਸਪੈਂਡ

ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਮੁੱਖ ਦੋਸ਼ੀ ਯੂਪੀ ਪੁਲਸ ਦੇ ਐੱਸਐੱਚਓ ਤਿਲਕਧਾਰੀ ਸਰੋਜ ਨੂੰ ਪ੍ਰਯਾਗਰਾਜ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੀੜਤ ਪਰਿਵਾਰ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਐੱਸਐੱਚਓ ਫਰਾਰ ਹੋ ਗਿਆ ਸੀ...

ਉੱਤਰ ਪ੍ਰਦੇਸ਼ ਦੇ ਲਲਿਤਪੁਰ ਤੋਂ ਇਕ ਦਿਲ ਦਿਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਗੈਂਗਰੇਪ ਪੀੜ੍ਹਿਤਾ ਨਾਲ ਕਾਨੂੰਨ ਦੇ ਰਖਵਾਲਿਆਂ ਨੇ ਹੀ ਮੁੜ ਬਲਾਤਕਾਰ ਕਰ ਦਿੱਤਾ। ਲਲਿਤਪੁਰ 'ਚ ਥਾਣਾ ਇੰਚਾਰਜ ਸਮੇਤ 6 ਲੋਕਾਂ 'ਤੇ 13 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਵਿੱਚ ਛੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਜਦੋਂ ਕਿ ਥਾਣਾ ਇੰਚਾਰਜ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।

ਮਿਲੀ ਜਾਣਕਾਰੀ ਮੁਤਾਬਿਕ ਲਲਿਤਪੁਰ ਜ਼ਿਲੇ ਦੇ ਪਾਲੀ ਥਾਣੇ 'ਚ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਮੁੱਖ ਦੋਸ਼ੀ ਯੂਪੀ ਪੁਲਸ ਦੇ ਐੱਸਐੱਚਓ ਤਿਲਕਧਾਰੀ ਸਰੋਜ ਨੂੰ ਪ੍ਰਯਾਗਰਾਜ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੀੜਤ ਪਰਿਵਾਰ ਵੱਲੋਂ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਐੱਸਐੱਚਓ ਫਰਾਰ ਹੋ ਗਿਆ ਸੀ। ਕੁਝ ਸਮੇ ਬਾਅਦ ਹੀ SHO ਨੂੰ ਪ੍ਰਿਯਾਗਰਾਜ ਤੋਂ ਗ੍ਰਿਫਤਾਰ ਕਰ ਲਿਆ ਗਿਆ। ਸੂਬਾ ਸਰਕਾਰ ਨੇ ਸਰੋਜ ਨੂੰ ਮੁਅੱਤਲ ਕਰ ਦਿੱਤਾ ਅਤੇ ਪਾਲੀ ਥਾਣੇ ਦੇ ਸਾਰਾ ਸਟਾਫ਼ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਏਡੀਜੀ, ਲਾਅ ਐਂਡ ਆਰਡਰ, ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਮਾਮਲੇ ਵਿੱਚ ਸਰੋਜ ਅਤੇ ਪੰਜ ਹੋਰ ਦੋਸ਼ੀਆਂ ਲਈ ਸਖ਼ਤ ਸਜ਼ਾ ਯਕੀਨੀ ਬਣਾਈ ਜਾਵੇਗੀ।


ਦਸ ਦਈਏ ਕਿ 13 ਸਾਲਾ ਲੜਕੀ ਨੂੰ ਉਸ ਦੇ ਪਿੰਡ ਦੇ ਚਾਰ ਲੜਕਿਆਂ ਨੇ ਵਰਗਲਾ ਕੇ ਮੱਧ ਪ੍ਰਦੇਸ਼ ਭਜਾ ਲੈ ਗਏ ਸਨ। ਜਿਥੇ ਉਨ੍ਹਾਂ ਉਸ ਨਾਲ ਗੈਂਗਰੇਪ ਕੀਤਾ ਗਿਆ ਅਤੇ ਫਿਰ ਵਾਪਸ ਉਸ ਦੇ ਪਿੰਡ ਛੱਡ ਦਿੱਤਾ ਗਿਆ। ਜਦੋਂ ਲੜਕੀ ਪਾਲੀ ਥਾਣੇ 'ਚ ਲੜਕਿਆਂ ਖਿਲਾਫ ਸ਼ਿਕਾਇਤ ਦਰਜ ਕਰਵਾਉਣ ਗਈ ਤਾਂ ਐੱਸ.ਐੱਚ.ਓ ਨੇ ਉਸ ਨੂੰ ਹਿਰਾਸਤ 'ਚ ਲੈ ਕੇ 
 ਮੁੜ ਉਸ ਦਾ ਬਲਾਤਕਾਰ ਕੀਤਾ।

Get the latest update about PRASHANT KUMAR, check out more about UTTAR PRADESH, SHO TILAKDHARI SAROJ, UP LALITPUR RAPE & LALITPUR

Like us on Facebook or follow us on Twitter for more updates.