ਕੀ ਪੰਜਾਬ ਦੀਆਂ ਧੀਆਂ ਹਜੇ ਵੀ ਨੇ ਆਪਣੇ ਹੱਕਾਂ ਤੋਂ ਵਾਂਜੀਆਂ ?

ਅੱਜ ਦੇ ਸਮੇ ਬੇਸ਼ਕ ਭਾਰਤ ਮੋਡਰਨ ਹੋ ਚੁੱਕਿਆ ਹੈ ਜਿਸ ਵਿਚ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਸਮਝਿਆ ਜਾਂਦਾ...

ਚੰਡੀਗੜ੍ਹ:- ਅੱਜ ਦੇ ਸਮੇ ਬੇਸ਼ਕ ਭਾਰਤ ਮੋਡਰਨ ਹੋ ਚੁੱਕਿਆ ਹੈ ਜਿਸ ਵਿਚ ਧੀਆਂ ਨੂੰ ਪੁੱਤਰਾਂ ਦੇ ਬਰਾਬਰ ਸਮਝਿਆ ਜਾਂਦਾ ਹੈ। ਕੰਮ ਦੀ ਕੋਈ ਵੀ ਫੀਲਡ ਹੋਵੇ ਔਰਤਾਂ ਨੂੰ ਬਰਾਬਰ ਦਾ ਕੰਮ ਕਰਨ ਲਈ ਮੌਕੇ ਮਿਲਦੇ ਹਨ। ਪਰ ਇਕ ਸਵਾਲ ਹਜੇ ਵੀ ਉੱਠਦਾ ਹੈ ਕਿ ਵਾਕੇ ਹੀ ਘਰ 'ਚ ਧੀਆਂ ਨੂੰ ਬਰਾਬਰ ਦਾ ਹੱਕ ਮਿਲ ਪਾਉਂਦਾ ਹੈ।

ਅੱਜ ਪੰਜਾਬ 'ਚ ਕੁੱਲ 10.93 ਲੱਖ ਦੇ ਨੇੜੇ ਜ਼ਮੀਨ ਮੌਜੂਦ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਵਿਚੋਂ ਕੇਵਲ 17000( ਲਗਭਗ 1.55%) ਹਿਸਾ ਹੀ ਔਰਤਾਂ ਜਾਂ ਕੁੜੀਆਂ ਦੇ ਨਾਮ ਕੀਤਾ ਜਾਂਦਾ ਹੈ। ਖੇਤੀਬਾੜੀ ਜਨਗਣਨਾ 2015-16 ਦੇ ਫੇਜ਼ -1 ਦਾ ਹਾਲ ਹੀ ਵਿੱਚ ਜਾਰੀ ਕੀਤੇ ਗਏ ਨਤੀਜਿਆਂ ਮੁਤਾਬਕ ਈ ਸਾਹਮਣੇ ਆਇਆ ਹੈ।ਪੰਜਾਬ 'ਚ ਮੌਜੂਦਾ ਸਮੇ 'ਚ 39.54 ਹੈਕਟੇਅਰ ਦੀ ਜ਼ਮੀਨ 'ਚੋਂ ਕੇਵਲ 43000 ਹੈਕਟੇਅਰ (1.08%) ਔਰਤਾਂ ਖੇਤੀ ਕਰਦੀਆਂ ਹਨ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਗੁਆਂਢੀ ਰਾਜਾਂ ਦੀ ਤਾਂ ਹਰਿਆਣਾ 'ਚ ਇਸ ਸਮੇ ਕੁੱਲ 16.28 ਲਖ ਜਮੀਨ ਚੋਂ 14.74% ਹਿਸਾ ਔਰਤਾਂ ਦੇ ਨਾਮ ਤੇ ਹੈ ਤੇ ਜੇਕਰ ਜਮੀਨੀ ਕੰਮ ਭਾਵ ਕਿਸਾਨੀ ਲਈ ਜਿੰਨੀ ਜ਼ਮੀਨ ਦਾ ਵਰਤੋਂ ਔਰਤਾਂ ਵਲੋਂ ਕੀਤੀ ਜਾ ਰਹੀ ਹੈ ਉਹ 36.09 ਲੱਖ ਹੈਕਟੇਅਰ 'ਚੋਂ ਕੁੱਲ 4.91ਲੱਖ ਹੈਕਟੇਅਰ (13.6%)ਹੈ। ਜਨਗਣਨਾ ਮੁਤਾਬਕ, ਹਿਮਾਚਲ ਪ੍ਰਦੇਸ਼ 'ਚ ਔਰਤਾਂ ਦੇ ਕੰਮ ਕਾਜ ਰੱਖਣ ਦਾ ਖੇਤਰਫ਼ਲ 47000 ਹੈਕਟੇਅਰ (9.9%) ਹੈ ਜਦਕਿ ਕੁੱਲ ਜ਼ਮੀਨ 9.44 ਲੱਖ ਦੇ ਹੈਕਟੇਅਰ ਦੀ ਜਮੀਨ ਹੈ।

‘ਬਰਗਾੜੀ ਕੇਸ’ ’ਚ CBI ਦੀ ਸ਼ੱਕੀ ਭੂਮਿਕਾ ਦਾ ਹਵਾਲਾ ਦਿੰਦਿਆਂ ਮਾਮਲੇ ਨੂੰ ਤਰਕਸੰਗਤ ਸਿੱਟੇ ’ਤੇ ਲਿਜਾਉਣ ’ਤੇ ਜ਼ੋਰ

ਜਿਕਰਯੋਗ ਹੈ ਕਿ ਖੇਤੀਬਾੜੀ ਜਨਗਣਨਾ 2010-2011 ਮੁਤਾਬਕ ਪੰਜਾਬ 'ਚ ਔਰਤਾਂ ਨੂੰ ਜਮੀਨੀ ਹੱਕ (0.94%) ਸੀ ਤੇ ਇਸ 'ਚ ਬੇਸ਼ਕ 1.55 % ਨਾਲ ਵਾਧਾ ਹੋਇਆ ਹੈ ਪਰ ਹਹਜੇ ਵੀ ਸਵਾਲ ਇਹ ਚੁੱਕਿਆ ਜਾਂਦਾ ਹੈ ਕਿ ਇਹ ਜਮੀਨੀ ਹੱਕ ਹੋਰ  ਵੱਧੇਗਾ ਜੇਕਰ ਇਸ ਚ ਵਾਧਾ ਹੁੰਦਾ ਵੀ ਹੈ ਤੇ ਕਿੰਨੇ ਸਮੇ ਤੱਕ ਤੇ ਕਿੰਨਾ ਵਾਧਾ ਇਸ ਚ ਦੇਖਿਆ ਜਾ ਸਕਦਾ ਹੈ।  

ਦਸ ਦਈਏ ਕਿ ਭਾਰਤ ਚ ਜੇਕਰ ਹੋਰ ਸੂਬਿਆਂ ਦੀ ਗੱਲ ਕੀਤੀ ਜਾਵੇ ਤਨ ਪੰਜਾਬ ਦੇ ਮੁਕਾਬਕੇ ਉਥੇ ਹਾਲਤ ਕਾਫੀ ਬੇਹਤਰ ਹਨ। ਦੇਸ਼ ਵਿਚ ਕੁਲ 146.45 ਮਿਲੀਅਨ ਕਾਰਜਸ਼ੀਲ ਧਾਰਕਾਂ ਵਿਚੋਂ ਸਭ ਤੋਂ ਵੱਧ ਸੰਚਾਲਕ ਧਾਰਕਾਂ ਦੀ ਗਿਣਤੀ ਉੱਤਰ ਪ੍ਰਦੇਸ਼ (23.82 ਮਿਲੀਅਨ) ਨਾਲ ਹੈ, ਇਸ ਤੋਂ ਬਾਅਦ ਬਿਹਾਰ (16.41 ਮਿਲੀਅਨ), ਮਹਾਰਾਸ਼ਟਰ (15.29 ਮਿਲੀਅਨ), ਮੱਧ ਪ੍ਰਦੇਸ਼ (10 ਮਿਲੀਅਨ), ਕਰਨਾਟਕ (8.68 ਮਿਲੀਅਨ), ਆਂਧਰਾ ਪ੍ਰਦੇਸ਼ (8.52 ਮਿਲੀਅਨ), ਤਾਮਿਲਨਾਡੂ (7.94 ਮਿਲੀਅਨ), ਰਾਜਸਥਾਨ (7.66 ਮਿਲੀਅਨ) ਅਤੇ ਕੇਰਲ (7.58 ਮਿਲੀਅਨ) ਹਨ। ਸੰਚਾਲਿਤ ਖੇਤਰ ਦੇ ਸੰਬੰਧ ਵਿੱਚ, ਕੁੱਲ 157.82 ਮਿਲੀਅਨ ਹੈਕਟੇਅਰ ਵਿੱਚ, ਸਭ ਤੋਂ ਵੱਧ ਚੱਲਣ ਵਾਲਾ ਖੇਤਰ ਰਾਜਸਥਾਨ (20.87 ਮਿਲੀਅਨ ਹੈਕਟੇਅਰ), ਮਹਾਰਾਸ਼ਟਰ (20.51 ਮਿਲੀਅਨ ਹੈਕਟੇਅਰ), ਉੱਤਰ ਪ੍ਰਦੇਸ਼ (17.45 ਮਿਲੀਅਨ ਹੈਕਟੇਅਰ), ਸੰਸਦ ਮੈਂਬਰ (15.67) ਦਾ ਯੋਗਦਾਨ ਹੈ ਮਿਲੀਅਨ ਹੈਕਟੇਅਰ), ਕਰਨਾਟਕ (11.81 ਮਿਲੀਅਨ ਹੈਕਟੇਅਰ) .ਗਣਤੀ ਜਨਗਣਨਾ 2010-11 ਦੇ ਮੁਕਾਬਲੇ 2015-16 ਵਿਚ ਚਾਲੂ ਹੋਲਡਿੰਗ ਦੀ ਗਿਣਤੀ ਵਿਚ ਪ੍ਰਤੀਸ਼ਤ ਵਾਧਾ 5.86% ਰਿਹਾ ਹੈ। ਰਾਜਾਂ ਵਿੱਚ ਸਭ ਤੋਂ ਵੱਧ ਧਾਰਾਂ ਵਿੱਚ ਸੰਸਦ ਮੈਂਬਰ (12.74%), ਏਪੀ (11.85%), ਮਹਾਰਾਸ਼ਟਰ (11.88%), ਰਾਜਸਥਾਨ (11.12%), ਕੇਰਲਾ (11.02%), ਮੇਘਾਲਿਆ ਦੇ ਮਾਮਲੇ ਵਿੱਚ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ।

Get the latest update about Women Property Right, check out more about Punjab News, Women Rights In Punjab, True Scoop Punjabi & Online Punjabi News

Like us on Facebook or follow us on Twitter for more updates.