ਸਿੰਘੂ ਹੱਦ ਉੱਤੇ ਸੰਗਤਾਂ ਲਈ ਲੱਗਿਆ 'ਗੋਲ ਗੱਪਿਆਂ' ਦਾ ਲੰਗਰ

ਕੇਂਦਰ ਸਰਕਾਰ ਦੇ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿਚ ਤਕਰੀਬਨ ਇਕ ਮ...

ਕੇਂਦਰ ਸਰਕਾਰ ਦੇ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿਚ ਤਕਰੀਬਨ ਇਕ ਮਹੀਨੇ ਤੋਂ ਸਿੰਘੂ, ਟਿਕਰੀ ਸਣੇ ਦਿੱਲੀ ਦੀਆਂ ਵੱਖ-ਵੱਖ ਹੱਦਾਂ ਉੱਤੇ ਕਿਸਾਨ ਅਤੇ ਹੋਰ ਭਾਈਚਾਰਿਆਂ ਦੇ ਨੌਜਵਾਨ ਡਟੇ ਹੋਏ ਹਨ। ਇਨ੍ਹਾਂ ਕਿਸਾਨਾਂ ਅਤੇ ਨੌਜਵਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਰਪੇਸ਼ ਨਾ ਆਵੇ ਇਸ ਲਈ ਵੱਖ-ਵੱਖ ਭਾਈਚਾਰਿਆਂ ਵਲੋਂ ਕਈ ਤਰ੍ਹਾਂ ਦੇ ਲੰਗਰ ਲਾਏ ਜਾ ਰਹੇ ਹਨ। 

ਵੱਖ-ਵੱਖ ਭਾਈਚਾਰਿਆਂ ਵਲੋਂ ਲਾਏ ਜਾ ਰਹੇ ਲੰਗਰਾਂ ਵਿਚ ਇਸ ਵਾਰ ਸਿੰਘੂ ਹੱਦ ਉੱਤੇ ਕਿਸਾਨ ਵੀਰਾਂ ਲਈ ਗੋਲ ਗੱਪਿਆਂ ਦਾ ਲੰਗਰ ਲਾਇਆ ਗਿਆ ਹੈ, ਜਿਥੇ ਕੋਈ ਵੀ ਆਕੇ ਜਿੰਨੇ ਮਰਜ਼ੀ ਗੋਲ ਗੱਪੇ ਖਾ ਸਕਦਾ ਹੈ। ਇਸ ਤੋਂ ਪਹਿਲਾਂ ਕਿਸਾਨਾਂ ਲਈ ਟੂਥ ਬ੍ਰਸ਼, ਪੇਸਟ, ਡਰਾਈ ਫਰੂਟ ਦਾ ਲੰਗਰ, ਸਰੋਂ ਦਾ ਸਾਗ ਅਤੇ ਮੱਕੀ ਦੀ ਰੋਟੀ, ਖਜੂਰਾਂ, ਖੀਰ, ਗਜਰੇਲਾ, ਪੱਗਾਂ ਦਾ ਲੰਗਰ, ਕਿਤਾਬਾਂ ਦਾ ਲੰਗਰ ਵੀ ਲਗਾਇਆ ਜਾ ਚੁੱਕਿਆ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਦੀ ਸਹੂਲਤ ਲਈ ਇਸ ਤੋਂ ਪਹਿਲਾਂ ਪਿੱਜ਼ਾ ਦਾ ਲੰਗਰ ਲਾਇਆ ਗਿਆ ਸੀ, ਜਿਸ ਉੱਤੇ ਕੁਝ ਲੋਕਾਂ ਨੇ ਕਈ ਤਰ੍ਹਾਂ ਦੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ ਸਨ। 


Get the latest update about gol gappa, check out more about langar, Singhu border & Farmer protest

Like us on Facebook or follow us on Twitter for more updates.